ਅੰਗੂਰ ਦੀ ਲੱਸੀ

ਅੰਗੂਰ ਦੀ ਲੱਸੀ ਪੀਣਾ ਲੋਕਾਂ ਨੂੰ ਬਹੁਤ ਪਸੰਦ ਹੁੰਦਾਂ ਹੈ। ਗਰਮੀਆਂ ‘ਚ ਅੰਗੂਰ ਦੀ ਲੱਸੀ ਪੀਣਾ ਸਿਹਤ ਲਈ ਬਹੁਤ ਲਾਭਦਾਇਕ ਹੈ। ਇਹ ਦਿਮਾਗਲ ਨੂੰ ਠੰਡਾ ਰੱਖਦੀ ਹੈ। ਅੰਗੂਰ ਦੀ ਲੱਸੀ ਘਰ ‘ਚ ਬਹੁਤ ਆਸਾਨੀ ਨਾਲ ਬਣਾਈ ਜਾ ਸਕਦੀ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।

ਸਮੱਗਰੀ
– 250 ਗ੍ਰਾਮ ਤਾਜ਼ਾ ਦਹੀਂ
– 200 ਗ੍ਰਾਮ ਅੰਗੂਰ
– 40 ਗ੍ਰਾਮ ਚੀਨੀ
– ਭੁੰਨਿਆ ਹੋਇਆ ਜ਼ੀਰਾ
– ਬਰਫ਼ ਦਾ ਚੂਰਾ (1 ਕੱਪ)
– ਚੁਟਕੀ ਨਮਕ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਅੰਗੂਰ ਧੋ ਲਓ।
2. ਹੁਣ ਦਹੀਂ ‘ਚ ਅੰਗੂਰ, ਚੀਨੀ, ਬਰਫ਼ ਦੇ ਟੁੱਕੜ ਅਤੇ ਨਮਕ ਮਿਲਾ ਕੇ ਮਿਕਸੀ ‘ਚ ਪੀਸ ਲਓ।
3. ਇਸ ਤੋਂ ਬਾਅਦ ਉੱਪਰੋਂ ਭੁੰਨਿਆ ਹੋਇਆ ਜ਼ੀਰਾ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ ਅਤੇ ਗਿਲਾਸ ‘ਚ ਪਾ ਕੇ ਸਰਵ ਕਰੋ।