ਅਨਾਨਾਸ ਬਹੁਤ ਹੀ ਰਸੀਲਾ ਅਤੇ ਖੱਟਾ-ਮਿੱਠਾ ਫ਼ਲ ਹੈ। ਖ਼ੂਨ ਦੀ ਕਮੀ ਹੋਣ ‘ਤੇ ਅਨਾਨਾਸ ਦਾ ਜੂਸ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ ‘ਚ ਥਾਇਮਿਨ, ਵਾਇਟਾਮਿਨ A, ਕੈਲਸ਼ੀਅਮ, ਪੋਟੈਸ਼ੀਅਮ, ਵਾਟਿਾਮਿਨ C, ਫ਼ਾਈਬਰ, ਐਂਟੀ-ਔਕਸੀਡੈਂਟ, ਫ਼ੌਸਫ਼ੋਰਸ, ਆਦਿ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ। ਇਸ ‘ਚ ਕੈਲੋਰੀਜ਼ ਦੀ ਮਾਤਰਾ ਘੱਟ ਹੋਣ ਕਾਰਨ ਇਹ ਡਾਇਟਿੰਗ ਕਰਨ ਵਿੱਚ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਇਹ ਪਾਚਨਤੰਤਰ ਨੂੰ ਮਜ਼ਬੂਤ ਕਰਨ, ਰੋਗ ਪ੍ਰਤੀਰੋਧਕ ਕਾਬਲੀਅਤ, ਆਦਿ ‘ਤੇ ਬਹੁਤ ਸਾਕਾਰਾਤਮਕ ਪ੍ਰਭਾਵ ਪਾਉਂਦਾ ਹੈ। ਤੁਸੀਂ ਇਸ ਦੀ ਵਰਤੋਂ ਕੱਚਾ, ਜੂਸ ਜਾਂ ਫ਼ਿਰ ਪਕਾ ਕੇ ਵੀ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਖਾਣ ਦੇ ਕੀ-ਕੀ ਲਾਭ ਮਿਲਦੇ ਹਨ।
ਅੱਖਾਂ ਦੀ ਰੌਸ਼ਨੀ ਵਧਾਏ: ਅਨਾਨਾਸ ‘ਚ ਵਾਇਟਾਮਿਨ A ਅਤੇ ਬੀਟਾ ਕੈਰੋਟੀਨ ਭਰਪੂਰ ਹੋਣ ਕਾਰਨ ਇਹ ਅੱਖਾਂ ਨੂੰ ਲੰਬੇ ਸਮੇਂ ਤਕ ਸਿਹਤਮੰਦ ਰੱਖਣ ਅਤੇ ਰੌਸ਼ਨੀ ਨੂੰ ਵਧਾਉਣ ‘ਚ ਮਦਦ ਕਰਦਾ ਹੈ। ਇਹ ਅੱਖਾਂ ਨੂੰ ਮੋਤਿਆਬਿੰਦ ਅਤੇ ਰਾਤ ਦੇ ਅੰਨ੍ਹੇਪਨ ਤੋਂ ਬਚਾਈ ਰੱਖਦਾ ਹੈ।
ਇਮਿਊਨ ਸਿਸਟਮ ਨੂੰ ਵਧਾਏ: ਅਨਾਨਾਸ ‘ਚ ਵਾਇਟਾਮਿਨ C ਦੀ ਕਾਫ਼ੀ ਮਾਤਰਾ ਹੁੰਦੀ ਹੈ ਜੋ ਇਮਿਊਨ ਸਿਸਟਮ ਦੇ ਕਾਰਜ ਦੀ ਕਾਬਲੀਅਤ ਨੂੰ ਵਧਾਉਂਦਾ ਹੈ। ਇਹ ਸ਼ਰੀਰ ਦੀ ਵੱਖ-ਵੱਖ ਤਰ੍ਹਾਂ ਦੇ ਵਾਇਰਸ ਤੋਂ ਰੱਖਿਆ ਕਰਦਾ ਹੈ ਅਤੇ ਜ਼ੁਕਾਮ ਅਤੇ ਫ਼ਲੂ ਤੋਂ ਬਚਾਉਂਦਾ ਹੈ।
