ਬੌਲੀਵੁਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਸ ਦੇ ਪਤੀ ਰਾਜ ਕੁੰਦਰਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਨ੍ਹਾਂ ਤਸਵੀਰਾਂ ‘ਚ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਏਅਰਪੋਰਟ ‘ਤੇ ਨਜ਼ਰ ਆ ਰਹੇ ਹਨ। ਸ਼ਿਲਪਾ ਦੇ ਪਤੀ ਰਾਜ ਕੁੰਦਰਾ ਕਾਲੇ ਰੰਗ ਦੀ ਇੱਕ ਹੁਡੀ ‘ਚ ਸਿਰ ‘ਤੇ ਕੈਪ ਅਤੇ ਚਿਹਰੇ ‘ਤੇ ਕਾਲਾ ਮਾਸਕ ਲਗਾ ਕੇ ਆਪਣਾ ਚਿਹਰਾ ਲੁਕਾਉਂਦੇ ਦਿਖ ਰਹੇ ਹਨ। ਨਾਲ ਹੀ ਉਹ ਮੀਡੀਆ ਦੇ ਕੈਮਰੇ ਤੋਂ ਵੀ ਬਚਦੇ ਨਜ਼ਰ ਆ ਰਹੇ ਹਨ। ਕੈਮਰੇ ‘ਚ ਉਨ੍ਹਾਂ ਦੇ ਸਾਈਡ ਪੋਜ਼ ਵਾਲੀਆਂ ਤਸਵੀਰਾਂ ਕੈਪਚਰ ਹੋ ਗਈਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਰਾਜ ਕੁੰਦਰਾ ਦੀ ਰਿਹਾਈ ਤੋਂ ਬਾਅਦ ਇਹ ਦੂਜਾ ਮੌਕਾ ਹੈ ਜਦੋਂ ਦੋਵੇਂ ਪਤੀ-ਪਤਨੀ ਜਨਤਕ ਤੌਰ ‘ਤੇ ਇੱਕਠੇ ਨਜ਼ਰ ਆਏ ਸਨ। ਇਸ ਤੋਂ ਪਹਿਲਾਂ ਦੋਵੇਂ ਹਿਮਾਚਲ ਪ੍ਰਦੇਸ਼ ‘ਚ ਮਾਤਾ ਵੈਸ਼ਣੋ ਦੇਵੀ ਗਏ ਸਨ। ਦੱਸ ਦਈਏ ਕਿ ਰਾਜ ਕੁੰਦਰਾ ਨੂੰ ਅਸ਼ਲੀਲ ਵੀਡੀਓ ਬਣਾਉਣ ਅਤੇ ਉਸ ਦੇ ਪ੍ਰਸਾਰਣ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਉਸ ਤੋਂ ਬਾਅਦ ਰਾਜ ਕੁੰਦਰਾ ਦੀ ਕਈ ਦਿਨਾਂ ਬਾਅਦ ਜੇਲ੍ਹ ਤੋਂ ਰਿਹਾਈ ਹੋਈ, ਅਤੇ ਉਸ ਦੇ ਸ਼ੁਕਰਾਨੇ ਵਜੋਂ ਸ਼ਿਲਪਾ ਆਪਣੇ ਪਤੀ ਨਾਲ ਵੈਸ਼ਣੋ ਦੇਵੀ ਮੰਦਰ ‘ਚ ਮੱਥਾ ਟੇਕਣ ਗਈ ਸੀ। ਸ਼ਿਲਪਾ ਸ਼ੈੱਟੀ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਹਾਲ ਹੀ ‘ਚ ਉਸ ਦੀ ਪਰੇਸ਼ ਰਾਵਲ ਦੇ ਨਾਲ ਫ਼ਿਲਮ ਹੰਗਾਮਾ-2 ਰਿਲੀਜ਼ ਹੋਈ ਸੀ ਜਿਸ ‘ਚ ਉਸ ਦਾ ਇੱਕ ਵੱਖਰਾ ਅੰਦਾਜ਼ ਵੇਖਣ ਨੂੰ ਮਿਲਿਆ ਸੀ।
ਰਾਜ ਕੁੰਦਰਾ ਨੇ ਸ਼ਿਲਪਾ ਸ਼ੈਟੀ ਨਾਲ ਲਵ ਮੈਰਿਜ ਕਰਵਾਈ ਸੀ ਜਿਸ ਤੋਂ ਦੋਵਾਂ ਦੇ ਦੋ ਬੱਚੇ ਹਨ। ਇੱਕ ਪੁੱਤਰ ਵੀਹਾਨ ਕੁੰਦਰਾ ਅਤੇ ਦੂਜੀ ਧੀ ਸਮੀਸ਼ਾ ਸ਼ੈੱਟੀ ਹੈ। ਸਮੀਸ਼ਾ ਦਾ ਜਨਮ ਸਰੋਗੇਸੀ ਦੇ ਜ਼ਰੀਏ ਹੋਇਆ ਸੀ। ਸ਼ਿਲਪਾ ਦੀ ਕਿਊਟ ਧੀ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਬੀਤੇ ਦਿਨੀਂ ਅਦਾਕਾਰਾ ਨੇ ਆਪਣੀ ਵੈੱਡਿੰਗ ਐਨੀਵਰਸਰੀ ਮਨਾਈ ਸੀ।
ਇਸ ਮੌਕੇ ਅਦਾਕਾਰਾ ਨੇ ਆਪਣੀਆਂ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਦੇ ਵਲੋਂ ਖ਼ੂਬ ਪਸੰਦ ਵੀ ਕੀਤਾ ਗਿਆ। ਸ਼ਿਲਪਾ ਸ਼ੈੱਟੀ ਕਈ ਰਿਐਲਿਟੀ ਸ਼ੋਅ ‘ਚ ਵੀ ਨਜ਼ਰ ਆ ਰਹੀ ਹੈ ਅਤੇ ਕਈ ਫ਼ਿਲਮਾਂ ‘ਚ ਵੀ ਦਿਖਾਈ ਦੇਣ ਵਾਲੀ ਹੈ। ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੇ ਕੁੱਝ ਸਮੇਂ ਲਈ ਸੋਸ਼ਲ ਮੀਡੀਆ ਤੋਂ ਵੀ ਦੂਰੀ ਬਣਾ ਲਈ ਸੀ।











