ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬਿਆ ਮਣੀਪੁਰ, ਗੁਆਂਢੀ ਸੂਬਿਆਂ ਦੀ ਵੀ ਕੰਬੀ ਧਰਤੀ

ਨੈਸ਼ਨਲ ਡੈਸਕ : ਅੱਜ ਸਵੇਰੇ ਮਣੀਪੁਰ ਦੀ ਧਰਤੀ ਉਸ ਸਮੇਂ ਕੰਬ ਗਈ, ਜਦੋਂ ਉਥੇ 5.2 ਦੀ ਤੀਬਰਤਾ ਨਾਲ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਮੁਤਾਬਕ ਮਣੀਪੁਰ ਦੇ ਨਾਲ-ਨਾਲ, ਨਾਗਾਲੈਂਡ, ਅਸਾਮ ਅਤੇ ਮੇਘਾਲਿਆ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (National Centre for Seismology) ਦੇ ਅਨੁਸਾਰ, ਮੰਗਲਵਾਰ (21 ਅਪ੍ਰੈਲ) ਸਵੇਰੇ 5:59 ਵਜੇ ਮਣੀਪੁਰ ਦੇ ਕਾਮਜੋਂਗ ਵਿੱਚ ਰਿਕਟਰ ਪੈਮਾਨੇ ‘ਤੇ 5.2 ਦੀ ਤੀਬਰਤਾ ਵਾਲਾ ਭੂਚਾਲ ਆਇਆ।
ਹਾਲਾਂਕਿ, ਇਸ ਸਮੇਂ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹੈ। ਭਾਰਤੀ ਸਮੇਂ ਅਨੁਸਾਰ ਇਹ ਭੂਚਾਲ ਸਵੇਰੇ 5:59:33 ਵਜੇ ਆਇਆ ਸੀ ਅਤੇ ਇਸਦਾ ਕੇਂਦਰ ਕਾਮਜੋਂਗ ਵਿੱਚ ਸੀ। ਸਵੇਰੇ ਆਏ ਭੂਚਾਲ ਤੋਂ ਡਰ ਕੇ ਲੋਕ ਆਪਣੇ ਘਰਾਂ ਤੋਂ ਬਾਹਰ ਭੱਜਣ ਲੱਗ ਪਏ।