ਰਾਹੁਲ ਗਾਂਧੀ ਜਾਂ ਤਾਂ ਮੁਆਫੀ ਮੰਗ ਲੈਣ ਜਾਂ ਸੁਣਵਾਈ ‘ਚ ਪੇਸ਼ ਹੋਣ: ਸੁਪਰੀਮ ਕੋਰਟ

7ਨਵੀਂ ਦਿੱਲੀ : ਆਰਐਸਐਸ ‘ਤੇ ਮਹਾਤਮਾ ਗਾਂਧੀ ਦੀ ਹੱਤਿਆ ਦਾ ਅਰੋਪ ਲਗਾਉਣ ‘ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਵਿਰੁੱਧ ਚਲ ਰਹੇ ਮਾਨਹਾਨੀ ਮਾਮਲੇ ਵਿਚ ਸੁਪਰੀਮ ਕੋਰਟ ਨੇ ਕਿਹਾ ਕਿ ਰਾਹੁਲ ਜਾਂ ਤਾਂ ਮੁਆਫੀ ਮੰਗ ਲੈਣ ਜਾਂ ਸੁਣਵਾਈ ‘ਚ ਪੇਸ਼ ਹੋਵੇ। ਸੁਪਰੀਮ ਕੋਰਟ ਨੇ ਰਾਹੁਲ ਨੂੰ ਆਪਣੀ ਦਲੀਲ ਦੇਣ ਵਾਸਤੇ 27 ਜੁਲਾਈ ਤੱਕ ਦਾ ਸਮਾਂ ਦਿੱਤਾ ਹੈ। ਰਾਹੁਲ ਗਾਂਧੀ ਨੇ ਸੁਪਰੀਮ ਕੋਰਟ ਵਿੱਚ ਉਨਾਂ ਵਿਰੁੱਧ ਮਹਾਰਾਸ਼ਟਰ ਦੀ ਅਦਾਲਤ ਵਿੱਚ ਚਲ ਰਹੇ ਮਾਨਹਾਨੀ ਨਾਲ ਜੁੜੇ ਮਾਮਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਰਾਹੁਲ ਦੀ ਪਟੀਸ਼ਨ ‘ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸਖ਼ਤ ਲਹਿਜ਼ੇ ਵਿੱਚ ਅਦੇਸ਼ ਦਿੱਤਾ ਕਿ ਨਾਥੂ ਰਾਮ ਗੋਡਸੇ ਨੇ ਮਹਾਤਮਾ ਗਾਂਧੀ ਨੂੰ ਮਾਰਿਆ ਜਾਂ ਆਰਐਸਐਸ ਦੇ ਲੋਕਾਂ ਨੇ। ਇਹ ਦੋਵੇਂ ਗੱਲਾਂ ਵਿਚਾਲੈ ਬੇਹੱਦ ਅੰਤਰ ਹੈ। ਜਦੋਂ ਤੁਸੀਂ ਕਿਸੇ ਵਿਅਕਤੀ ਵਿਸ਼ੇਸ਼ ਸਬੰਧੀ ਆਪਣਾ ਪੱਖ ਰੱਖਦੇ ਹੋ ਤਾਂ ਤੁਹਾਨੂੰ ਅਲਰਟ ਹੋ ਕੇ ਰਹਿਣਾ ਚਾਹੀਦਾ। ਤੁਸੀਂ ਕਿਸੇ ਦੀ ਸਮੂਹਿਕ ਨਿੰਦਾ ਨਹੀਂ ਕਰ ਸਕਦੇ। ਅਸੀਂ ਸਿਰਫ਼ ਇਹ ਜਾਂਚ ਕਰ ਰਹੇ ਹਨ ਕਿ ਜੋ ਰਾਹੁਲ ਗਾਂਧੀ ਨੇ ਬਿਆਨ ਦਿੱਤੇ ਕੀ ਉਹ ਮਾਨਹਾਨੀ ਦਾਇਰੇ ਵਿੱਚਕਾਰ ਆਉਂਦੇ ਹਨ ਜਾਂ ਨਹੀਂ। ਅਦਾਲਤ ਨੇ ਰਾਹੁਲ ਨੂੰ ਟਿੱਪਣੀ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਮੇਰਿਟ ਅਧਾਰ ‘ਤੇ ਹੋਵੇਗੀ ਤੇ ਤੁਹਾਨੂੰ ਸੁਣਵਾਈ ‘ਚ ਪੇਸ਼ ਹੋਣਾ ਲਾਜ਼ਿਮੀ ਹੋਵੇਗਾ।  ਜ਼ਿਕਰਯੋਗ ਹੈ ਕਿ ਆਰਐਸਐਸ ਦੀ ਭਿਵੰਡੀ ਇਕਾਈ ਦੇ ਸਕੱਤਰ ਰਜੇਸ਼ ਕੁੰਟੇ ਵੱਲੋਂ ਅਰੋਪ ਲਗਾਇਆ ਗਿਆ ਸੀ ਕਿ ਰਾਹੁਲ ਨੇ 6 ਮਾਰਚ ਨੂੰ ਇਕ ਚੋਣ ਰੈਲੀ ਦੌਰਾਨ ਕਿਹਾ ਸੀ ਕਿ ਆਰਐਸਐਸ ਨੇ ਗਾਂਧੀ ਜੀ ਦੀ ਹੱਤਿਆ ਕੀਤੀ ਸੀ।