ਸਮੱਗਰੀ
ਓਟਸ-1 ਕੱਪ, ਪਿਸਤਾ-ਅੱਧਾ ਕੱਪ, ਖਜੂਰ-20 ਤੋਂ 25,ਅਖਰੋਟ-ਅੱਧਾ ਕੱਪ।
ਵਿਧੀ
ਓਟਸ ਅਤੇ ਖਜੂਰ ਦੇ ਲੱਡੂ ਬਣਾਉਣ ਲਈ ਸਭ ਤੋਂ ਪਹਿਲਾਂ ਗੈਸ ‘ਤੇ ਕੜਾਹੀ ਗਰਮ ਕਰੋ, ਫ਼ਿਰ ਉਸ ‘ਚ ਓਟਸ, ਪਿਸਤਾ ਅਤੇ ਅਖਰੋਟ ਨੂੰ 5 ਮਿੰਟ ਤੱਕ ਚੰਗੀ ਤਰ੍ਹਾਂ ਨਾਲ ਭੁੰਨ੍ਹੋ। ਅੱਗ ਨੂੰ ਹੌਲੀ ਹੀ ਰੱਖੋ ਅਤੇ ਇਸ ਨੂੰ ਲਗਾਤਾਰ ਹਿਲਾਉਂਦੇ ਰਹੋ। ਜਦੋਂ ਇਹ ਹਲਕਾ ਠੰਡਾ ਹੋ ਜਾਵੇ ਤਾਂ ਇਸ ਨੂੰ ਪੀਸ ਕੇ ਪਾਊਡਰ ਬਣਾ ਲਓ। ਹੁਣ ਇਸ ‘ਚ ਖਜੂਰ ਵੀ ਮਿਕਸ ਕਰੋ ਅਤੇ ਦੁਬਾਰਾ ਪੀਸ ਲਓ। ਫ਼ਿਰ ਇਸ ਨੂੰ ਇਕ ਥਾਲੀ ‘ਚ ਕੱਢ ਕੇ ਆਪਣੇ ਹੱਥਾਂ ਨਾਲ ਮਿਕਸ ਕਰੋ ਅਤੇ ਲੱਡੂ ਬਣਾਓ। ਹੁਣ ਤਿਆਰ ਹਨ ਤੁਹਾਡੇ ਓਟਸ ਅਤੇ ਖਜੂਰ ਦੇ ਲੱਡੂ।










