ਬਰਲਿਨ : ਦੱਖਣੀ ਜਰਮਨੀ ਵਿਚ ਇਕ 17 ਸਾਲ ਦੇ ਅਫਗਾਨ ਮੁੰਡੇ ਨੇ ਰੇਲ ਗੱਡੀ ‘ਤੇ ਹਮਲਾ ਕਰ ਦਿੱਤਾ ਜਿਸ ਵਿਚ ਕਈ ਯਾਤਰੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਬਵੇਰੀਆ ਸ਼ਹਿਰ ਦੇ ਗ੍ਰਹਿ ਮੰਤਰੀ ਜੋਅਚਿਮ ਹਰਮੈਨ ਨੇ ਸਰਕਾਰੀ ਟੈਲੀਵਿਜ਼ਨ ‘ਤੇ ਦੱਸਿਆ ਕਿ ਬਾਅਦ ਵਿਚ ਪੁਲਸ ਨੇ ਹਮਲਾਵਰ ਨੂੰ ਮਾਰ ਸੁੱਟਿਆ। ਉਨ੍ਹਾਂ ਨੇ ਦੱਸਿਆ ਕਿ ਉਹ ਬਵੇਰੀਆ ਨੇੜਲੇ ਸ਼ਹਿਰ ਵਿਚ ਰਹਿੰਦਾ ਸੀ । ਉਨ੍ਹਾਂ ਨੇ ਇਸ ਹਮਲੇ ਦੇ ਪਿੱਛੇ ਕੀ ਕਾਰਣ ਸੀ, ਇਸ ਬਾਰੇ ਅਜੇ ਨਹੀਂ ਦੱਸਿਆ। ਪੁਲਸ ਅਜੇ ਪੂਰੀ ਤਰ੍ਹਾਂ ਜਾਂਚ-ਪੜਤਾਲ ਕਰ ਰਹੀ ਹੈ। ਇਸ ਮਗਰੋਂ ਹੀ ਇਸ ਬਾਰੇ ਪੂਰੀ ਜਾਣਕਾਰੀ ਮਿਲੇਗੀ।















