ਮੱਧ ਕਾਬੁਲ ‘ਚ ਰਾਕੇਟ ਨਾਲ ਹਮਲਾ

5ਕਾਬੁਲ — ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇਕ ਇਲਾਕੇ ‘ਚ ਐਤਵਾਰ ਨੂੰ ਇਕ ਰਾਕੇਟ ਨਾਲ ਹਮਲਾ ਹੋਇਆ। ਇਸ ਘਟਨਾ ‘ਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਮਲਾ ਮੱਧ ਕਾਬੁਲ ਦੇ ਇਕ ਖਾਲੀ ਸਕੂਲ ਭਵਨ ‘ਚ ਹੋਇਆ।
ਇਸ ਹਮਲੇ ‘ਚ ਕੋਈ ਵੀ ਜ਼ਖਮੀ ਨਹੀਂ ਹੋਇਆ। ਇਸ ਘਟਨਾ ਤੋਂ ਇਕ ਦਿਨ ਪਹਿਲਾਂ ਕਾਬੁਲ ‘ਚ ਹੋਏ ਆਤਮਘਾਤੀ ਹਮਲੇ ‘ਚ 80 ਲੋਕ ਮਾਰੇ ਜਾ ਚੁੱਕੇ ਹਨ। ਜਿਸ ਤੋਂ ਬਾਅਦ ਵਿਦੇਸ਼ੀ ਦੂਤਘਰਾਂ ‘ਚ ਹਾਈ ਅਲਰਟ ਘੋਸ਼ਿਤ ਕੀਤਾ ਗਿਆ ਸੀ।