ਜੋਹਾਨਸਬਰਗ – ਦੱਖਣੀ ਅਫ਼ਰੀਕਾ ਦਾ ਤੇਜ਼ ਗੇਂਦਬਾਜ਼ ਐਨਰਿਕ ਨਾਰਤਜੇ 26 ਦਸੰਬਰ ਨੂੰ ਸੁਪਰ ਸਪੋਰਟ ਪਾਰਕ ‘ਚ ਬੌਕਸਿੰਗ ਡੇਅ ਖੇਡ ਤੋਂ ਸ਼ੁਰੂ ਹੋਣ ਵਾਲੀ ਭਾਰਤ ਖ਼ਿਲਾਫ਼ ਤਿੰਨ ਮੈਚਾਂ ਦੀ ਟੈੱਸਟ ਸੀਰੀਜ਼ ਤੋਂ ਬਾਹਰ ਹੋ ਗਿਆ ਹੈ। ਕ੍ਰਿਕਟ ਦੱਖਣੀ ਅਫ਼ਰੀਕਾ (CSA) ਨੇ ਟਵਿਟਰ ‘ਤੇ ਪੋਸਟ ਕਰਦੇ ਹੋਏ ਕਿਹਾ ਕਿ ਐਨਰਿਕ ਨਾਰਤਜੇ ਸੱਟ ਕਾਰਨ ਤਿੰਨ ਮੈਚਾਂ ਦੀ ਟੈੱਸਟ ਸੀਰੀਜ਼ ਤੋਂ ਬਾਹਰ ਹੋ ਗਿਆ ਹੈ।
ਦੱਖਣੀ ਅਫ਼ਰੀਕਾ ਕ੍ਰਿਕਟ ਬੋਰਡ ਨੇ ਟਵੀਟ ਕਰਦੇ ਹੋਏ ਕਿਹਾ ਕਿ ਨਾਰਤਜੇ ਭਾਰਤ ਖ਼ਿਲਾਫ਼ ਟੈੱਸਟ ਸੀਰੀਜ਼ ‘ਚ ਹਿੱਸਾ ਨਹੀਂ ਲੈ ਸਕੇਗਾ ਕਿਉਂਕਿ ਉਹ ਸੱਟ ਦਾ ਸ਼ਿਕਾਰ ਹੋ ਗਿਐ। ਅਜੇ ਉਸ ਦੀ ਰੀਪਲੇਸਮੈਂਟ ਲੲਿ ਕੋਈ ਖਿਡਾਰੀ ਨਹੀਂ ਚੁਣਿਆ ਗਿਆ ਹੈ। ਨਾਰਤਜੇ ਦਾ ਟੈੱਸਟ ਸੀਰੀਜ਼ ਤੋਂ ਬਾਹਰ ਹੋਣਾ ਦੱਖਣੀ ਅਫ਼ਰੀਕੀ ਟੀਮ ਲਈ ਇੱਕ ਵੱਡਾ ਝਟਕਾ ਹੈ ਕਿਉਂਕਿ ਨਾਰਤਜੇ ਆਪਣੀ ਤੇਜ਼ ਰਫ਼ਤਾਰ ਗੇਂਦਾਂ ਨਾਲ ਭਾਰਤੀ ਬੱਲੇਬਾਜ਼ਾਂ ਨੂੰ ਪਰੇਸ਼ਾਨੀ ‘ਚ ਪਾ ਸਕਦਾ ਸੀ, ਪਰ ਉਸ ਦੀ ਗ਼ੈਰ ਮੌਜੂਦਗੀ ‘ਚ ਪੂਰਾ ਦਾਰੋਮਦਾਰ ਕਗਿਸੋ ਰਬਾਡਾ ਅਤੇ ਲੁੰਗੀ ਐਨਗਿਡੀ ‘ਤੇ ਆ ਜਾਵੇਗਾ।
ਐਨਰਿਕ ਨਾਰਤਜੇ ਨੇ ਆਪਣੇ ਛੋਟੇ ਜਿਹੇ ਕਰੀਅਰ ‘ਚ ਦੱਖਣੀ ਅਫ਼ਰੀਕਾ ਕ੍ਰਿਕਟ ਲਈ ਅਜੇ ਤਕ 12 ਟੈੱਸਟ ਮੈਚ ਦੀਆਂ 21 ਪਾਰੀਆਂ ‘ਚ 47 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਨਾਰਤਜੇ ਨੇ ਆਪਣੀਆਂ ਤੇਜ਼ ਰਫ਼ਤਾਰ ਗੇਂਦਾਂ ਨਾਲ ਬੇਹੱਦ ਹੀ ਘੱਟ ਸਮੇਂ ‘ਚ ਆਪਣਾ ਨਾਂ ਬਣਾ ਲਿਆ ਹੈ। ਉਹ ਇੰਡੀਅਨ ਪ੍ਰੀਮੀਅਰ ਲੀਗ (IPL) ‘ਚ 150 ਦੀ ਸਪੀਡ ਤੋਂ ਜ਼ਿਆਦਾ ਦੀ ਗੇਂਦ ਕਰਾ ਕੇ ਲੋਕਾਂ ਦੀਆਂ ਨਜ਼ਰਾਂ ‘ਚ ਆਇਆ ਸੀ।
ਦੱਖਣੀ ਅਫ਼ਰੀਕਾ ਦੀ ਟੈੱਸਟ ਟੀਮ
ਡੀਨ ਐਲਗਰ (ਕਪਤਾਨ), ਟੇਂਬਾ ਬਾਵੁਮਾ (ਉਪ-ਕਪਤਾਨ), ਕਵਿੰਟਨ ਡੀ ਕੌਕ (ਵਿਕਟਕੀਪਰ), ਕੈਗਿਸੋ ਰਬਾਡਾ, ਸਰੇਲ ਇਰਵੀ, ਬਿਊਰੇਨ ਹੈਂਡ੍ਰਿਕਸ, ਜੌਰਜ ਲਿੰਡੇ, ਕੇਸ਼ਵ ਮਹਾਰਾਜ, ਲੁੰਗੀ ਐਨਗਿਡੀ, ਐਡੇਨ ਮਾਰਕਰਾਮ, ਵੀਐਨ ਮੁਲਡਰ, ਐਨਰਿਕ ਨਾਰਤਜੇ, ਕੀਗਨ ਪੀਟਰਸਨ, ਰੱਸੀ ਵੈਨ ਡੇਰ ਡੁਸੇਂ, ਕਾਈਲ ਵੈਰੇਨ, ਮਾਰਕੋ ਜੈਨਸਨ, ਗਲੈਨਟਨ ਸਟੁਰਮੈਨ, ਪ੍ਰੇਨੇਲਨ ਸੁਬ੍ਰਯ, ਸਿਸ ਡਾ ਮਗਲਾ, ਰਾਇਨ ਰਿਕੈਲਟਨ, ਡੁਸਾਨੇ ਓਲਿਵਰ।












