ਚੰਡੀਗੜ : ਕਾਂਗਰਸ ਖਡੂਰ ਸਾਹਿਬ ਦੀ ਉਪ ਚੋਣ ਨਹੀਂ ਲੜੇਗੀ। ਇਸ ਸਬੰਧੀ ਐਲਾਨ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ ਪ੍ਰੈਸ ਕਲੱਬ ਵਿਖੇ ‘ਮੀਟ ਦਾ ਪ੍ਰੈਸ’ ਨੂੰ ਸੰਬੋਧਨ ਕਰਦਿਆਂ ਕੀਤਾ। ਉਨ•ਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਹਾਲੇ ਵੀ ਜਿਉਂ ਦਾ ਤਿਉਂ ਹੈ ਅਤੇ ਉਸ ਨੂੰ ਲੈ ਕੇ ਉਨ•ਾਂ ਦਾ ਵਿਰੋਧ ਹਾਲੇ ਵੀ ਜਾਰੀ ਹੈ। ਉਨ•ਾਂ ਕਿਹਾ ਕਿ ਉਹ ਇਨ•ਾਂ ਚੋਣਾਂ ਦਾ ਬਾਈਕਾਟ ਕਰਦੇ ਹਨ।
ਇਸ ਦੌਰਾਨ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਇਕ ਵਾਰ ਫਿਰ ਤੋਂ ਜ਼ੋਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਖਾਤਿਰ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਤੇ ਫਿਰ ਸ਼ਾਂਤਮਈ ਪ੍ਰਦਰਸ਼ਨਕਾਰੀਆਂ ‘ਤੇ ਫਾਇਰਿੰਗ ਦੇ ਆਦੇਸ਼ ਦਿੱਤੇ, ਜਿਸ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 40 ਜ਼ਖਮੀ ਹੋ ਗਏ।
ਉਨਾਂ ਨੇ ਅਫਸੋਸ ਪ੍ਰਗਟਾਉਂਦਿਆਂ ਕਿਹਾ ਕਿ ਇਸ ਮਾਮਲੇ ‘ਚ ਹਾਲੇ ਤੱਕ ਇਕ ਵੀ ਦੋਸ਼ੀ ਦੀ ਪਛਾਣ ਨਹੀਂ ਕੀਤੀ ਜਾ ਸਕੀ ਹੈ, ਅਜਿਹੇ ‘ਚ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਜਾਂ ਫਿਰ ਸ਼ਾਂਤਮਈ ਪ੍ਰਦਰਸ਼ਨਕਾਰੀਆਂ ‘ਤੇ ਫਾਇਰਿੰਗ ਕਰਦਿਆਂ ਕਤਲ ਕਰਨ ਵਾਲੇ ਪੁਲਿਸ ਅਫਸਰਾਂ ਖਿਲਾਫ ਕਾਰਵਾਈ ਕਰਨਾ ਤਾਂ ਬਾਅਦ ਦੀ ਗੱਲ ਹੈ। ਅਜਿਹੇ ਹਾਲਾਤਾਂ ‘ਚ ਮੁੜ ਚੋਣ ਲੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਮੌਜ਼ੂਦਾ ਜੱਜ ਦੀ ਅਗਵਾਈ ਵਾਲੀ ਜੂਡੀਸ਼ਿਅਲ ਕਮਿਸ਼ਨ ਵੱਲੋਂ ਕੀਤੀ ਜਾਣੀ ਚਾਹੀਦੀ ਹੈ। ਲੇਕਿਨ ਬਾਦਲ ਉਹ ਕੰਮ ਨਹੀਂ ਕਰਨਗੇ, ਜਿਸ ਨਾਲ ਉਨ•ਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਉਨ•ਾਂ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ‘ਤੇ ਮੌਜ਼ੂਦਾ ਜੱਜ ਦੀ ਅਗਵਾਈ ਹੇਠ ਬੇਅਦਬੀ ਦੀ ਘਟਨਾ ਦੀ ਜਾਂਚ ਲਈ ਕਮਿਸ਼ਨ ਬਣਾਇਆ ਜਾਵੇਗਾ ਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ।
