ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਮੁੰਬਈ ‘ਚ 1,745 ਕਰੋੜ ਰੁਪਏ ਮੁੱਲ ਦੀ ਉੱਚ ਗੁਣਵੱਤਾ ਵਾਲੀ 349 ਕਿਲੋਗ੍ਰਾਮ ਕੋਕੀਨ ਜ਼ਬਤ ਕਰ ਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਜੁੜੇ ਇਕ ਵੱਡੇ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਸ਼ਾਹ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਲਿਖਿਆ,”ਅਸੀਂ ਨਸ਼ੀਲੇ ਪਦਾਰਥਾਂ ਦੇ ਗਿਰੋਹ ਨੂੰ ਬੇਰਹਿਮੀ ਨਾਲ ਕੁਚਲਣ ਲਈ ਵਚਨਬੱਧ ਹਾਂ।”
ਉਨ੍ਹਾਂ ਕਿਹਾ,”ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਮੁੰਬਈ ‘ਚ 1,745 ਕਰੋੜ ਰੁਪਏ ਮੁੱਲ ਦੀ ਉੱਚ ਗੁਣਵੱਤਾ ਵਾਲੀ 349 ਕਿਲੋਗ੍ਰਾਮ ਕੋਕੀਨ ਜ਼ਬਤ ਕਰ ਕੇ ਇਕ ਵੱਡੇ ਅੰਤਰਰਾਸ਼ਟਰੀ ਨਸ਼ੀਲੇ ਪਦਾਰਥ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਜ਼ਮੀਨੀ ਪੱਧਰ ‘ਤੇ ਉੱਚ ਪੱਧਰ ਤੱਕ ਦੀ ਰਣਨੀਤੀ ਦਾ ਇਕ ਸ਼ਾਨਦਾਰ ਉਦਾਹਰਣ ਹੈ, ਜਿਸ ‘ਚ ਏਜੰਸੀ ਨੇ ਇਕ ਛੋਟੀ ਖੇਪ ਦਾ ਪਤਾ ਲਗਾ ਕੇ ਇਕ ਵੱਡੇ ਨੈੱਟਵਰਕ ਨੂੰ ਨਸ਼ਟ ਕਰ ਦਿੱਤਾ। ਇਸ ਇਤਿਹਾਸਕ ਸਫ਼ਲਤਾ ਲਈ ਐੱਨਸੀਬੀ ਟੀਮ ਨੂੰ ਹਾਰਦਿਕ ਵਧਾਈ।” ਇਹ ਜ਼ਬਤੀ ਅੰਤਰਰਾਸ਼ਟਰੀ ਅੱਤਵਾਦੀ ਦਾਊਦ ਇਬਰਾਹਿਮ ਦੇ ਸਹਿਯੋਗੀ ਨਸ਼ੀਲੇ ਪਦਾਰਥ ਤਸਕਰ ਸਲੀਮ ਡੋਲਾ ਨੂੰ ਤੁਰਕੀ ਤੋਂ ਭਾਰਤ ਲਿਆਏ ਜਾਣ ਦੇ ਕੁਝ ਦਿਨ ਬਾਅਦ ਹੋਈ ਹੈ।















