ਇਹ ਹਰੀਆਂ ਸਬਜ਼ੀਆਂ ਖਾਣ ਨਾਲ ਦੂਰ ਹੋ ਜਾਵੇਗਾ ਜੋੜ੍ਹਾਂ ਦਾ ਦਰਦ

ਆਸਟ੍ਰੀਆ – ਆਰਥਰਾਇਟਿਸ ਤੋਂ ਪੀੜਤ ਮਰੀਜ਼ਾਂ ਲਈ ਪਾਲਕ, ਬ੍ਰੌਕਲੀ, ਪੱਤਾਗੋਭੀ ਅਤੇ ਧਨੀਏ ਦੀ ਵਰਤੋਂ ਖ਼ਾਸ ਤੌਰ ‘ਤੇ ਫ਼ਾਇਦੇਮੰਦ ਹੋ ਸਕਦੀ ਹੈ। ਬ੍ਰਿਟੇਨ ‘ਚ ਸਥਿਤ ਸੱਰੇ ਯੂਨੀਵਰਸਿਟੀ ਦੇ ਅਧਿਐਨ ਵਿੱਚ ਇਨ੍ਹਾਂ ਹਰੀਆਂ ਸਬਜ਼ੀਆਂ ਨੂੰ ਹੱਡੀਆਂ ਅਤੇ ਜੋੜ੍ਹਾਂ ਦੇ ਦਰਦ ਤੋਂ ਰਾਹਤ ਦਿਵਾਉਣ ‘ਚ ਅਸਰਦਾਰ ਕਰਾਰ ਦਿੱਤਾ ਗਿਆ ਹੈ।
ਖੋਜਕਾਰਾਂ ਨੇ 60 ਤੋਂ ਵੱਧ ਕੌਮਾਂਤਰੀ ਅਧਿਐਨਾਂ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਦੇਖਿਆ ਕਿ ਪਾਲਕ, ਬ੍ਰੌਕਲੀ, ਪੱਤਾਗੋਭੀ ਅਤੇ ਧਨੀਆ ਵਾਇਟਾਮਿਨ K ਦੇ ਮੁੱਖ ਸ੍ਰੋਤ ਹਨ। ਹੱਡੀਆਂ ਅਤੇ ਮਾਸਪੇਸ਼ੀਆਂ ਵਿੱਚ ਟੁੱਟ-ਭੱਜ ਦੀ ਮੁਰੰਮਤ ਦੇ ਮਾਮਲੇ ‘ਚ ਇਸ ਵਿਟਾਮਿਨ ਦੀ ਭੂਮਿਕਾ ਬੇਹੱਦ ਅਹਿਮ ਮੰਨੀ ਜਾਂਦੀ ਹੈ। ਮੁੱਖ ਖੋਜਕਾਰ ਪ੍ਰੋਫ਼ੈਸਰ ਅਲੀ ਮੋਬਾਸ਼ੇਰੀ ਨੇ ਆਸਟ੍ਰੀਓ-ਆਰਥਰਾਈਟਿਸ ਨਾਲ ਜੂਝ ਰਹੇ ਮਰੀਜ਼ਾਂ ਨੂੰ ਰੋਜ਼ਾਨਾ ਇੱਕ ਗ੍ਰਾਮ ਫ਼ਿਸ਼-ਆਇਲ ਸਪਲੀਮੈਂਟ ਦੀ ਵੀ ਵਰਤੋਂ ਕਰਨ ਦੀ ਸਲਾਹ ਦਿੱਤੀ।