ਮੈਲਬਰਨ – ਮੇਜ਼ਬਾਨ ਆਸਟਰੇਲੀਆ ਦਾ ਮੌਜੂਦਾ ਐਸ਼ੇਜ਼ ਸੀਰੀਜ਼ ‘ਚ ਅਜੇ ਤਕ ਦਾ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਰਿਹਾ ਹੈ। ਟੀਮ ਨੇ ਦੋਵੇਂ ਮੈਚ ਜਿੱਤ ਲਐ ਹਨ ਅਤੇ 5 ਮੈਚਾਂ ਦੀ ਸੀਰੀਜ਼ ‘ਚ 2-0 ਦੀ ਬੜ੍ਹਤ ਬਣਾ ਲਈ ਹੈ। ਹੁਣ ਤੀਜਾ ਟੈੱਸਟ ਬੌਕਸਿੰਗ ਡੇਅ ਨੂੰ ਹੋਵੇਗਾ ਅਤੇ ਇਸ ਤੋਂ ਪਹਿਲਾਂ ਆਸਟਰੇਲੀਆਈ ਟੀਮ ‘ਚ ਸਕੌਟ ਬੋਲੈਂਡ ਨੂੰ ਸ਼ਾਮਿਲ ਕੀਤਾ ਗਿਆ ਹੈ। ਮਿਚੈਲ ਸਟਾਰਕ ਜਿਹੇ ਖਿਡਾਰੀਆਂ ਦੇ ਕਾਰਭਾਰ ਦਾ ਖ਼ਿਆਲ ਰੱਖਣ ਲਈ ਟੀਮ ‘ਚ ਇੱਕ ਹਰ ਹੋਰ ਤੇਜ਼ ਗੇਂਦਬਾਜ਼ ਜੋੜਿਆ ਗਿਆ ਹੈ ਜੋ ਦੋ ਟੈੱਸਟ ਖੇਡ ਚੁੱਕਾ ਹੈ।
ਜੋਸ਼ ਹੇਜ਼ਲਵੁੱਡ ਸਾਈਡ ਸਟ੍ਰੇਨ ਕਾਰਨ ਦੂਜੇ ਮੈਚ ਤੋਂ ਬਾਹਰ ਹੋ ਗਿਆ ਸੀ ਜਦਕਿ ਪੈਟ ਕਮਿਨਜ਼ ਨੂੰ ਇੱਕ ਕੋਵਿਡ-19 ਪੌਜ਼ੇਟਿਵ ਵਿਅਕਤੀ ਦੇ ਸੰਪਰਕ ‘ਚ ਆਉਣ ਤੋਂ ਬਾਅਦ ਵੱਖ ਕਰਨਾ ਪਿਆ ਸੀ। 2018-19 ਮਾਰਸ਼ ਸ਼ੈੱਫ਼ੀਲਡ ਸ਼ੀਲਡ ਪਲੇਅਰ ਔਫ਼ ਦਾ ਯੀਅਰ ਬੋਲੈਂਡ ਇੱਕ ਚੰਗਾ ਬਦਲ ਹੈ। ਇਸ ਸਮਰ ਸੀਜ਼ਨ ‘ਚ ਵਿਕਟੋਰੀਆ ਲਈ ਵੀ ਉਸ ਨੂੰ ਸ਼ਾਨਦਾਰ ਫ਼ੌਰਮ ‘ਚ ਦੇਖਿਆ ਗਿਆ ਸੀ ਕਿਉਂਕਿ ਉਸ ਨੇ ਨਿਊ ਸਾਊਥ ਵੇਲਜ਼ ਖ਼ਿਲਾਫ਼ ਸਿਰਫ਼ ਦੋ ਮੈਚਾਂ ‘ਚ 15 ਵਿਕਟਾਂ ਲਈਆਂ ਸਨ। ਉਸ ਨੇ ਆਪਣੀ ਰਾਸ਼ਟਰੀ ਟੀਮ ਨਾਲ ਜੁੜਨ ਤੋਂ ਪਹਿਲਾਂ ਇੰਗਲੈਂਡ ਲਾਇਨਜ਼ ਦੇ ਖ਼ਿਲਾਫ਼ ਵੀ ਇੱਕ ਮੈਚ ‘ਚ ਹਿੱਸਾ ਲਿਆ ਸੀ।












