ਰਿਤਿਕ ਇੱਕ ਕੰਪਲੀਟ ਹੀਰੋ – ਸਿਧਾਰਥ ਆਨੰਦ

ਸਿਧਾਰਥ ਆਨੰਦ ਅਤੇ ਰਿਤਿਕ ਰੌਸ਼ਨ ਸੁਪਰਹਿੱਟ ਫ਼ਿਲਮ ਵਾਰ ਤੋਂ ਬਾਅਦ ਐਕਸ਼ਨ ਡਰਾਮਾ ਫ਼ਾਈਟਰ ਲਈ ਇੱਕ ਵਾਰ ਫ਼ਿਰ ਔਨਸਕ੍ਰੀਨ ਪਾਰਟਨਰ ਬਣਨ ਲਈ ਤਿਆਰ ਹਨ। ਸਿਧਾਰਥ ਆਨੰਦ ਨੇ ਰਿਤਿਕ ਰੌਸ਼ਨ ਨਾਲ ਕੰਮ ਕਰਨ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਅਤੇ ਉਸ ਨੂੰ ਕੀ ਬੈੱਸਟ ਬਣਾਉਂਦਾ ਹੈ, ਇਸ ਬਾਰੇ ਵੀ ਗੱਲ ਕੀਤੀ।
ਸਿਧਾਰਥ ਆਨੰਦ ਨੇ ਕਿਹਾ, ”ਰਿਤਿਕ ਰੌਸ਼ਨ ਇੱਕ ਕੰਪਲੀਟ ਹੀਰੋ ਹੈ। ਸੱਚ ‘ਚ ਇੱਕ ਨਿਰਦੇਸ਼ਕ ਆਪਣੇ ਅਦਾਕਾਰ ਤੋਂ ਹੋਰ ਕੁੱਝ ਨਹੀਂ ਮੰਗ ਸਕਦਾ ਹੈ ਜੋ ਰਿਤਿਕ ਤੁਹਾਨੂੰ ਨਹੀਂ ਦੇ ਸਕਦੈ।”
”ਤੁਹਾਨੂੰ ਅਸਲ ‘ਚ ਆਪਣੇ ਆਪ ਨੂੰ ਚੈਲੰਜ ਦੇਣਾ ਹੋਵੇਗਾ ਅਤੇ ਹਰ ਵਾਰ ਕੁੱਝ ਨਵਾਂ ਲੈ ਕੇ ਆਉਣਾ ਹੋਵੇਗਾ ਅਤੇ ਸੈੱਟ ‘ਤੇ ਹਰ ਘੰਟੇ ਉਨ੍ਹਾਂ ਦੀ ਸਮਰੱਥਾ ਦੀ ਵਰਤੋਂ ਕਰ ਸਕਦੇ ਹਾਂ ਜੋ ਮੈਨੂੰ ਲੱਗਦਾ ਹੈ ਕਿ ਸਾਡੇ ‘ਚੋਂ ਕੋਈ ਵੀ ਹੁਣ ਤਕ ਨਹੀਂ ਕਰ ਪਾਇਆ ਅਤੇ ਇਹ ਸਾਡੇ ਲਈ ਇੱਕ ਚੁਣੌਤੀ ਹੈ।”