ਨਵੀਂ ਦਿੱਲੀ: 24 ਘੰਟੇ ਬੀਤ ਜਾਣ ਤੋਂ ਬਾਅਦ ਵੀ ਭਾਰਤੀ ਹਵਾਈ ਸੈਨਾ ਦੇ ਲਾਪਤਾ ਹੋਏ ਜਹਾਜ਼ ਦਾ ਅਜੇ ਵੀ ਕੁਝ ਅਤਾ ਪਤਾ ਨਹੀਂ ਹੈ। ਜਹਾਜ਼ ਦੀ ਭਾਲ ਲਈ ਨੇਵੀ ਤੇ ਏਅਰ ਫੋਰਸ ਨੇ ਆਪਣੀ ਪੂਰੀ ਤਾਕਤ ਲਾ ਦਿੱਤੀ ਹੈ। ਰਾਹਤ ਕਾਰਜਾਂ ਦਾ ਪਤਾ ਲਾਉਣ ਲਈ ਖ਼ੁਦ ਰੱਖਿਆ ਮੰਤਰੀ ਮਨੋਹਰ ਪਰੀਕਰ ਨੇ ਚੇਨਈ ਪਹੁੰਚ ਕੇ ਜਾਇਜ਼ਾ ਲਿਆ। ਰੱਖਿਆ ਮੰਤਰੀ ਨੇ ਸੈਨਾ ਨੂੰ ਆਦੇਸ਼ ਦਿੱਤਾ ਕਿ ਜਹਾਜ਼ ਦੀ ਭਾਲ ਲਈ ਜਿੰਨੇ ਵੀ ਸਾਧਨਾਂ ਦੀ ਲੋੜ ਹੈ ਉਹ ਇਸਤੇਮਾਲ ਕੀਤੇ ਜਾਣ।
ਲਾਪਤਾ ਜਹਾਜ਼ ਵਿੱਚ ਚਾਲਕ ਦਲ ਦੇ 6 ਮੈਂਬਰਾਂ ਸਮੇਤ 29 ਲੋਕ ਸਨ। AN-32 ਨੇ ਚੇਨਈ ਤੋਂ ਤਾਂਬਰਮ ਲਈ ਕੱਲ੍ਹ ਸਵੇਰੇ 10 ਵਜੇ ਉਡਾਣ ਭਰੀ ਸੀ ਅਤੇ 11 ਵਜੇ ਪਾਈਲਟ ਦਾ ਸੰਪਰਕ ਟੁੱਟ ਗਿਆ।
ਜਿਸ ਸਮੇਂ ਜਹਾਜ਼ ਦਾ ਸੰਪਰਕ ਟੁੱਟਿਆ ਉਹ ਬੰਗਾਲ ਦੀ ਖਾੜੀ ਵਿੱਚ ਸੀ। ਭਾਰਤ ਏਅਰ ਫੋਰਸ ਅਤੇ ਨੇਵੀ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਰੱਖਿਆ ਮੰਤਰੀ ਮਨੋਹਰ ਪਰੀਕਰ ਨੇ ਵੀ ਜਹਾਜ਼ ਦੀ ਭਾਲ ਲਈ ਚੱਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਨੇਵੀ ਨੇ ਆਪਣੇ ਚਾਰ ਸਮੁੰਦਰੀ ਜਹਾਜ਼ ਲਾਪਤਾ ਜਹਾਜ਼ ਦੀ ਭਾਲ ਵਿੱਚ ਲਾਏ ਹੋਏ ਹਨ।















