ਘਰੇਲੂ ਟਿਪਸ

imagesਪਾਨ ਖਾਣ ਨਾਲ ਮੂੰਹ ਵਿੱਚੋਂ ਬਦਬੂ ਨਹੀਂ ਆਉਂਦੀ ਅਤੇ ਮੂੰਹ ਦੇ ਕੈਂਸਰ ਤੋਂ ਬਚਾਅ ਹੁੰਦਾ ਹੈ।
ਪਾਣ ਖਾਣ ਨਾਲ ਖਾਣਾ ਜਲਦੀ ਪਚ ਜਾਂਦਾ ਹੈ।
ਪਾਨ ਖਾਣ ਨਾਲ ਮਸੂੜਿਆਂ ਵਿੱਚ ਪੈ ਗਈ ਸੋਜ ਦੂਰ ਹੁੰਦੀ ਹੈ। ਜੇਕਰ ਮਸੂੜਿਆਂ ਵਿੱਚੋਂ ਖੂਨ ਵੱਗ ਰਿਹਾ ਹੋਵੇ ਤਾਂ ਪਾਨ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਪੇਸਟ ਬਣਾ ਲਓ ਅਤੇ ਮਸੂੜਿਆਂ ‘ਤੇ ਲਗਾ ਲਓ। ਇਸ ਨਾਲ ਖੂਨ ਵੱਗਣਾ ਬੰਦ ਹੋ ਜਾਵੇਗਾ।
ਕਬਜ਼ ਹੋਣ ‘ਤੇ ਪਾਨ ਖਾਣਾ ਚਾਹੀਦਾ ਹੈ।
ਸ਼ੂਗਰ ਦੇ ਮਰੀਜਾਂ ਨੂੰ ਵੀ ਪਾਨ ਖਾਣਾ ਚਾਹੀਦਾ ਹੈ।
ਸੱਟ ਲੱਗ ਗਈ ਹੋਵੇ ਤਾਂ ਪਾਨ ਦੇ ਪੱਤਿਆਂ ਦਾ ਰਸ ਲਗਾ ਕੇ ਉੱਪਰ ਪਾਨ ਦਾ ਪੱਤਾ ਲਗਾ ਕੇ ਪੱਟੀ ਬੰਨਣ ਨਾਲ ਸੱਟ ਦੋ ਦਿਨਾਂ ਵਿੱਚ ਠੀਕ ਹੋ ਜਾਵੇਗੀ।
ਪਾਨ ਖਾਣ ਨਾਲ ਅਲਸਰ ਦੀ ਬੀਮਾਰੀ ਤੋਂ ਵੀ ਬਚਿਆ ਜਾ ਸਕਦਾ ਹੈ।
ਸਿਰ ਦਰਦ ਦੀ ਸ਼ਿਕਾਇਤ ਹੋਵੇ ਤਾਂ ਵੀ ਪਾਨ ਖਾਣ ਨਾਲ ਲਾਭ ਮਿਲੇਗਾ।
ਰੋਜ਼ ਅਖਰੋਟ ਖਾਣ ਨਾਲ ਚਿੱਟੇ ਦਾਗ ਵਾਲੀ ਚਮੜੀ ਠੀਕ ਹੋ ਜਾਂਦੀ ਹੈ।
ਅਦਰਕ ਦਾ ਰਸ ਪੀਣ ਨਾਲ ਅਤੇ ਅਦਰਕ ਦੇ ਟੁਕੜੇ ਖਾਲੀ ਪੇਟ ਖਾਣ ਨਾਲ ਜਲਦੀ ਲਾਭ ਹੁੰਦਾ ਹੈ।
ਕਵਾਰ (ਐਲੋਵੇਰਾ) ਦੇ ਪੱਤਿਆਂ ਦੇ ਅੰਦਰਲੇ ਗੂੰਦ ਨੂੰ ਚਿੱਟੇ ਦਾਗ ‘ਤੇ ਮਲੋ ਅਤੇ ਸੁੱਕਣ ਤੋਂ ਬਾਅਦ ਧੋ ਲਓ। ਇਸਨੂੰ ਰੋਜ਼ਾਨਾ 2-3 ਵਾਰ ਚਮੜੀ ‘ਤੇ ਲਗਾਉਣ ਨਾਲ ਲਾਭ ਮਿਲਦਾ ਹੈ।
ਖਾਣੇ ਵਿੱਚ ਤਰਲ ਪਦਾਰਥ ਵਧੇਰੇ ਲਓ। ਲੱਸੀ ਪੀਣ ਨਾਲ ਵੀ ਇਸ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।

LEAVE A REPLY