ਬਲੱਡ ਸਰਕੁਲੇਸ਼ਨ ਵਧਾਏ: ਇਸ ‘ਚ ਬ੍ਰੋਮੇਲੇਨ, ਪੋਟੈਸ਼ੀਅਮ ਅਤੇ ਕੌਪਰ ਕਾਫ਼ੀ ਮਾਤਰਾ ‘ਚ ਹੁੰਦਾ ਹੈ ਜੋ ਬਲੱਡ ਸਰਕੁਲੇਸ਼ਨ ਵਧਾਉਣ ਲਈ ਵਧੀਆ ਉਪਾਅ ਹੈ। ਇਸ ਦੀ ਵਰਤੋਂ ਕਰਨ ਨਾਲ ਰੈੱਡ ਬਲੱਡ ਸੈੱਲਜ਼ ਅਤੇ ਔਕਸੀਜ਼ਨ ਫ਼ਲੋ ਵਧਾਉਂਦਾ ਹੈ। ਉਪਰੋਕਤ ਨਾਲ ਮਰਦਾਨਾ ਕਮਜ਼ੋਰੀ ਦੂਰ ਹੁੰਦੀ ਹੈ।
ਕੁਦਰਕੀ ਐਂਟੀ-ਇਨਫ਼ਲੈਮੇਟੋਰੀ: ਅਨਾਨਾਸ ਨਾਲ ਸ਼ਰੀਰ ਨੂੰ ਬ੍ਰੋਮੇਲੇਨ ਮਿਲਦਾ ਹੈ ਜੋ ਸ਼ਰੀਰ ‘ਚ ਸੋਜ ਨੂੰ ਘੱਟ ਕਰਦਾ ਹੈ। ਜੇ ਤੁਹਾਡੇ ਸ਼ਰੀਰ ‘ਚ ਪੁਰਾਣੀ ਸੋਜ ਹੈ ਤਾਂ ਇਹ ਕਈ ਬੀਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਸ ਸਮੱਸਿਆ ਤੋਂ ਬਚਣ ਲਈ ਜ਼ਿਆਦਾ ਤੋਂ ਜ਼ਿਆਦ ਅਨਾਨਾਸ ਖਾਓ।
ਭਾਰ ਘਟਾਉਣ ‘ਚ ਮਦਦ ਕਰੇ: ਮੋਟਾਪੇ ਤੋਂ ਪਰੇਸ਼ਾਨ ਲੋਕਾਂ ਲਈ ਅਨਾਨਾਸ ਬਹੁਤ ਹੀ ਵਧੀਆ ਉਪਾਅ ਹੈ। ਇਸ ‘ਚ ਬਹੁਤ ਹੀ ਘੱਟ ਮਾਤਰਾ ‘ਚ ਕੈਲੋਰੀਜ਼ ਅਤੇ ਬਿਲਕੁਲ ਵੀ ਫ਼ੈਟ ਨਹੀਂ ਹੁੰਦੀ। ਇਸ ਨਾਲ ਭਾਰ ਆਸਾਨੀ ਨਾਲ ਘੱਟ ਹੋ ਜਾਂਦਾ ਹੈ।
ਸ਼ਰੀਰ ਨੂੰ ਹਾਈਡ੍ਰੇਟਿਡ ਰੱਖੇ: ਅਨਾਨਾਸ ‘ਚ 87 ਪ੍ਰਤੀਸ਼ਤ ਪਾਣੀ ਹੁੰਦਾ ਹੈ ਜੋ ਸ਼ਰੀਰ ਨੂੰ ਹਾਈਡ੍ਰੇਟਿਡ ਰੱਖਣ ਦਾ ਵਧੀਆ ਸਰੋਤ ਹੈ। ਹਾਈਡ੍ਰੇਸ਼ਨ ਹੋਣ ਨਾਲ ਪਾਚਨ ਕਿਰਿਆ ਬਿਹਤਰ ਹੁੰਦੀ ਹੈ ਅਤੇ ਸਕਿਨ ਲਚਕਦਾਰ ਤੇ ਚਮਕਦਾਰ ਬਣਦੀ ਹੈ।
