ਸਰਦੀ ਦੇ ਮੌਸਮ ‘ਚ ਗਰਮਾ-ਗਰਮ ਸੂਪ ਪੀਣ ਦਾ ਮਜ਼ਾ ਹੀ ਕੁਛ ਹੋਰ ਹੈ। ਜੇਕਰ ਤੁਸੀਂ ਵੀ ਇਸ ਮੌਸਮ ‘ਚ ਹੈਲਦੀ ਅਤੇ ਟੇਸਟੀ ਸੂਪ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਸੀਂ ਮਸ਼ਰੂਮ ਸੂਪ ਟ੍ਰਾਈ ਕਰ ਸਕਦੇ ਹੋ। ਇਹ ਪੀਣ ‘ਚ ਜਿਨ੍ਹਾਂ ਟੇਸਟੀ ਹੈ ਉਨ੍ਹਾਂ ਹੀ ਬਣਾਉਣਾ ਆਸਾਨ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ
ਬਟਰ ਮਸ਼ਰੂਮ – 260 ਗ੍ਰਾਮ
ਵ੍ਹਾਈਟ ਵਾਈਨ – 50 ਮਿਲੀਲਿਟਰ
ਪਿਆਜ਼ – 30 ਗ੍ਰਾਮ (ਕੱਟਿਆ ਹੋਇਆ)
ਲਸਣ – 10 ਗ੍ਰਾਮ
ਮੱਖਣ – 30 ਗ੍ਰਾਮ
ਅਜਮੋਦ – ਇੱਕ ਗੁੱਛਾ
ਕ੍ਰੀਮ – 120 ਮਿਲੀਲਿਟਰ
ਨਮਕ – ਸੁਆਦਅਨੁਸਾਰ
ਕਾਲੀ ਮਿਰਚ – ਸੁਆਦਅਨੁਸਾਰ
ਵਿਧੀ
ਸਭ ਤੋਂ ਪਹਿਲਾਂ ਮਸ਼ਰੂਮਜ਼ ਨੂੰ ਲਗਭਗ ਇੱਕ ਘੰਟੇ ਤਕ ਵ੍ਹਾਈਟ ਵਾਈਨ ‘ਚ ਭਿਉਂ ਕੇ ਰੱਖ ਦਿਓ। ਫ਼ਿਰ ਪਿਆਜ਼, ਲਸਣ ਅਤੇ ਮਸ਼ਰੂਮਜ਼ ਨੂੰ ਕੱਟ ਕੇ ਵੱਖਰਾ ਰੱਖ ਦਿਓ। ਇੱਕ ਪੈਨ ‘ਚ ਮੱਖਣ ਗਰਮ ਕਰ ਕੇ ਲਸਣ ਅਤੇ ਅਦਰਕ ਨੂੰ ਹਲਕਾ ਬਰਾਉਨ ਹੋਣ ਤਕ ਭੁੰਨ ਲਓ। ਉਸ ਤੋਂ ਬਾਅਦ ਇਸ ‘ਚ ਕੱਟੇ ਹੋਏ ਮਸ਼ਰੂਮਜ਼ ਪਾ ਦਿਓ।
ਬਾਅਦ ਵਿੱਚ ਇਸ ‘ਚ ਵ੍ਹਾਈਨ ਮਿਲਾ ਕੇ 10 ਮਿੰਟ ਤਕ ਪਕਣ ਲਈ ਛੱਡ ਦਿਓ। ਹੁਣ ਅਜਮੋਦ ਦੀਆਂ ਪੱਤੀਆਂ ਕੱਟ ਕੇ ਮਸ਼ਰੂਮ ‘ਚ ਜਾਲ ਓਦੋਂ ਤਕ ਪਕਾਓ ਜਦੋਂ ਤਕ ਇਹ ਗਲ ਜਾ ਜਾਵੇ। ਜਦੋਂ ਸਬਜ਼ੀਆਂ ਪੱਕ ਜਾਣ ਤਾਂ ਉਨ੍ਹਾਂ ਨੂੰ ਠੰਡਾ ਕਰ ਕੇ ਬਲੈਂਡ ਕਰ ਲਓ। ਉਸ ਤੋਂ ਬਾਅਦ ਪੈਨ ‘ਚ ਮਸ਼ਰੂਮ ਪੇਸਟ, ਕਰੀਮ ਅਤੇ ਮੱਖਣ ਨੂੰ ਇਕੱਠੇ ਮਿਲਾ ਕੇ ਉਬਾਲ ਲਓ। ਜੇਕਰ ਸੂਪ ਜ਼ਿਆਦਾ ਸੰਘਣਾ ਲੱਗੇ ਤਾਂ ਇਸ ‘ਚ ਥੋੜ੍ਹੀਆਂ ਸਬਜ਼ੀਆਂ ਮਿਕਸ ਕਰ ਲਓ। ਫ਼ਿਰ ਇਸ ‘ਚ ਸੁਆਦਅਨੁਸਾਰ ਨਮਕ ਅਤੇ ਕਾਲੀ ਮਿਰਚ ਮਿਲਾ ਕੇ 5-7 ਮਿੰਟ ਲਈ ਘੱਟ ਗੈਸ ‘ਤੇ ਪਕਾਓ। ਤੁਹਾਡਾ ਮਸ਼ਰੂਮ ਸੂਪ ਬਣ ਕੇ ਤਿਆਰ ਹੈ। ਇਸ ਨੂੰ ਕਰੀਮ ਨਾਲ ਗਾਰਨਿਸ਼ ਕਰ ਕੇ ਸਰਵ ਕਰੋ।