ਟੈੱਸਟ ਕ੍ਰਿਕਟ ਦੀਆਂ ਛੇ ਸਭ ਤੋਂ ਹੌਲੀਆਂ ਪਾਰੀਆਂ ‘ਚ ਜੋਸ ਬਟਲਰ ਦਾ ਨਾਂ ਵੀ ਸ਼ਾਮਿਲ

ਐਡੀਲੇਡ – ਐਸ਼ੇਜ਼ ਸੀਰੀਜ਼ ਤਹਿਤ ਐਡੀਲੇਡ ਦੇ ਮੈਦਾਨ ‘ਤੇ ਖੇਡੇ ਗਏ ਦੂਜੇ ਟੈੱਸਟ ‘ਚ ਜੋਸ ਬਟਲਰ ਨੇ ਆਪਣੀ ਟੀਮ ਨੂੰ ਹਾਰ ਤੋਂ ਬਚਾਉਣ ਦੇ ਲਈ ਬਹੁਤ ਕੋਸ਼ਿਸ਼ ਕੀਤੀ, ਪਰ ਹਿੱਟ ਵਿਕਟ ਹੋਣ ਕਾਰਨ ਆਸਟਰੇਲੀਆ ਨੂੰ ਹਾਵੀ ਹੋਣ ਦਾ ਮੌਕਾ ਮਿਲ ਗਿਆ। ਬਟਲਰ ਦੀ ਵਿਕਟ ਡਿੱਗਦੇ ਹੀ ਆਸਟਰੇਲੀਆ ਨੇ ਬਾਕੀ ਬੱਲੇਬਾਜ਼ਾਂ ਨੂੰ ਢੇਰ ਕਰ ਪੰਜ ਟੈੱਸਟ ਮੈਚਾਂ ਦੀ ਸੀਰੀਜ਼ 2-0 ਦੀ ਬੜ੍ਹਤ ਹਾਸਿਲ ਕਰ ਲਈ। ਦੇਖੋ ਟੈੱਸਟ ਕ੍ਰਿਕਟ ‘ਚ ਛੇ ਸਭ ਤੋਂ ਹੌਲੀਆਂ ਪਾਰੀਆਂ ਖੇਡਣ ਦਾ ਰਿਕਾਰਡ ਕਿਹੜੇ ਬੱਲੇਬਾਜ਼ਾਂ ਦੇ ਨਾਮ ਹੈ।
ਘੱਟ ਤੋਂ ਘੱਟ 200 ਗੇਂਦਾਂ ਖੇਡਣ ਵਾਲੇ ਬੱਲੇਬਾਜ਼: ਹਾਸ਼ਿਮ ਅਲਮਾ – 25 (244) 2015; ਜੈਕ ਰਸੇਲ – 29 (235) 1995; ਜੋਸ ਬਟਲਰ – 26 (207) 2021; ਏ.ਬੀ.ਡਿਵੀਲੀਅਰਜ਼ – 43 (297) 2015; ਕ੍ਰਿਸ ਤਵਾਰੇ – 35 (240) 1982 ਅਤੇ ਏ.ਬੀ.ਡਿਵੀਲੀਅਰਜ਼ – 33 (220) 2012