ਤੁਸੀਂ, ਜਿਵੇਂ ਕਿ ਤੁਹਾਨੂੰ ਜ਼ਰੂਰ ਪਤਾ ਹੀ ਹੋਵੇਗਾ, ਬਹੁਤ ਪ੍ਰਸ਼ੰਸਾਯੋਗ ਹੋ। ਪਰ, ਸ਼ਾਇਦ, ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡੀ ਸਿਰਫ਼ ਉਨ੍ਹਾਂ ਗੁਣਾਂ ਲਈ ਹੀ ਸ਼ਲਾਘਾ ਕੀਤੀ ਜਾਂਦੀ ਹੈ ਜੋ ਅਸਲ ‘ਚ ਉਸ ਵਿਅਕਤੀ ਨੂੰ ਨਹੀਂ ਦਰਸਾਉਂਦੇ ਜੋ ਤੁਸੀਂ ਅਸਲ ‘ਚ ਹੋ। ਜਾਂ ਸ਼ਾਇਦ ਤੁਸੀਂ ਹੈਰਾਨ ਹੋਵੋਗੇ ਕਿ ਜੇ ਸਮਾਜ ‘ਚ ਤੁਹਾਡਾ ਇੰਨਾ ਸਤਿਕਾਰ ਹੈ ਤਾਂ ਤੁਹਾਨੂੰ ਇੰਨਾ ਘੱਟ ਸਹਿਯੋਗ ਕਿਉਂ ਮਿਲ ਰਿਹੈ। ਜੀਵਨ ਇੱਕ ਮਹੱਤਵਪੂਰਣ ਰਿਸ਼ਤੇ ਨੂੰ ਹੋਰ ਗਹਿਰਾਏਗਾ। ਨਾਲ ਹੀ ਇੱਕ ਅਜਿਹੇ ਖੇਤਰ ‘ਚ ਸੁਧਾਰ ਲਿਆਏਗਾ ਜਿੱਥੇ, ਹਾਲ ਹੀ ‘ਚ, ਬਹੁਤ ਕੁਝ ਥਕਾਵਟ ਭਰਪੂਰ ਰਿਹਾ ਹੈ। ਇਹ ਇੱਕ ਅਜਿਹੀ ਘਟਨਾ ਵੀ ਲਿਆ ਸਕਦਾ ਹੈ ਜੋ ਤੁਹਾਨੂੰ ਸਵੈ-ਮਾਣ ਦੀ ਆਪਣੀ ਭਾਵਨਾ ਨੂੰ ਵਧਾਉਣ ਦਾ ਮੌਕਾ ਦੇਵੇ।
ਆਧੁਨਿਕ ਮਿਥਿਹਾਸ ਅਨੁਸਾਰ, ਏਸ਼ੀਆ ਦੇ ਦੂਰ-ਦੁਰਾਡੇ ਦੇ ਹਿੱਸਿਆਂ ‘ਚ, ਅਜਿਹੇ ਲੋਕ ਰਹਿੰਦੇ ਹਨ ਜੋ ਹਵਾ ‘ਚ ਵਸਤੂਆਂ ਨੂੰ ਉਡਾ ਸਕਦੇ ਹਨ ਜਾਂ ਹਵਾ ‘ਚੋਂ ਉਨ੍ਹਾਂ ਨੂੰ ਪੈਦਾ ਕਰ ਸਕਦੇ ਹਨ। ਜੇ ਇਹ ਸਿਰਫ਼ ਮਨਘੜਤ ਚਾਲਾਂ ਨਹੀਂ ਤਾਂ ਕੀ ਇਹ ਚਮਤਕਾਰ ਨੇ? ਸ਼ਾਇਦ। ਪਰ ਫ਼ਿਰ, ਅਸੀਂ ਚਮਤਕਾਰਾਂ ਨਾਲ ਭਰੀ ਦੁਨੀਆਂ ‘ਚ ਹੀ ਤਾਂ ਰਹਿੰਦੇ ਹਾਂ। ਹਰ ਜੀਵ-ਜੰਤੂ, ਆਪੋ-ਆਪਣੇ ਤਰੀਕੇ ਨਾਲ, ਅਸੰਭਵ ਅਤੇ ਅਵਿਸ਼ਵਾਸ਼ਯੋਗ ਦਾ ਇੱਕ ਪ੍ਰਗਟਾਵਾ ਹੈ। ਤੁਹਾਡੀ ਹੋਂਦ ਮਾਤਰ ਹੀ ਇੱਕ ਅਜਿਹਾ ਤੋਹਫ਼ਾ ਹੈ ਜਿਹੜਾ ਹਰ ਪ੍ਰਕਾਰ ਦੀ ਪ੍ਰਸ਼ੰਸਾ ਅਤੇ ਧੰਨਵਾਦ ਤੋਂ ਪਰ੍ਹੇ ਹੈ। ਆਸਮਾਨ ਤੁਹਾਨੂੰ ਇਸ ਦੀ ਕਦਰ ਕਰਨ ਦੀ ਤਾਕੀਦ ਕਰਦਾ ਹੈ। ਅਤੇ ਅਜਿਹਾ ਕਰਨ ਨਾਲ, ਤੁਸੀਂ ਆਪਣੇ ਆਲੇ-ਦੁਆਲੇ ਇੱਕ ਲਾਮਿਸਾਲ ਜਾਦੂ ਪੈਦਾ ਕਰ ਲਵੋਗੇ।
