ਚੀਨ ਤੇ ਪਾਕਿ ਦੀ ਹਰਕਤ ‘ਤੇ ਭੜਕਿਆ ਭਾਰਤ

3ਨਵੀਂ ਦਿੱਲੀ: ਕਸ਼ਮੀਰ ਵਿੱਚ ਜਾਰੀ ਖ਼ਰਾਬ ਹਾਲਾਤ ਵਿੱਚ ਪਾਕਿਸਤਾਨ ਲਗਾਤਾਰ ਭਾਰਤ ਵਿਰੋਧੀ ਸਰਗਰਮੀਆਂ ਕਰ ਰਿਹਾ ਹੈ। ਅੱਤਵਾਦੀ ਬੁਰਹਾਨ ਵਾਨੀ ਨੂੰ ਸ਼ਹੀਦ ਦੱਸਣ, ਹਾਫਿਜ਼ ਸਇਦ ਵੱਲੋਂ ਰੈਲੀ ਕੱਢਣ ਤੇ 19 ਜੁਲਾਈ ਨੂੰ ਕਾਲਾ ਦਿਨ ਮਨਾਏ ਜਾਣ ਤੋਂ ਬਾਅਦ ਪਾਕਿਸਤਾਨ ਨੇ ਫਿਰ ਭਾਰਤ ਨੂੰ ਉਕਸਾਇਆ ਹੈ। ਇਸ ਵਾਰ ਉਸ ਨੂੰ ਚੀਨ ਦਾ ਸਾਥ ਮਿਲਿਆ ਹੈ।
ਪਾਕਿ ਤੇ ਚੀਨ ਦੀ ਸੈਨਾ ਨੇ ਪੀ.ਓ.ਕੇ.-ਚੀਨ ਸਰਹੱਦ ‘ਤੇ ਇਕੱਠੇ ਪੈਟ੍ਰੋਲਿੰਗ ਕੀਤੀ ਹੈ। ਪਾਕਿ ਦੀਆਂ ਇਨ੍ਹਾਂ ਹਰਕਤਾਂ ‘ਤੇ ਰਾਜਨਾਥ ਸਿੰਘ ਨੇ ਸੰਸਦ ਵਿੱਚ ਕਿਹਾ, ਗੁਆਂਢੀ ਦੇਸ਼ ਦੀ ਨਜ਼ਰ ਭਾਰਤ ਦੇ ਸਵਰਗ ਕਸ਼ਮੀਰ ਨੂੰ ਲੱਗ ਗਈ ਹੈ। ਪਾਕਿ ਨਾਪਾਕ ਹਰਕਤਾਂ ਕਰ ਰਿਹਾ ਹੈ। ਚੀਨ ਪੀ.ਓ.ਕੇ. ਤੇ ਲਗਾਤਾਰ ਐਕਟਿਵ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। 2014 ਵਿੱਚ ਚੀਨ ਦੀ ਸੈਨਾ ਨੂੰ ਪਹਿਲੀ ਵਾਰ ਉੱਥੇ ਦੇਖਿਆ ਗਿਆ ਸੀ ਪਰ ਇਸ ਵਾਰ ਪਾਕਿਸਤਾਨ ਨੇ ਵੀ ਨਾਲ ਪੈਟ੍ਰੋਲਿੰਗ ਕੀਤੀ ਹੈ।
ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਪੀ.ਓ.ਕੇ. ਵਿਖੇ ਪਾਕਿਸਤਾਨ ਦੀ ਬਾਰਡਰ ਪੁਲਿਸ ਦੀ ਟੀਮ ਨਾਲ ਜੁਆਇੰਟ ਪੈਟ੍ਰੋਲਿੰਗ ਕੀਤੀ। ਇਸ ਦੀ ਫੂਟੇਜ ਇੰਗਲਿਸ਼ ਵੈਬਸਾਈਟ ਪੀਪਲਜ਼ ਡੇਲੀ ਵਿੱਚ ਵੀ ਪਬਲਿਸ਼ ਹੋਈ। ਇਹ ਪੈਟ੍ਰੋਲਿੰਗ ਸ਼ਿਨਜਾਂਗ ਬਾਰਡਰ ‘ਤੇ ਹੋਈ। ਇਹ ਇਲਾਕਾ ਪੀ.ਓ.ਕੇ. ਬਾਰਡਰ ‘ਤੇ ਹੈ। ਦੱਸਣਯੋਗ ਹੈ ਕਿ ਚੀਨ ਸ਼ਿਨਜਿਆਂਗ ਤੋਂ ਪੀ.ਓ.ਕੇ ਹੁੰਦੇ ਹੋਏ ਪਾਕਿਸਤਾਨ ਦੇ ਗਵਦਾਰ ਪੋਰਟ ਤੱਕ 46 ਬਿਲੀਅਨ ਡਾਲਰ ਦਾ ਕਾਰੀਡੋਰ ਬਣਾਉਣ ਵਿੱਚ ਲਗਾ ਹੋਇਆ ਹੈ। ਭਾਰਤ ਇਸ ‘ਤੇ ਇਤਰਾਜ਼ ਕਰ ਚੁੱਕਿਆ ਹੈ। ਚੀਨ ਦਾ ਕਹਿਣਾ ਹੈ ਕਿ ਇਹ ਪੂਰੀ ਤਰ੍ਹਾਂ ਕਮਰਸ਼ੀਅਲ ਹੈ।