ਪਾਚਨ ਕਿਰਿਆ ਵਧਾਏ: ਇਸ ‘ਚ ਮੌਜੂਦ ਫ਼ਾਈਬਰ ਅਤੇ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਪਾਚਨ ਕਿਰਿਆ ਵਧਾਉਂਦਾ ਹੈ। ਇਸ ਤੋਂ ਇਲਾਵਾ ਇਸ ‘ਚ ਬ੍ਰੋਮੇਲੇਨ ਹੁੰਦਾ ਹੈ ਜੋ ਪਾਚਨ ‘ਚ ਸਹਾਈ ਹੁੰਦਾ ਹੈ। ਇਸ ਲਈ ਇਸ ਨੂੰ ਰੋਜ਼ਾਨਾ ਆਪਣੀ ਡਾਇਟ ‘ਚ ਸ਼ਾਮਿਲ ਕਰੋ।
ਹੱਡੀਆਂ ਨੂੰ ਕਰੇ ਮਜ਼ਬੂਤ: ਮੈਗਨੀਜ਼ੀਅਮ ਹੱਡੀਆਂ ਨੂੰ ਸਿਹਤਮੰਦ ਰੱਖਣ ਲਈ ਬਹੁਤ ਜ਼ਰੂਰੀ ਹੈ ਜੋ ਅਨਾਨਾਸ ‘ਚ ਭਰਪੂਰ ਮਾਤਰਾ ‘ਚ ਹੁੰਦਾ ਹੈ। ਇੱਕ ਕੱਪ ਅਨਾਨਾਸ ਸ਼ਰੀਰ ਨੂੰ 158 ਪ੍ਰਤੀਸ਼ਤ ਮੈਗਨੀਜ਼ੀਅਮ ਦਿੰਦਾ ਹੈ ਜੋ ਹੱਡੀਆਂ ਦੀ ਮੁਰੱਮਤ ਕਰਦਾ ਹੈ।
ਸੋਜ ਅਤੇ ਮਸੂੜਿਆਂ ਲਈ: ਮਸੂੜਿਆਂ ‘ਚ ਸੋਜ ਕਾਰਨ ਹੋਣ ਵਾਲੀ ਦਰਦ ਨੂੰ ਹਟਾਉਣ ਲਈ ਅਨਾਨਾਸ ਇੱਕ ਵਧੀਆ ਐਂਟੀਡੋਟ ਹੈ। ਇਸ ‘ਚ ਐਂਟੀ-ਔਕਸੀਡੈਂਟ ਗੁਣ ਹੁੰਦੇ ਹਨ ਜੋ ਸੋਜ ਹਟਾਉਣ ਅਤੇ ਬੈਕਟੀਰੀਆ ਨੂੰ ਖ਼ਤਮ ਕਰਦੇ ਹਨ।
ਐਨਰਜੀ ਪ੍ਰਦਾਨ ਕਰੇ: ਸ਼ਰੀਰ ‘ਚ ਐਨਰਜੀ ਬਣਾਈ ਰੱਖਣ ਲਈ ਅਨਾਨਾਸ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਅਨਾਨਾਸ ‘ਚ ਕੈਲੋਰੀਜ਼ ਘੱਟ ਹੁੰਦੀਆਂ ਹਨ, ਅਤੇ ਇਹ ਕੁਦਰਤੀ ਫ਼ਰੂਟ ਸ਼ੂਗਰ ਦਾ ਚੰਗਾ ਸਰੋਤ ਹੈ। ਇਸ ਦੇ ਇੱਕ ਕੱਪ ‘ਚ 82 ਕੈਲੋਰੀਜ਼ ਹੁੰਦੀਆਂ ਹਨ। ਨਾਲ ਹੀ, ਇਸ ‘ਚ 7 ਪ੍ਰਤੀਸ਼ਤ ਕੁਦਰਤੀ ਕਾਰਬੋਹਾਈਡ੍ਰੇਟ ਊਰਜਾ ਹੁੰਦੀ ਹੈ।
—