ਤੁਸੀਂ ਇਹ ਕਿਉਂ ਪੜ੍ਹ ਰਹੇ ਹੋ? ਕਿਸ ਨੇ ਕਿਹਾ ਕਿ ਤੁਸੀਂ ਅਜਿਹਾ ਕਰ ਸਕਦੇ ਹੋ? ਅਤੇ ਜੇ ਤੁਹਾਨੂੰ ਇਸ ਨੂੰ ਪੜ੍ਹਨ ਦੀ ਇਜਾਜ਼ਤ ਮਿਲ ਵੀ ਗਈ ਸੀ ਤਾਂ ਤੁਸੀਂ ਇਹ ਕਿਵੇਂ ਜਾਣਦੇ ਹੋ ਕਿ ਉਹ ਹਾਲੇ ਵੀ ਕਾਇਮ ਹੈ? ਕੀ ਤੁਸੀਂ ਹਮੇਸ਼ਾ ਗ਼ਲਤ ਕੰਮ ਨਹੀਂ ਕਰਦੇ ਰਹੇ? ਜੋ ਵੀ ਤੁਸੀਂ ਕਰਦੇ ਹੋ, ਕੀ ਉਹ ਕਦੇ ਵੀ ਕਾਫ਼ੀ ਨਹੀਂ ਹੁੰਦਾ? ਆਪਣੇ ਇਸ ਵਿਚਾਰ ਨੂੰ ਅਜਿਹੇ ਭੈੜੇ ਸਵਾਲਾਂ ਦੀ ਇੱਕ ਸੂਚੀ ਨਾਲ ਸ਼ੁਰੂ ਕਰਨ ਲਈ ਮੁਆਫ਼ੀ ਚਾਹਾਂਗਾ, ਪਰ ਮੇਰਾ ਕੰਮ ਉਸ ਕਿਸਮ ਦੀਆਂ ਸਥਿਤੀਆਂ ਨੂੰ ਦਰਸਾਉਣਾ ਹੈ ਜਿਨ੍ਹਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ, ਜਿਵੇਂ ਕਿ ਤੁਸੀਂ ਪਹਿਲਾਂ ਹੀ ਦੇਖਿਆ ਹੋਵੇਗਾ, ਕੁਝ ਲੋਕ ਹੁਣ ਤੁਹਾਡੇ ਵਲੋਂ ਕੀਤੇ ਗਏ ਕੰਮਾਂ ‘ਚ ਹਰ ਸੰਭਵ ਨੁਕਸ ਕੱਢਣ ਦਾ ਖ਼ੁਦ ਨੂੰ ਹੱਕਦਾਰ ਸਮਝਦੇ ਹਨ, ਅਤੇ ਕਈ ਵਾਰ ਤਾਂ ਉਨ੍ਹਾਂ ਦੀ ਨੁਕਤਾਚੀਨੀ ਕਲਪਨਾ ਤੋਂ ਵੀ ਬਾਹਰੀ ਤਰਕਾਂ ‘ਤੇ ਆਧਾਰਿਤ ਹੁੰਦੀ ਹੈ॥ ਕੋਸ਼ਿਸ਼ ਕਰੋ ਕਿ ਇਸ ਨੂੰ ਨਿੱਜੀ ਤੌਰ ‘ਤੇ ਨਾ ਲਿਆ ਜਾਵੇ।
ਵਿਚਾਰ ਅਤੇ ਵਿਸ਼ਵਾਸ ਸ਼ਕਤੀਸ਼ਾਲੀ ਹੁੰਦੇ ਹਨ। ਫ਼ਿਰ ਵੀ, ਜ਼ਿਆਦਾਤਰ ਲੋਕ ਇੰਝ ਜਿਊਂਦੇ ਹਨ ਜਿਵੇਂ ਉਹ ਜੋ ਸੋਚਦੇ ਹਨ, ਉਸ ਨਾਲ ਇਸ ਗੱਲ ‘ਤੇ ਕੋਈ ਫ਼ਰਕ ਨਹੀਂ ਪੈਂਦਾ ਕਿ ਉਨ੍ਹਾਂ ਦੇ ਦਰਵਾਜ਼ੇ ‘ਤੇ ਕੌਣ ਆਉਂਦਾ ਹੈ, ਅਤੇ ਉਨ੍ਹਾਂ ਨੂੰ ਉੱਥੇ ਕੀ ਦਿਖਾਈ ਦਿੰਦਾ ਹੈ। ਤੁਹਾਡੇ ਭਾਵਨਾਤਮਕ ਜੀਵਨ ਵਿਚਲੀਆਂ ਹਾਲੀਆ ਘਟਨਾਵਾਂ ਨੇ, ਇੰਝ ਪ੍ਰਤੀਤ ਹੁੰਦਾ ਹੈ, ਖ਼ੁਦ ਨੂੰ ਪ੍ਰਗਟ ਕਰਨ ਦੀ ਤੁਹਾਡੀ ਸਮਰੱਥਾ ਅਤੇ ਯੋਗਤਾ ਨੂੰ ਸੀਮਿਤ ਕਰ ਦਿੱਤਾ ਹੈ। ਪਰ ਅਸਲ ‘ਚ ਇਨ੍ਹਾਂ ਨੇ ਤੁਹਾਨੂੰ ਆਜ਼ਾਦੀ, ਸਰੋਤ ਅਤੇ ਊਰਜਾ ਪ੍ਰਦਾਨ ਕਰਨ ਲਈ ਬਹੁਤ ਕੁਝ ਕੀਤਾ ਹੈ। ਜੇ ਤੁਸੀਂ ਹੁਣ ਆਪਣੇ ਆਪ ਨੂੰ ਉਸ ਹਦ ਤਕ ਅਨੁਸ਼ਾਸਿਤ ਕਰ ਸਕੋ ਜਿੱਥੇ ਤੁਸੀਂ ਸਿਰਫ਼ ਉਸਾਰੂ ਉਮੀਦਾਂ ਨੂੰ ਹੀ ਪਾਲੋ ਤਾਂ ਤੁਸੀਂ ਹੈਰਾਨ ਹੋਵੋਗੇ ਕਿ ਤੁਸੀਂ ਕਿੰਨੇ ਸਾਰੇ ਸਕਾਰਾਤਮਕ ਨਤੀਜਿਆਂ ਨੂੰ ਲਗਭਗ ਜਾਦੂਈ ਢੰਗ ਨਾਲ ਆਕਰਸ਼ਿਤ ਕਰ ਸਕਦੇ ਹੋ।
ਰਾਤ ਦੇ ਅਸਮਾਨ ਨੂੰ ਦੇਖਣ ਲਈ ਸਮਾਂ ਕੱਢਣ ਦੀ ਕੋਸ਼ਿਸ਼ ਕਰੋ। ਹਰ ਇੱਕ ਤਾਰਾ ਜਿਹੜਾ ਤੁਸੀਂ ਦੇਖਦੇ ਹੋ ਇੱਕ ਸੂਰਜੀ ਸਿਸਟਮ ਹੈ। ਇਨ੍ਹਾਂ ਦੇ ਆਲੇ-ਦੁਆਲੇ ਗ੍ਰਹਿ ਹਨ ਜਿਨ੍ਹਾਂ ‘ਚੋਂ ਕੁਝ ਤੋਂ ਜੀਵਨ ਨੂੰ ਕਾਇਮ ਰੱਖਣ ਦੇ ਸਮਰੱਥ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ। ਉੱਥੇ ਹੋਰ ਸਭਿਅਤਾਵਾਂ ਦੀ ਕਲਪਨਾ ਕਰਨਾ ਬਿਲਕੁਲ ਵੀ ਗ਼ੈਰ-ਵਾਜਬ ਨਹੀਂ, ਅਤੇ ਸ਼ਾਇਦ ਉਹ ਸਾਡੇ ਤੋਂ ਕਿਤੇ ਵੱਧ ਵਿਕਸਿਤ ਹੋਣ। ਕਿਤੇ, ਫ਼ਿਰ, ਅਜਿਹੇ ਜੀਵ ਵੀ ਹੋ ਸਕਦੇ ਨੇ ਜੋ ਇਹ ਜਾਣਦੇ ਹਨ ਕਿ ਤੁਕਬੰਦੀ ਅਤੇ ਤਰਕ ਦਾ ਅਸਲ ਅਨੁਭਵ ਕੀ ਹੁੰਦਾ ਹੈ। ਇਸ ਦੌਰਾਨ, ਬਸ ਇਹ ਸਵੀਕਾਰ ਕਰੋ, ਇਸ ਗ੍ਰਹਿ ‘ਤੇ, ਆਮ ਸਮਝ ਜਾਂ ਵਿਹਾਰਕ ਗਿਆਨ ਪਰਦੇਸੀ ਸੰਕਲਪ ਹਨ! ਪਰ ਕੁਝ ਭਵਿੱਖੀ ਘਟਨਾਵਾਂ ਤੁਹਾਡੇ ਲਈ ਉਹ ਲਿਆ ਸਕਦੀਆਂ ਹਨ ਜਿਸ ਦੀ ਤੁਹਾਨੂੰ ਸਭ ਤੋਂ ਵੱਧ ਲੋੜ ਹੈ, ਬੇਸ਼ੱਕ ਉਹ ਕਿਸੇ ਬਹੁਤ ਹੀ ਤਰਕਹੀਣ ਰਸਤੇ ਰਾਹੀਂ ਤੁਹਾਡੇ ਤਕ ਕਿਉਂ ਨਾ ਪਹੁੰਚੇ।