ਇਸ ਦੌਰਾਨ ਕੈਪਟਨ ਅਮਰਿੰਦਰ ਨੇ ਜ਼ਿਮਨੀ ਚੋਣ ਦੇ ਬਾਈਕਾਟ ‘ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਸਿੱਕੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਫਾਇਰਿੰਗ ਦੀ ਘਟਨਾ ਖਿਲਾਫ ਅਸਤੀਫਾ ਦਿੱਤਾ ਸੀ, ਜਿਸ ਦੌਰਾਨ 2 ਵਿਅਕਤੀਆਂ ਦਾ ਕਤਲ ਕਰ ਦਿੱਤਾ ਗਿਆ ਸੀ, ਦੋ ਨੂੰ ਪਿੱਠ ‘ਚ ਗੋਲੀ ਲੱਗਣ ਕਾਰਨ ਪੈਰਾਲਾਈਜ਼ ਹੋ ਗਿਆ ਹੈ, ਇਕ ਬਜ਼ੁਰਗ ਦਾ ਅੱਧਾ ਹੱਥ ਨੁਕਸਾਨਿਆ ਗਿਆ ਸੀ ਅਤੇ ਇਕ ਵਿਅਕਤੀ ਸਿਰਫ ਇਸ ਕਾਰਨ ਬੱਚ ਗਿਆ ਸੀ, ਕਿਉਂਕਿ ਗੋਲੀ ਨਾਲ ਉਸਦੇ ਮੱਥੇ ਨੂੰ ਥੋੜ•ੀ ਜਿਹੀ ਖਰਾਸ਼ ਪਹੁੰਚੀ ਸੀ। ਇਸ ਦੌਰਾਨ ਕੁੱਲ 2 ਵਿਅਕਤੀ ਮਾਰੇ ਗਏ ਸਨ ਤੇ 38 ਜ਼ਖਮੀ ਹੋ ਗਏ ਸਨ। ਜਦਕਿ ਬਾਦਲ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ‘ਚ ਬਿਠਾਏ ਕਮਿਸ਼ਨ ਨੂੰ 3 ਮਹੀਨੇ ਬੀਤ ਚੁੱਕੇ ਹਨ, ਪਰ ਕੋਈ ਨਤੀਜ਼ਾ ਹਾਲੇ ਤੱਕ ਨਹੀਂ ਨਿਕਲਿਆ ਤੇ ਨਾ ਹੀ ਇਸਦੇ ਗੁਨਾਹਗਾਰਾਂ ਦੀ ਪਛਾਣ ਹੋ ਸਕੀ ਹੈ।
ਉਨ•ਾਂ ਨੇ ਕਿਹਾ ਕਿ ਬਰਗਾੜੀ ‘ਚ ਸੜਕ ਰੋਕ ਕੇ ਕੀਰਤਨ ਕਰ ਰਹੇ ਲੋਕਾਂ ‘ਤੇ ਬਿਨ•ਾਂ ਕਾਰਨ ਤੇ ਧੜਾਧੜ ਕੀਤੀ ਗਈ ਫਾਇਰਿੰਗ ਦੀ ਘਟਨਾ ਦੀ ਕੋਈ ਜਾਂਚ ਨਹੀਂ ਹੋ ਰਹੀ ਹੈ।
ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਉਨ•ਾਂ ਨੂੰ ਸਿੱਕੀ ਤੋਂ ਇਕ ਪੱਤਰ ਮਿੱਲਿਆ ਸੀ, ਜਿਸ ‘ਚ ਉਨ•ਾਂ ਨੇ ਪਹਿਲਾਂ ਦੀ ਤਰ•ਾਂ ਹੀ ਸੂਬਾ ਵਿਧਾਨ ਸਭਾ ਦੇ ਸਪੀਕਰ ‘ਤੇ ਉਨ•ਾਂ ਨੂੰ ਕੋਈ ਭਰੋਸਾ ਨਾ ਹੋਣ ਦੀ ਗੱਲ ਕਹੀ ਸੀ, ਜਿਨ•ਾਂ ਨੇ ਸਿੱਕੀ ਨੂੰ ਸੁਣਨਾ ਵੀ ਨਹੀਂ ਚਾਹਿਆ। ਜਿਸ ਕਾਰਨ ਉਨ•ਾਂ ਦੀ ਅੰਤਰ ਆਤਮਾ ਇਹ ਜ਼ਿਮਨੀ ਚੋਣ ਲੜਨ ਦੀ ਇਜ਼ਾਜਤ ਨਹੀਂ ਦੇ ਰਹੀ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਸਿੱਕੀ ਨਾਲ ਸਹਿਮਤ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਦਾ ਮੁੱਦਾ ਸਿਆਸਤ ਤੋਂ ਬਹੁਤ ਉੱਪਰ ਹੈ। ਜਿਸ ਕਾਰਨ ਉਨ•ਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸ੍ਰੀ ਖੰਡੂਰ ਸਾਹਿਬ ਜ਼ਿਮਨੀ ਚੋਣ ਦਾ ਬਾਈਕਾਟ ਕਰਨ ਦੀ ਸਿਫਾਰਿਸ਼ ਕੀਤੀ ਸੀ।
