ਪੇਸ਼ਾਵਰ : ਅਫਗਾਨਿਸਤਾਨ ਨਾਲ ਲੱਗੀ ਸਰਹੱਦ ਨੇੜੇ ਪਾਕਿਸਤਾਨ ਦੇ ਉੱਤਰ-ਪੱਛਮੀ ਕਬਾਇਲੀ ਖੇਤਰ ‘ਚ ਰਿਮੋਟ ਕੰਟਰੋਲ ਬੰਬ ਧਮਾਕੇ ਨਾਲ ਇਕ ਕਾਰ ਨੂੰ ਨਿਸ਼ਾਨਾ ਬਣਾਇਆ ਗਿਆ। ਜਿਸ ‘ਚ ਸ਼ਾਂਤੀ ਕਮੇਟੀ ਦੇ ਸਾਰੇ ਸੱਤ ਮੈਂਬਰਾਂ ਦੀ ਮੌਤ ਹੋ ਗਈ। ਅਫਗਾਨਿਸਤਾਨ ਨਾਲ ਲੱਗਦੇ ਪਤੂਨਵਾ ਪ੍ਰਾਂਤ ਦੇ ਓਪੇਰ ਡਿਰ ਜ਼ਿਲ੍ਹੇ ਦੇ ਪਹਾੜੀ ਡੋਗਚਡਾਰਾ ਇਲਾਕੇ ‘ਚ ਇਹ ਘਟਨਾ ਹੋਈ।
ਡਿਰ ਓਪੇਰ ਧਮਾਕੇ ‘ਚ ਮਾਰੇ ਗਏ ਮੈਂਬਰ ਸ਼ਾਂਤੀ ਕਮੇਟੀ ਦੇ ਮੈਂਬਰ ਸਨ। ਪੁਲਸ ਅਨੁਸਾਰ ਬੰਬ ਧਮਾਕੇ ਦਾ ਨਿਸ਼ਾਨਾ ਸਥਾਨਕ ਸ਼ਾਂਤੀ ਕਮੇਟੀ ਦੇ ਪ੍ਰਮੁੱਖ ਹਾਜੀ ਮੋਤਬਰ ਖਾਨ ਸਨ। ਹਾਲਾਂਕਿ ਪੁਲਸ ਨੇ ਕਿਹਾ ਕਿ ਸ਼ਾਂਤੀ ਕਮੇਟੀ ਦੇ ਪ੍ਰਮੁੱਖ ਨਿਸ਼ਾਨਾ ਬਣਾਏ ਗਏ ਵਾਹਨ ‘ਚ ਨਹੀਂ ਸਨ।















