ਗ੍ਰਿਫਤਾਰ ਕੀਤਾ ਗਿਆ ਵਿਅਕਤੀ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦਾ ਪ੍ਰਸੰਸਕ
ਲਾਹੌਰ : ਪਾਕਿਸਤਾਨ ਵਿਚ ਭਾਰਤੀ ਝੰਡਾ ਲਹਿਰਾਉਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਗ੍ਰਿਫਤਾਰੀ ਲਹਿੰਦੇ ਪੰਜਾਬ ਦੇ ਓਕਾਰਾ ਵਿਚੋਂ ਕੀਤੀ ਗਈ ਹੈ। ਗ੍ਰਿਫਤਾਰ ਕੀਤਾ ਗਿਆ ਵਿਅਕਤੀ ਭਾਰਤੀ ਕ੍ਰਿਕਟ ਸਟਾਰ ਵਿਰਾਟ ਕੋਹਲੀ ਦਾ ਪ੍ਰਸ਼ੰਸਕ ਦੱਸਿਆ ਜਾ ਰਿਹਾ ਹੈ। ਦਰਅਸਲ ਗ੍ਰਿਫਤਾਰ ਕੀਤਾ ਗਿਆ ਉਮਰ ਨਾਮੀ ਵਿਅਕਤੀ ਭਾਰਤੀ ਕ੍ਰਿਕਟ ਟੀਮ ਦਾ ਪ੍ਰਸ਼ੰਸਕ ਹੈ। ਜ਼ਿਕਰਯੋਗ ਹੈ ਕਿઠਕੱਲ੍ਹ ਭਾਰਤ ਨੇ ਅਸਟ੍ਰੇਲੀਆ ਖ਼ਿਲਾਫ ਸ਼ਾਨਦਾਰ ਜਿੱਤ ਦਰਜ ਕਰਵਾਈ ਸੀ। ਇਸ ਜਿੱਤ ਵਿਚ ਅਹਿਮ ਭੂਮਿਕਾ ਵਿਰਾਟ ਕੋਹਲੀ ਦੀ ਸੀ। ਇਸ ਜਿੱਤ ਦੀ ਖ਼ੁਸ਼ੀ ਵਿਚ ਉਮਰ ਨੇ ਆਪਣੇ ਘਰ ਦੀ ਛੱਤ ‘ਤੇ ਭਾਰਤੀ ਝੰਡਾ ਫਹਿਰਾਇਆ ਸੀ।