ਬਾਵਜੂਦ ਇਸਦੇ ਕਿ ਕਾਂਗਰਸ ਪ੍ਰਧਾਨ ਨੇ ਸਿੱਕੀ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਸੀ, ਲੇਕਿਨ ਗੰਭੀਰ ਹਾਲਾਤਾਂ ਦੇ ਮੱਦੇਨਜ਼ਰ ਜਿਨ•ਾਂ ਨੇ ਪੰਜਾਬ ਦੇ ਸਿੱਖਾਂ ‘ਚ ਰੋਸ ਭਰ ਦਿੱਤਾ ਸੀ, ਕਾਂਗਰਸ ਪ੍ਰਧਾਨ ਨੇ ਫੈਸਲਾ ਪ੍ਰਦੇਸ਼ ਕਾਂਗਰਸ ਪ੍ਰਧਾਨ ‘ਤੇ ਛੱਡ ਦਿੱਤਾ ਸੀ।
ਜਿਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਗੰਭੀਰ ਘਟਨਾ ਦੇ ਮੱਦੇਨਜ਼ਰ, ਜਿਸਨੂੰ ਸੰਭਾਵਿਤ ਤੌਰ ‘ਤੇ ਪ੍ਰਕਾਸ਼ ਸਿੰਘ ਬਾਦਲ ਦੀ ਮਨਜ਼ੂਰੀ ਸੀ ਤੇ ਉਨ•ਾਂ ਨੇ ਆਪਣੀਆਂ ਏਜੰਸੀਆਂ ਰਾਹੀਂ ਇਹ ਪਾਪ ਕਰਵਾਇਆ, ਪਾਰਟੀ ਨੇ ਇਸ ਜ਼ਿਮਨੀ ਚੋਣ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ।
ਦੱਸਣਯੋਗ ਹੈ ਕਿ ਅੱਜ ਖਡੂਰ ਸਾਹਿਬ ਦੀ ਚੋਣ ਲਈ ਨਾਮਜ਼ਦਗੀ ਭਰਨ ਦਾ ਆਖਰੀ ਦਿਨ ਸੀ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਉਮੀਦਵਾਰ ਬਣਾਇਆ ਹੈ, ਜਦੋਂ ਕਿ ਆਮ ਆਦਮੀ ਪਾਰਟੀ ਪਹਿਲਾਂ ਹੀ ਖਡੂਰ ਸਾਹਿਬ ਚੋਣ ਨਾ ਲੜਣ ਦਾ ਐਲਾਨ ਕਰ ਚੁੱਕੀ ਹੈ।
ਇਹ ਵੀ ਦੱਸਣਯੋਗ ਹੈ ਕਿ ਖਡੂਰ ਸਾਹਿਬ ਹਲਕੇ ਦੀ ਉਪ ਚੋਣ ਆਗਾਮੀ 13 ਫਰਵਰੀ ਨੂੰ ਹੋ ਰਹੀ ਹੈ। ਇਹ ਸੀਟ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਅਸਤੀਫੇ ਮਗਰੋਂ ਖਾਲੀ ਹੋਈ ਸੀ। ਰਮਨਜੀਤ ਸਿੰਘ ਸਿੱਕੀ ਨੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਲਾਲ ਸਿੰਘ, ਉਨ•ਾਂ ਦੇ ਸਲਾਹਕਾਰ ਭਰਤਇੰਦਰ ਸਿੰਘ ਚਹਿਲ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ, ਰਾਣਾ ਗੁਰਜੀਤ ਸਿੰਘ ਐਮ.ਐਲ.ਏ, ਜੇ.ਐਸ. ਸੇਖੋਂ, ਮੇਜਰ ਅਮਰਦੀਪ ਸਿੰਘ ਆਦਿ ਹਾਜ਼ਰ ਸਨ।















