ਬਹੁਤ ਫ਼ਾਇਦੇਮੰਦ ਹੈ ਮੇਥੀ

thudi-sahat-300x150ਮੇਥੀ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ ਜਿਵੇਂ ਤਾਜ਼ੇ ਅਤੇ ਸੁੱਕੇ ਪੱਤੇ ਦੀ ਵਰਤੋਂ ਅਤੇ ਬੀਜ ਦੇ ਰੂਪ ‘ਚ ਆਦਿ। ਮੇਥੀ ਖ਼ੁਸ਼ਬੂਦਾਰ ਮਸਾਲੇ ਦੇ ਨਾਲ-ਨਾਲ ਦਵਾਈ ਦਾ ਕੰਮ ਵੀ ਕਰਦੀ ਹੈ। ਪੁਰਾਤਨ ਸਮੇਂ ਤੋਂ ਇਸ ਦੀ ਵਰਤੋਂ ਭੋਜਨ ‘ਚ ਉਚੇਚੇ ਤੌਰ ‘ਤੇ ਕੀਤੀ ਜਾਂਦੀ ਰਹੀ ਹੈ।
ਮੇਥੀ ਨੂੰ ਸੰਸਕ੍ਰਿਤ ‘ਚ ਮੈਥਿਕਾ, ਅੰਗਰੇਜ਼ੀ ‘ਚ ਫ਼ੈਨੂਗ੍ਰੀਕ, ਬਨਸਪਤੀ ਵਿਗਿਆਨ ‘ਚ ਟ੍ਰਾਇਗੁਨੈਲਾ ਫ਼ੋਨਮ-ਗ੍ਰੇਸ਼ੀਅਮ ਆਖਿਆ ਜਾਂਦਾ ਹੈ। ਮੇਥੀ ਸੁਆਦ ‘ਚ ਕੌੜੀ, ਖਾਣ ‘ਚ ਹਲਕੀ ਅਤੇ ਸਰੀਰ ਉੱਤੇ ਗਰਮ ਅਸਰ ਕਰਦੀ ਹੈ। ਮੇਥੀ ਦੇ ਪੱਤਿਆਂ ‘ਚ ਪ੍ਰੋਟੀਨ, ਕਾਰਬੋਹਾਈਡ੍ਰੇਟਸ, ਵਿਟਾਮਿਨ, ਖਣਿਜ ਤੱਤ ਅਤੇ ਹੋਰ ਬਹੁਤ ਸਾਰੇ ਅਲਕਾਲਈਡਜ਼ ਆਦਿ ਖ਼ੁਰਾਕੀ ਤੱਤ ਮਿਲਦੇ ਹਨ। ਇਸ ਦੇ ਬੀਜਾਂ ‘ਚੋਂ ਤੇਲ ਵੀ ਕੱਢਿਆ ਜਾਂਦਾ ਹੈ।
ਮੇਥੀ ‘ਚ ਦਵਾਈ ਵਾਲੇ ਗੁਣਾਂ ਨਾਲ ਭਰਪੂਰ ਹੈ। ਇਸ ਦੇ ਹਰੇ ਪੱਤੇ ਪਾਚਣ ਸ਼ਕਤੀ ਅਤੇ ਭੁੱਖ ਵਧਾਉਣ, ਪੇਟ ਦੇ ਭਾਰੇਪਨ ਨੂੰ ਠੀਕ ਕਰਨ, ਸੁਆਦ ਵਧਾਉਣ ਅਤੇ ਦਰਦ ਤੋਂ ਰਾਹਤ ਦਿਵਾਉਣ ਵਾਲੇ ਗੁਣ ਰੱਖਦੀ ਹੈ। ਮੇਥੀ ਦੇ ਬੀਜਾਂ ਨੂੰ ਜੇ ਜ਼ਿਆਦਾ ਮਾਤਰਾ ‘ਚ ਖਾਦਾ ਜਾਵੇ ਤਾਂ ਇਸ ਦਾ ਸਰੀਰ ਉੱਤੇ ਗਰਮ ਪ੍ਰਭਾਵ ਪੈਂਦਾ ਹੈ। ਬੱਚੇ ਦੇ ਜਨਮ ਤੋਂ ਬਾਅਦ ਮਾਂ ਨੂੰ ਮੇਥੀ ਦੇ ਬੀਜ ਖਾਣ ਲਈ ਦਿੱਤੇ ਜਾਂਦੇ ਹਨ। ਇਸ ਨਾਲ ਉਸ ਨੂੰ ਸਰੀਰਕ ਦਰਦ ਤੋਂ ਆਰਾਮ ਮਿਲਦਾ ਹੈ।
ਮੇਥੀ ਪਾਚਣ ਕਿਰਿਆ ਦੀ ਸਮੱਸਿਆ, ਪੇਟ ਦਾ ਫ਼ੁੱਲਣਾ ਅਤੇ ਚੱਕਰ ਆ ਕੇ ਉਲਟੀਆਂ ਆਉਣ ਦੇ ਮਾਮਲੇ ‘ਚ ਕਾਫ਼ੀ ਅਸਰਦਾਇੱਕ ਹੈ। ਇਸ ਦੇ ਬੀਜ ਹੱਡੀਆਂ ਦੀਆਂ ਬੀਮਾਰੀਆਂ, ਲੱਕ ਦੀ ਦਰਦ, ਮਾਸਪੇਸ਼ੀਆਂ ਦੀ ਦਰਦ ਲਈ ਵੀ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ।
