ਕਾਨਪੁਰ: ਉੱਤਰ ਪ੍ਰਦੇਸ਼ (ਯੂ.ਪੀ.) ਵਿੱਚ 2017 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਰਾਜਨੀਤਕ ਪਾਰਟੀਆਂ ਸਰਗਰਮ ਹੋ ਗਈਆਂ ਹਨ। ਇਸ ਦੇ ਨਾਲ ਹੀ ਆਰ.ਐਸ.ਐਸ. ਨੇ ਵੀ ਚੋਣਾਂ ਲਈ ਆਪਣੀ ਰਣਨੀਤੀ ਘੜਨੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ 10 ਜੁਲਾਈ ਨੂੰ ਕਾਨਪੁਰ ਵਿੱਚ ਆਰ.ਐਸ.ਐਸ. ਦੀ ਅਹਿਮ ਬੈਠਕ ਹੋਣ ਵਾਲੀ ਹੈ।
ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਨਪੁਰ ਵਿੱਚ ਆਰ.ਐਸ.ਐਸ. ਦੀ ਸਾਲਾਨਾ ਬੈਠਕ 10 ਤੋਂ 15 ਜੁਲਾਈ ਤੱਕ ਹੋਣੀ ਹੈ। ਇਹ ਬੈਠਕ ਕਾਨਪੁਰ ਦੇ ਮੰਧਨਾ ਵਿੱਚ ਮਹਾਰਾਣਾ ਪ੍ਰਤਾਪ ਇੰਜਨੀਅਰਿੰਗ ਕਾਲਜ ਵਿੱਚ ਹੋਵੇਗੀ।
ਇਸ ਬੈਠਕ ਵਿੱਚ ਆਰ.ਐਸ.ਐਸ. ਪ੍ਰਮੁੱਖ ਮੋਹਨ ਭਾਗਵਤ ਸਮੇਤ ਹੋਰ ਸਾਰੇ ਸੀਨੀਅਰ ਅਹੁਦੇਦਾਰ ਹਿੱਸਾ ਲੈਣ ਲਈ ਪਹੁੰਚਣਗੇ। ਕਿਹਾ ਜਾ ਰਿਹਾ ਹੈ ਕਿ ਇਸ ਬੈਠਕ ਵਿੱਚ ਯੂ.ਪੀ. ਵਿੱਚ ਹੋਣ ਵਾਲੀਆਂ 2017 ਵਿਧਾਨ ਸਭਾ ਚੋਣਾਂ ਦੀ ਰਣਨੀਤੀ ਇੱਥੇ ਹੀ ਤਿਆਰ ਕੀਤੀ ਜਾਵੇਗੀ।















