Canadian PR,Ad-dharmi SC girl, 28 yrs old, 5’-4″ tall, B.Sc medical, doing good full time job, family oriented, well versed in both cultures. The boy should be vegetarian,well educated, family oriented, PR/Citizen,preferably from Vancouver and Doaba. Call or WhatsApp: +91-98153-23705 or brother +1-647-673-2573
*** 1660 ***
Jatt Sikh Tiwana family seeks a suitable match for their son, 1999 born, 5’-10″ tall, Diploma in Business management & human resource management, on work permit in Canada, working as a Truck Driver, handsome, family oriented. The girl should be beautiful, family oriented, Canadian PR or citizen only. One elder sister is Australian citizen. Call or WhatsApp: 647-898-1248
*** 1660 ***
Mahasha family seeks a suitable match for their son, 1993 born, 5’-6″ tall, Diploma in computer, Diploma in katha kirtan from Taksal, worked in the Gurdwara Sahib under the Shiromani Gurdwara Parbandhak Committee (Sri Amritsar Sahib), on work permit in Canada, family oriented. The girl should be family oriented, beautiful, well versed in both cultures, Canadian PR/ citizen. Caste no bar. Family is well settled in Ludhiana. Call or WhatsApp: 1-604-763- 4788 (after 5 pm BC time)
*** 1660 ***
Jat Sikh parents seek a suitbale match for their daughter, 32 yrs. old, 5’-8” tall, Canadian Citizen, Bachelor of Engineering form reputed University (Canada), Registered professional Engineer (P.Eng), professionally employed in a reputed company, beautiful and family oriented. The boy should be born or brought up in Canada, equally professionally qualified, well settled with family values. Please send your biodata and recent picture to whatsapp : 1-403-828-7973 (Whatsapp) or 1-403-437-8414 (whatsapp)
