ਮਾਲ੍ਹਪੂੜਾ

images-300x168ਸਮੱਗਰੀ
1 ਕੱਪ ਮੈਦਾ
1 ਕੱਪ ਖੋਇਆ
2 ਕੱਪ ਦੁੱਧ
8 ਵੱਡੇ ਚੱਮਚ ਦੇਸੀ ਘਿਓ
2 ਛੋਟੇ ਚੱਮਚ ਸੌਂਫ਼
1 ਚੁਟਕੀ ਬੇਕਿੰਗ ਸੋਡਾ
ਸ਼ਨੀ ਲਈ-5 ਕੱਪ ਪਾਣੀ
2 ਕੱਪ ਖੰਡ
8-10 ਪੱਤੀਆਂ ਕੇਸਰ
1/4 ਛੋਟਾ ਚਮਚ ਇਲਾਇਚੀ ਪਾਊਡਰ
ਮਾਲ੍ਹਪੂੜੇ ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਚਾਸ਼ਨੀ ਬਣਾਉਣ ਲਈ ਇੱਕ ਬਰਤਨ ਵਿੱਚ ਪਾਣੀ, ਖੰਡ ਅਤੇ ਕੇਸਰ ਮਿਲਾ ਕੇ ਗੈਸ ‘ਤੇ ਰੱਖ ਦਿਓ। ਜਦੋਂ ਇੱਕ ਤਾਰ ਚਾਸ਼ਨੀ ਬਣ ਜਾਵੇ ਤਾਂ ਇਸ ਨੂੰ ਉਤਾਰ ਦਿਓ ਅਤੇ ਠੰਡਾ ਹੋਣ ਲਈ ਰੱਖ ਦਿਓ। ਚਾਸ਼ਨੀ ਤਿਆਰ ਹੈ।
ਹੁਣ ਦੁੱਧ ਨੂੰ ਕੋਸਾ ਗਰਮ ਕਰ ਲਓ। ਇਸ ਵਿੱਚ ਮਾਵਾ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਅਤੇ ਧਿਆਨ ਰੱਖੋ ਕਿ ਇਸ ਵਿੱਚ ਗੰਢ ਨਾ ਬਣੇ। ਇਸ ਤੋਂ ਬਾਅਦ ਇਸ ਵਿੱਚ ਥੋੜ੍ਹਾ ਜਿਹਾ ਬੇਕਿੰਗ ਸੋਡਾ ਵੀ ਪਾ ਦਿਓ। ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਇਹ ਨਾ ਜ਼ਿਆਦਾ ਪਤਲਾ ਹੋਵੋ ਅਤੇ ਨਾ ਹੀ ਸੰਘਣਾ।
ਇੱਕ ਨਾਨ-ਸਟਿਕ ਪੈਨ ਵਿੱਚ ਘਿਓ ਪਾ ਕੇ ਗਰਮ ਕਰੋ। ਇਸਦੇ ਗਰਮ ਹੋਣ ‘ਤੇ 2 ਚੱਮਚ ਮੈਦੇ ਦਾ ਘੋਲ ਪੈਨ ਵਿੱਚ ਪਾ ਕੇ ਗੋਲਾਈ ਵਿੱਚ ਫ਼ੈਲਾ ਦਿਓ ਅਤੇ ਹਲਕੇ ਸੇਕ ‘ਤੇ ਇਸ ਨੂੰ ਪਕਾਓ। ਇਸੇ ਤਰ੍ਹਾਂ ਬਾਕੀ ਦੇ ਪੂੜੇ ਵੀ ਤਲ ਲਓ।
ਸਾਰੇ ਮਾਲ੍ਹਪੂੜੇ ਤਲਣ ਤੋਂ ਬਾਅਦ ਇਨ੍ਹਾਂ ਨੂੰ ਚਾਸ਼ਨੀ ਵਿੱਚ 2 ਮਿੰਟ ਲਈ ਪਾ ਕੇ ਰੱਖ ਦਿਓ ਤਾਂ ਕਿ ਮਿੱਠਾ ਇਨ੍ਹਾਂ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ। ਇਸ ਤੋਂ ਬਾਅਦ ਇਨ੍ਹਾਂ ਨੂੰ ਕੱਢ ਕੇ ਖੀਰ ਜਾਂ ਰਬੜੀ ਨਾਲ ਸਰਵ ਕਰੋ।