ਪੈਰਿਸ—ਫਰਾਂਸ ‘ਚ ਅੱਤਵਾਦ ਵਿਰੋਧੀ ਬਲਾਂ ਨੇ ਉੱਤਰ-ਪੱਛਮੀ ਪੈਰਿਸ ਅਰਜੇਂਟਿਲ ਸਬਅਰਬ ‘ਚ ਕਈ ਥਾਵਾਂ ‘ਤੇ ਛਾਪਾਮਾਰੀ ਕੀਤੀ।
ਜਾਣਕਾਰੀ ਮੁਤਾਬਕ ਇਹ ਛਾਪਾਮਾਰੀ ਇੱਕ ਮਸਜਿਦ ਅਤੇ ਇਸਲਾਮਿਕ ਲਾਈਬ੍ਰੇਰੀ ਨੇੜੇ ਕੀਤੀ ਗਈ। ਇੱਕ ਉੱਚ ਅਧਿਕਾਰੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਦੱਸਣਯੋਗ ਹੈ ਕਿ ਫਰਾਂਸ ਦੇ ਉੱਚ ਅੱਤਵਾਦ ਵਿਰੋਧੀ ਸੰਸਥਾ ਡੀ. ਜੀ. ਸੀ. ਆਈ. ਅਤੇ ਦੇਸ਼ ਦੀ ਪੁਲਸ ਦੇ ਉੱਚ ਅਧਿਕਾਰੀ ਇਸ ਛਾਪਾਮਾਰੀ ‘ਚ ਸ਼ਮਲ ਸਨ। ਇਸ ਦੌਰਾਨ ਦੋ ਨਿੱਜੀ ਘਰਾਂ ‘ਤੇ ਵੀ ਛਾਪਾ ਮਾਰਿਆ ਗਿਆ। ਜ਼ਿਕਰਯੋਗ ਹੈ ਕਿ ਫਰਾਂਸ ‘ਚ ਪਿਛਲੇ 18 ਮਹੀਨਿਆਂ ‘ਚ ਤਿੰਨ ਵੱਡੇ ਹਮਲੇ ਹੋਏ ਹਨ, ਜਿਸ ‘ਚ 231 ਲੋਕਾਂ ਦੀ ਮੌਤ ਹੋ ਗਈ ਹੈ।















