ਮੇਥੀ ਦੇ ਲੱਡੂ

images-300x168ਸਰਦੀਆਂ ‘ਚ ਸੁਕੇ ਫ਼ਲ ਅਤੇ ਮੇਥੀ ਦੇ ਲੱਡੂ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਸਨੂੰ ਦੁੱਧ ਨਾਲ ਖਾਣ ਨਾਲ ਊਰਜਾ ਬਣੀ ਰਹਿੰਦੀ ਹੈ।
ਆਓ ਜਾਣਦੇ ਹਾਂ ਘਰ ‘ਚ ਆਸਾਨ ਵਿਧੀ ਨਾਲ ਮੇਥੀ ਦੇ ਲੱਡੂ ਬਣਾਉਣਾ
ਸਮੱਗਰੀ
– 100 ਗ੍ਰਾਮ ਮੇਥੀ ਦਾਨਾ (ਪੀਸੀਆ ਹੋਇਆ)
– 1/2 ਲੀਟਰ ਦੁੱਧ
– 300 ਗ੍ਰਾਮ ਕਣਕ ਦਾ ਆਟਾ
– 250 ਗ੍ਰਾਮ ਘਿਓ
– 100 ਗ੍ਰਾਮ ਗੋਂਦ
– 30-15 ਬਦਾਮ
– 8-10 ਕਾਲੀ ਮਿਰਚ
– 2 ਚਮਚ ਸੁੰਢ ਪਾਊਡਰ
– 10-12 ਹਰੀ ਇਲਾਇਚੀ ਪਾਊਡਰ
–  2 ਜੈਫ਼ਲ
–  300 ਗ੍ਰਾਮ ਚੀਨੀ
–  ਦਾਲਚੀਨੀ
ਵਿਧੀ
1. ਸਭ ਤੋਂ ਪਹਿਲੇ ਪੀਸੇ ਹੋਈ ਮੇਥੀ ਨੂੰ ਦੁੱਧ ‘ਚ ਉਬਾਲ ਲਓ। ਜਦੋਂ ਇਹ ਉਬਲ ਜਾਵੇਂ ਤਾਂ ਇਸਨੂੰ 8-10 ਘੰਟੇ ਲਈ ਰੱਖ ਦਵੋ।
2. ਹੁਣ ਬਦਾਮ, ਕਾਲੀ, ਮਿਰਚ, ਦਾਲ ਚੀਨੀ, ਇਲਾਇਚੀ ‘ਤੇ ਜੈਫ਼ਲ ਨੂੰ ਕੁੱਟ ਕੇ ਪਾਊਡਰ ਬਣਾ ਲਉ।
3. ਕੜਾਹੀ ‘ਚ ਘਿਉ ਪਾ ਕੇ ਪਹਿਲੇ ਤੋਂ ਹੀ ਦੁੱਧ ‘ਚ ਭਿੱਜੀ ਹੋਈ ਮੇਥੀ ਨੂੰ ਕੱਢ ਕੇ ਘੱਟ ਗੈਸ ‘ਤੇ ਭੁੰਨੋ।
4. ਜਦੋਂ ਇਹ ਹਲਕੀ ਭੂਰੇ ਰੰਗ ਦੀ ਹੋ ਜਾਵੇ ਤਾਂ ਇਸ ਨੂੰ ਪਲੇਟ ‘ਚ ਕੱਢ ਲਵੋ।
5. ਕੜਾਹੀ ‘ਚ ਦੁਬਾਰਾ ਘਿਓ ਪਾ ਕੇ ਅਤੇ ਇਸ ‘ਚ ਗੋਂਦ ਪਾ ਕੇ ਤਲ ਲਵੋ।
6. ਇਸ ਤੋਂ ਬਾਅਦ ਆਟੇ ਨੂੰ ਹਲਕਾ ਭੂਰਾ ਭੁੰਨ ਲਵੋ।
7. ਇਸ ਤੋਂ ਬਾਅਦ ਚੀਨੀ ‘ਚ ਪਾਣੀ ਪਾ ਕੇ ਇਸਦੀ ਚਾਸ਼ਨੀ ਬਣਾ ਲਉ।
8. ਚਾਸ਼ਨੀ ‘ਚ ਸੁੰਢ, ਬਦਾਮ, ਦਾਲਚੀਨੀ, ਕਾਲੀ ਮਿਰਚ, ਜੈਫ਼ਲ ਅਤੇ ਇਲਾਇਚੀ ਦਾ ਪਾਊਡਰ ਪਾ ਲਓ।
9. ਇਸਦੇ ਬਾਅਦ ਇਸ ‘ਚ ਭੁੰਨਿਆ ਹੋਇਆ ਆਟਾ, ਗੋਂਦ ਅਤੇ ਮੇਥੀ ਪਾ ਕੇ ਚੰਗੀ ਤਰ੍ਹਾਂ ਨਾਲ ਭੁੰਨ ਲਓ।
10.  ਲੱਡੂ ਦੀ ਸਮੱਗਰੀ ਬਣ ਕੇ ਤਿਆਰ ਹੈ। ਥੋੜਾ ਠੰਡਾ ਹੋਣ ‘ਤੇ ਇਸਦੇ ਲੱਡੂ ਬਣਾ ਲਵੋ। ਇਸਨੂੰ ਠੰਡਾ ਹੋਣ ਦੇ ਬਾਅਦ ਕਿਸੇ ਡੱਬੇ ‘ਚ ਬੰਦ ਕਰਕੇ ਰੱਖ ਲਵੋ।

LEAVE A REPLY