***AFF@***
ਜੱਟ ਸਿੱਖ ਇਕਲੌਤਾ ਲੜਕਾ, ਉਮਰ 33 ਸਾਲ, ਕੱਦ 5 ਫ਼ੁੱਟ 8 ਇੰਚ, ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ, ਚੰਗੀ ਕੰਪਨੀ ਵਿਚ ਪੱਕੀ ਜੌਬ ਕਰ ਰਹੇ, ਕੈਨੇਡਾ ਵਿਚ ਆਪਣਾ ਘਰ, ਵੈੱਲ ਸੈਟਲਡ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। PR ਲੜਕੀ ਵਾਲੇ ਹੀ ਸੰਪਰਕ ਕਰਨ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਲੜਕੇ ਦੇ ਮਾਤਾ ਪਿਤਾ ਕੈਨੇਡੀਅਨ PR ਹਨ ਅਤੇ ਜਲੰਧਰ ਨਾਲ ਸਬੰਧਤ ਹਨ। ਆਪਣਾ ਬਾਇਓਡੈਟਾ ਅਤੇ ਪਿਕਚਰ Whatsapp ‘ਤੇ ਭੇਜੋ। 1-604-338-9532 ਜਾਂ 1-604-722-9532 ‘ਤੇ Whatsapp ਜਾਂ ਫੋਨ ਕਰੋ।
***1660***
ਐਜੂਕੇਟਿਡ ਸਿੱਖ ਪਰਿਵਾਰ ਨਾਲ ਸਬੰਧਤ ਲੜਕਾ, B.Tech, 1993 born, ਕੱਦ 5 ਫ਼ੁੱਟ 7 ਇੰਚ, ਕੈਨੇਡਾ Ontario ਦੀ ਚੰਗੀ ਕੰਪਨੀ ਵਿਚ ਸਕਿਲਡ ਵਰਕਰ (skilled worker) ਦੀ ਜੌਬ ਕਰ ਰਹੇ, Closed work permit ‘ਤੇ ਰਹਿ ਰਹੇ, ਪਰਿਵਾਰਕ ਲਈ ਸੋਹਣੀ-ਸੁਨੱਖੀ, ਪਰਿਵਾਰਕ, ਕੈਨੇਡੀਅਨ PR/ ਸਿਟੀਜ਼ਨ/ਵਰਕ ਪਰਮਿਟ ਉੱਤੇ ਰਹਿ ਰਹੀ ਲੜਕੀ ਦੀ ਲੋੜ ਹੈ। ਜਾਤ ਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ +91-94173-25652 ਜਾਂ 1-365-383-3661 ‘ਤੇ ਫੋਨ ਜਾਂ Whatsapp ਕਰੋ।
***1660***
ਜੱਟ ਸਿੱਖ ਲੜਕਾ, ਜਨਮ 1980, ਕੱਦ 6 ਫ਼ੁੱਟ, ਕੈਨੇਡੀਅਨ ਜੰਮਪਲ, Microsoft Network Associate (CCNC), ਆਪਣਾ ਵਧੀਆ ਕਾਰੋਬਾਰ ਕਰ ਰਹੇ ਲਈ ਕੈਨੇਡੀਅਨ ਜੰਮਪਲ ਘੱਟ ਤੋਂ ਘੱਟ 5 ਫ਼ੁੱਟ 7 ਇੰਚ, ਕੱਦ ਵਾਲੀ ਲੜਕੀ ਦੀ ਲੋੜ ਹੈ। ਵੈਨਕੂਵਰ ਨੂੰ ਪਹਿਲ। ਜਾਣਕਾਰੀ ਲਈ 1-604-572-8566 ‘ਤੇ ਸੰਪਰਕ ਕਰੋ।
***1660***
ਨਾਈ ਸਿੱਖ ਪੱਗੜੀਧਾਰੀ ਲੜਕਾ, ਜਨਮ 1998, ਕੱਦ 5 ਫ਼ੁੱਟ 10 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਵਿਚ ਜੌਬ ਕਰ ਰਹੇ, PR ਦੀ ਫਾਈਲ ਲੱਗੀ ਹੋਈ ਹੈ,ਵੈਸ਼ਨੋ, B.A. B.Ed. ਲਈ ਕੈਨੇਡੀਅਨ PR/ ਕੈਨੇਡੀਅਨ ਸਿਟੀਜ਼ਨ ਲੜਕੀ ਦੀ ਲੋੜ ਹੈ। ਜਾਤ ਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-236-688-0899 ਜਾਂ +91-94637-37357 ‘ਤੇ ਸੰਪਰਕ ਕਰੋ।