ਪੇਟ ਦੀ ਖ਼ਰਾਬੀ ਲਈ ਅਸਰਦਾਇੱਕਂਘਰੇਲੂ ਨੁਸਖੇ ਦੇ ਤੌਰ ‘ਤੇ ਮੇਥੀ ਦੇ ਬੀਜ ਪੇਟ ਦੀਆਂ ਬੀਮਾਰੀਆਂ ਲਈ ਵਰਤੇ ਜਾਂਦੇ ਹਨ ਜਿਵੇਂ ਲੀਵਰ ਦੀਆਂ ਬੀਮਾਰੀਆਂ ਜਾਂ ਗੈਸ ਕਾਰਨ ਪੇਟ ਦਾ ਫ਼ੁੱਲਣਾ ਆਦਿ।
ਕਮਰ ਦਰਦ ਅਤੇ ਨਾੜੀ ਦਰਦਂਆਯੁਰਵੈਦਿਕ ਡਾਕਟਰ ਕਮਰ ਦਰਦ, ਨਾੜੀ ਤੰਤਰ ਅਤੇ ਹੱਡੀਆਂ ਦੀਆਂ ਬੀਮਾਰੀਆਂ ਲਈ ਮੇਥੀ ਦੇ ਬੀਜ ਲੈਣ ਦੀ ਸਲਾਹ ਦਿੰਦੇ ਹਨ। ਇਨ੍ਹਾਂ ਬੀਮਾਰੀਆਂ ਲਈ ਇੱਕ ਗ੍ਰਾਮ ਮੇਥੀ ਦੇ ਬੀਜਾਂ ਦਾ ਪਾਊਡਰ, ਸੁੰਢ ਅਤੇ ਗੁੜ ਕੋਸੇ ਪਾਣੀ ਨਾਲ ਦਿਨ ‘ਚ ਦੋ ਜਾਂ ਤਿੰਨ ਵਾਰ ਦਿੰਦੇ ਹਨ।
ਜਣੇਪਾਂਬੱਚੇ ਦੇ ਜਨਮ ਲੈਣ ਤੋਂ ਬਾਅਦ 200 ਗ੍ਰਾਮ ਮੇਥੀ ਬੀਜ ਤੇ ਇੱਕ ਕਿਲੋ ਦੇਸੀ ਘਿਉ ‘ਚ ਤਲ ਕੇ ਇੱਕ ਕਿਲੋ ਆਟੇ ਨਾਲ ਭੁੰਨ ਕੇ ਇਸ ਨੂੰ ਦੁੱਧ ਨਾਲ ਦੇਣ ਨਾਲ ਮਾਂਵਾਂ ਬਹੁਤ ਜਲਦੀ ਆਮ ਹਾਲਤ ‘ਚ ਆ ਜਾਂਦੀਆਂ ਹਨ। ਇਸ ਨਾਲ ਮਾਂ ਦਾ ਦੁੱਧ ਵੀ ਚੰਗੀ ਮਾਤਰਾ ‘ਚ ਬਣਦਾ ਹੈ।
ਸ਼ੂਗਰਂ ਸ਼ੂਗਰ ਦੇ ਮਰੀਜ਼ ਵੀ ਇੱਕ ਚਾਹ ਪੱਤੀ ਵਾਲਾ ਚਮਚ ਮੇਥੀ ਬੀਜ ਸਵੇਰੇ ਦਿਨ ‘ਚ ਇੱਕ ਵਾਰੀ ਲੈ ਸਕਦੇ ਹਨ। ਇਸ ਦੇ ਵਰਤੋਂ ਨਾਲ ਕੋਲੈਸਟ੍ਰੋਲ ਪੱਧਰ ਘਟ ਜਾਂਦਾ ਹੈ।
ਸਾਵਧਾਨੀਂਭਾਰਤੀ ਘਰਾਂ ਵਿੱਚ ਮੇਥੀ ਦੀ ਕਈ ਢੰਗਾਂ ਨਾਲ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਪੱਤਿਆਂ ਦੀ ਸਬਜ਼ੀ ਬਣਾ ਕੇ ਖਾਧੀ ਜਾਂਦੀ ਹੈ ਤੇ ਬੀਜਾਂ ਦਾ ਦਵਾਈ ਦੇ ਰੂਪ ਵਿੱਚ ਵਰਤੋਂ ਕੀਤੀ ਜਾਂਦੀ ਹੈ। ਮੇਥੀ ਦਾਣਾ ਕਿਉਂਕਿ ਗਰਮ ਤਾਸੀਰ ਵਾਲਾ ਹੁੰਦਾ ਹੈ ਇਸ ਲਈ ਹਾਈ ਬਲੱਡ ਪ੍ਰੈਸ਼ਰ ਅਤੇ ਹੈਮੋਰਾਇਜ਼ਸ ਦੇ ਮਰੀਜ਼ਾਂ ਨੂੰ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।