ਹਰ ਘਰ ‘ਚ ਆਸਾਨੀ ਨਾਲ ਮਿਲਣ ਵਾਲਾ ਨਾਰੀਅਲ ਤੇਲ ਇਸ ਸਮੱਸਿਆ ਦਾ ਸਭ ਤੋਂ ਵੱਡਾ ਇਲਾਜ ਹੈ। ਇਹ ਚਮੜੀ ਦੇ ਇੰਫ਼ੈਕਸ਼ਨ ਤੋਂ ਬਚਾਉਂਦਾ ਹੈ ਅਤੇ ਜੇਕਰ ਇਸ ਨਾਲ ਦਾਗ ਪ੍ਰਭਾਵਿਤ ਚਮੜੀ ‘ਤੇ ਹੋਣ ਤਾਂ ਦਿਨ ‘ਚ 2 ਤੋਂ 3 ਵਾਰ ਮਾਲਿਸ਼ ਕੀਤੀ ਜਾਵੇ ਤਾਂ ਫ਼ਰਕ ਛੇਤੀ ਹੀ ਨਜ਼ਰ ਆਉਣ ਲੱਗਦਾ ਹੈ।
ਤਾਂਬਾ ਤੱਤ, ਚਮੜੀ ‘ਚ ਮੇਲੇਨਿਨ ਦੇ ਨਿਰਮਾਣ ਲਈ ਬਹੁਤ ਜ਼ਰੂਰੀ ਹੈ। ਇਸ ਲਈ ਤਾਂਬੇ ਦੇ ਭਾਂਡੇ ‘ਚ ਰਾਤ ਭਰ ਪਾਣੀ ਭਰ ਕੇ ਰੱਖੋ ਅਤੇ ਸਵੇਰੇ ਖਾਲੀ ਪੇਟ ਪੀ ਲਓ।
ਸੇਬ ਦੇ ਸਿਰਕੇ ਨੂੰ ਪਾਣੀ ਨਾਲ ਮਿਕਸ ਕਰਕੇ ਪ੍ਰਭਾਵਿਤ ਚਮੜੀ ‘ਤੇ ਲਗਾਓ। ਇਕ ਗਿਲਾਸ ਪਾਣੀ ‘ਚ 1 ਚਮਚ ਸੇਬ ਦਾ ਸਿਰਕਾ ਮਿਲਾ ਕੇ ਪੀਣਾ ਵੀ ਫ਼ਾਇਦੇਮੰਦ ਹੋਵੇਗਾ।
ਨਿੰਮ ਇਕ ਬਿਹਤਰੀਨ ਖੂਨਸ਼ੋਧਕ ਅਤੇ ਇੰਫ਼ੈਕਸ਼ਨ ਵਿਰੋਧੀ ਤੱਤਾਂ ਨਾਲ ਭਰਪੂਰ ਦਵਾਈ ਹੈ। ਨਿੰਮ ਦੀਆਂ ਪੱਤੀਆਂ ਨੂੰ ਲੱਸੀ ਦੇ ਨਾਲ ਪੀਸ ਕੇ ਇਸ ਦਾ ਲੇਪ ਬਣਾ ਕੇ ਚਮੜੀ ‘ਤੇ ਲਗਾਓ। ਜਦੋਂ ਇਹ ਪੂਰੀ ਤਰ੍ਹਾਂ ਸੁੱਕ ਜਾਵੇ ਤਾਂ ਇਸ ਨੂੰ ਧੋ ਲਓ। ਇਸ ਤੋਂ ਇਲਾਵਾ ਤੁਸੀਂ ਨਿੰਮ ਦੇ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ।
ਹਲਦੀ ਦੀ ਵਰਤੋਂ ਹਮੇਸ਼ਾ ਤੋਂ ਚਮੜੀ ਦੀ ਇੰਫ਼ੈਕਸ਼ਨ ਨੂੰ ਦੂਰ ਕਰਨ ਲਈ ਕੀਤਾ ਜਾਂਦੀ ਰਹੀ ਹੈ। ਸਰ੍ਹੋਂ ਦੇ ਤੇਲ ਨਾਲ ਹਲਦੀ ਪਾਊਡਰ ਦਾ ਲੇਪ ਬਣਾ ਕੇ ਲਗਾਉਣਾ ਫ਼ਾਇਦੇਮੰਦ ਹੈ। ਇਸ ਲਈ ਇਕ ਕੱਪ ਜਾਂ ਲਗਭਗ 250 ਮਿਲੀਲੀਟਰ ਸਰ੍ਹੋਂ ਦੇ ਤੇਲ ‘ਚ 5 ਵੱਡੇ ਚਮਚ ਹਲਦੀ ਪਾਊਡਰ ਮਿਲਾਓ ਅਤੇ ਇਸ ਲੇਪ ਨੂੰ ਦਿਨ ‘ਚ ਦੋ ਵਾਰ ਪ੍ਰਭਾਵਿਤ ਥਾਂ ‘ਤੇ ਲਗਾਓ। ਇਕ ਸਾਲ ਤੱਕ ਇਸ ਦੀ ਵਰਤੋਂ ਲਗਾਤਾਰ ਕਰੋ।