***1660***
ਜੱਟ ਸਿੱਖ ਚੀਮਾ ਲੜਕਾ, ਉਮਰ 32 ਸਾਲ, ਕੱਦ 6 ਫ਼ੁੱਟ 2 ਇੰਚ, ITI Diploma, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਚੰਗੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ PR/ ਸਿਟੀਜ਼ਨ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ (ਬਿਨਾਂ ਬੱਚੇ) ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦੀ ਭੈਣ ਕੈਨੇਡਾ ਵਿਚ ਵੇੱਲ ਸੈਟਲਡ ਹੈ। ਜਾਣਕਾਰੀ ਲਈ 416-471-5957 ‘ਤੇ ਸੰਪਰਕ ਕਰੋ ।
***1660***
ਜੱਟ ਸਿੱਖ ਲੜਕਾ, ਕੱਦ 6 ਫੁੱਟ, ਕੈਨੇਡੀਅਨ ਸਿਟੀਜ਼ਨ, ਕੈਨੇਡਾ ਤੋਂ ਬਿਜਨਸ ਦੀ ਡਿਗਰੀ ਕੀਤੀ ਹੋਈ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਿਜ਼ਟਰ/ਸਟੂਡੈਂਟ ਜਾਂ ਵਰਕ ਪਰਮਿਟ ‘ਤੇ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਮੈਰਿਜ ਬਿਊਰੋ ਵਾਲੇ ਕਾਲ ਨਾ ਕਰਨ। ਜਾਣਕਾਰੀ ਲਈ 416-818-5764 ‘ਤੇ ਸੰਪਰਕ ਕਰੋ।
Kalam Language Development Foundation Of North America
ਦੀ ਮਹੀਨਾਵਾਰ ਮੀਟਿੰਗ ‘ਚ ਸੁਮਾਇਰਾ ਸਫ਼ਦਰ ਨੇ ਕੀਤੀਆਂ ਬਾਬੇ ਨਾਨਕ ਦੀਆਂ ਗੱਲਾਂ
ਬਲਦੇਵ ਧਾਲੀਵਾਲ ਰਾਏਸਰ
ਮਿਸੀਸਾਗਾ: Kalam Language Development Foundation Of North America ਦੀ ਮਾਸਿਕ ਮਿਲਣੀ ਅਤੇ ਕਵੀ ਦਰਬਾਰ 12 ਜੁਲਾਈ ਦਿਨ ਸ਼ਨੀਵਾਰ ਨੂੰ 7015 Tranmere Drive, Unit 1 & 2 Mississauga ਵਿਖੇ Ajit Bhawan ਦੇ Prof. Darshan Singh Bains Memorial Hall ‘ਚ ਹੋਇਆ। ਸਟੇਜ ਦੇ ਧਨੀ ਨੀਟਾ ਬਲਵਿੰਦਰ ਨੇ ਸ਼ੇਅਰੋ ਸ਼ਾਇਰੀ ਨਾਲ ਸਟੇਜ ਦੀ ਸ਼ੁਰੂਆਤ ਕੀਤੀ ਅਤੇ ਸਭ ਤੋਂ ਪਹਿਲਾਂ ਕੰਵਲਜੀਤ ਕੌਰ ਬੈਂਸ, ਪਾਕਿਸਤਾਨ ਤੋਂ ਪਹੁੰਚੇ ਡਾਕਟਰ ਸੁਮਾਇਰਾ ਸਫ਼ਦਰ, ਪ੍ਰੋ.ਤਿਰਲੋਕ ਸਿੰਘ ਅਤੇ ਤਾਹਿਰਾ ਸਰਾਂ ਨੂੰ ਪ੍ਰਧਾਨਗੀ ਮੰਡਲ ‘ਚ ਬੈਠਣ ਲਈ ਅਰਜ਼ ਕੀਤੀ। ਉਪਰੰਤ ਸ਼ੁਰੂ ਹੋਇਆ ਕਵੀ ਦਰਬਾਰ। ਸਭ ਤੋਂ ਪਹਿਲਾਂ ਕਵਿੱਤਰੀਆਂ ਸੁਮਨ ਮੌਦਗਿਲ, ਡਾ.ਇੰਦਰਜੀਤ ਕੌਰ, ਤਾਹਿਰਾ ਸਰਾਂ ਅਤੇ ਕੁਲਵਿੰਦਰ ਕੌਰ ਵਿਰਕ ਨੇ ਪੰਜਾਬੀ ਸਭਿਆਚਾਰ ‘ਚੋਂ ਗੀਤਾਂ ਕਵਿਤਾਵਾਂ ਦੀਆਂ ਵੱਖੋ ਵੱਖਰੀਆਂ ਵੰਨਗੀਆਂ ਪੇਸ਼ ਕੀਤੀਆਂ। ਮਾਡਲ ਹਰਜੀਤ ਬੁਮਰਾਹ ਨੇ ਬੱਤੀ ਬਾਲ ਕਿ ਬਨੇਰੇ ਉੱਤੇ ਰੱਖਨੀ ਆਂ ਗੀਤ ਮਿਊਜ਼ਿਕ ‘ਤੇ ਪੇਸ਼ ਕਰ ਕੇ ਸਰੋਤੇ ਝੂਮਣ ਲਾ ਦਿੱਤੇ। ਪਾਕਿਸਤਾਨ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਅੱਜ ਦੇ ਮੁੱਖ ਮਹਿਮਾਨ ਸੁਮਾਇਰਾ ਸਫ਼ਦਰ ਨੇ ਬਾਬਾ ਨਾਨਕ ਜੀ ਦੀ ਗੱਲ ਕਰਦਿਆਂ ਇਤਿਹਾਸ ਦੇ ਪੰਨਿਆਂ ‘ਚੋਂ ਕਾਫ਼ੀ ਕੁੱਝ ਨਵਾਂ ਦਰਸ਼ਕਾਂ ਅੱਗੇ ਪੇਸ਼ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਸ਼ਰੀਰਕ ਬੀਮਾਰੀਆਂ ਨੇ ਭਾਂਵੇ ਘੇਰ ਲਿਆ ਸੀ, ਅਤੇ ਉਹ ਕਾਫ਼ੀ ਸਮਾਂ ਬੈੱਡ ‘ਤੇ ਹੀ ਰਹੇ … “ਪਰ ਮੈਂ ਹਿੰਮਤ ਨਹੀਂ ਹਾਰੀ, ਅਤੇ ਬਾਬਾ ਜੀ ਨੂੰ ਅਰਦਾਸਾਂ ਕਰਦੀ ਰਹੀ। ਬਾਬਾ ਜੀ ਨੇ ਮੇਰੇ ‘ਤੇ ਮਿਹਰ ਕੀਤੀ, ਅਤੇ ਮੈਂ ਤੰਦਰੁਸਤ ਹੋ ਕੇ ਬਾਬਾ ਨਾਨਕ ਜੀ ਦੇ ਜੀਵਨ ‘ਤੇ PhD ਸੰਪੂਰਣ ਕਰ ਲਈ।”
ਪ੍ਰੋਗਰਾਮ ‘ਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਜਸਬੀਰ ਸਿੰਘ ਬੋਪਾਰਾਏ, ਬਲਦੇਵ ਧਾਲੀਵਾਲ ਰਾਏਸਰ, ਦੇਸ ਰਾਜ ਤਨੇਜਾ, ਅਮਰ ਸਿੰਘ ਤੁੱਸੜ, ਮਨਜੀਤ ਸਿੰਘ ਸੋਢੀ, ਜਸਵਿੰਦਰ ਸਿੰਘ ਮੋਹਲ, ਸੁਰਜਨ ਸਿੰਘ ਤੱਗੜ, ਜੋਗਿੰਦਰ ਸਿੰਘ, ਨਾਹਰ ਸਿੰਘ ਕਾਰਦੀਆ, ਹਰਜੀਤ ਸਿੰਘ, ਅਮਰ ਸਿੰਘ ਢੀਂਡਸਾ, ਪਰੀਤਮ ਧੰਜਲ, ਸਮਾਜ ਸੇਵੀ ਸੋਹਣ ਸਿੰਘ, ਗੁਰਚਰਨ ਸਿੰਘ ਬਨਵਟੀ, ਜਸਬੀਰ ਸਿੰਘ ਬੜੈਚ, ਹਰਜੀਇੰਦਰ ਪਾਲ ਸਿੰਘ ਵਿਰਕ, ਗੁਰਦੇਵ ਸਿੰਘ ਰੱਖੜਾ, ਪ੍ਰੋ.ਤਿਰਲੋਕ ਸਿੰਘ, ਹਰਵਿੰਦਰ ਚੀਮਾ, ਰਾਕੇਸ਼ ਮੌਦਗਿਲ, ਮਹਿੰਦਰ ਪ੍ਰਤਾਪ, ਤਾਰਾ ਮਜੂਨੀਆਂ ਔਪਟੀਕਲਜ਼ ਨੇ ਗੀਤ, ਕਵਿਤਾਵਾਂ, ਬਾਤਾਂ ਅਤੇ ਚੁਟਕਲੇ ਪੇਸ਼ ਕਰ ਕੇ ਪ੍ਰੋਗਰਾਮ ਇੰਨਾ ਰੋਚਕ ਬਣਾ ਦਿੱਤਾ ਕਿ ਸਰੋਤਿਆਂ ਨੂੰ ਇਹ ਪਤਾ ਨਹੀਂ ਲੱਗਿਆ ਕਿ ਕਦੋਂ ਤਿੰਨ ਘੰਟੇ ਬੀਤ ਗਏ।
ਪ੍ਰੋਗਰਾਮ ਦੇ ਅਖੀਰ ‘ਚ Ajit Weekly ਦੇ CEO ਕੰਵਲਜੀਤ ਕੌਰ ਬੈਂਸ ਨੇ ਆਏ ਹੋਏ ਮਹਿਮਾਨਾਂ ਦਾ ਅਤੇ ਵਿਸ਼ੇਸ਼ ਤੌਰ ‘ਤੇ ਪਾਕਿਸਤਾਨ ਤੋਂ ਆਏ ਡਾ.ਸੁਮਾਇਰਾ ਸਫ਼ਦਰ ਦਾ ਮੀਟਿੰਗ ‘ਚ ਪਹੁੰਚਣ ਲਈ ਧੰਨਵਾਦ ਕੀਤਾ। Ajit Weekly ਦੀ ਤਰਫ਼ੋਂ Matheson Sweets & Mississauga Sweets ਦੇ ਮਾਲਕ Rajpal Walia ਵਲੋਂ ਤਿਆਰ ਕੀਤੇ ਗਏ ਲੰਚ ਦਾ ਸਾਰਿਆਂ ਨੇ ਖ਼ੂਬ ਆਨੰਦ ਮਾਣਿਆ। ਰਾਜਪਾਲ ਵਾਲੀਆ ਨਾਲ ਤੁਸੀਂ 647-234-0000 ‘ਤੇ ਸੰਪਰਕ ਕਰ ਸਕਦੇ ਹੋ।
ਅਗਲੇ ਮਹੀਨੇ ਮਿਲਣ ਦਾ ਵਾਅਦਾ ਕਰਦਿਆਂ ਸਭਨਾਂ ਨੇ ਆਪੋ-ਆਪਣੇ ਘਰਾਂ ਨੂੰ ਰਵਾਨਗੀ ਪਾਈ। ਇਸ ਵਾਰ ਦੀ ਮੀਟਿੰਗ ਦੀ ਖ਼ਾਸੀਅਤ ਇਹ ਸੀ ਕਿ ਸਰੋਤਿਆਂ ਅਤੇ ਸਾਹਿਤਕਾਰਾਂ ਨਾਲ Ajit Bhavan ਖਚਾਖੱਚ ਭਰਿਆ ਹੋਇਆ ਸੀ ਅਤੇ ਇੱਕ ਵੀ ਕੁਰਸੀ ਖਾਲੀ ਨਹੀਂ ਸੀ।













