ਇੰਡੀਅਨ ਪ੍ਰੀਮੀਅਰ ਲੀਗ 9 ਦਾ ਜੇਤੂ ਬਣ ਕੇ ਹੈਦਰਾਬਾਦ ਸਨਰਾਈਜ਼ਰਜ਼ ਨੇ ਇਤਿਹਾਸ ਰਚ ਦਿੱਤਾ। ਟੀਮ ਦੇ ਕਪਤਾਨ ਡੇਵਿਡ ਵਾਰਨਰ ਨੇ ਬਿਹਤਰੀਨ ਕਪਤਾਨੀ ਕਰ ਕੇ ਟੀਮ ਨੂੰ ਖਿਤਾਬ ਤਕ ਪਹੁੰਚਾਇਆ। ਇਹ ਇੱਕੱਲਾ ਵਿਦੇਸ਼ੀ ਖਿਡਾਰੀ ਉਨ੍ਹਾਂ 7 ਭਾਰਤੀ ਦਿੱਗਜਾਂ ‘ਤੇ ਭਾਰੀ ਪਿਆ ਜੋ ਕਿ ਆਈ.ਪੀ.ਐੱਲ. ‘ਚ ਵੱਖ-ਵੱਖ ਟੀਮਾਂ ਦੀ ਕਪਤਾਨੀ ਕਰ ਰਹੇ ਸਨ। ਆਈ.ਪੀ.ਐੱਲ. ਦੇ ਇਤਿਹਾਸ ‘ਚ ਇਹ ਤੀਜਾ ਮੌਕਾ ਹੈ ਜਦੋਂ ਕਿਸੇ ਵਿਦੇਸ਼ੀ ਕਪਤਾਨ ਨੇ ਆਪਣੀ ਟੀਮ ਨੂੰ ਆਈ.ਪੀ.ਐੱਲ. ਜਿਤਾਇਆ ਹੈ। ਆਓ ਜਾਣਦੇ ਹਾਂ ਉਨ੍ਹਾਂ ਭਾਰਤੀ ਖਿਡਾਰੀਆਂ ਦੇ ਬਾਰੇ ‘ਚ ਜਿਨ੍ਹਾਂ ‘ਤੇ ਇਹ ਵਿਦੇਸ਼ੀ ਖਿਡਾਰੀ ਭਾਰੀ ਪਿਆ :-
ਵਿਰਾਟ ਕੋਹਲੀ (ਆਰ.ਸੀ.ਬੀ.) : ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ‘ਚ ਰਾਇਲ ਚੈਲੰਜਰਜ਼ ਬੰਗਲੌਰ ਦੀ ਟੀਮ ਫ਼ਾਈਨਲ ਤਕ ਤਾਂ ਪੁੱਜੀ ਪਰ ਵਾਰਨਰ ਦੀ ਹੈਦਰਾਬਾਦ ਸਨਰਾਈਜ਼ਰਜ਼ ਨੇ ਇਸ ਨੂੰ ਫ਼ਾਈਨਲ ‘ਚ ਹਰਾ ਦਿੱਤਾ। ਜ਼ਿਆਦਾਤਰ ਕ੍ਰਿਕਟ ਪ੍ਰੇਮੀਆਂ ਦੀ ਪਸੰਦ ਵਿਰਾਟ ਕੋਹਲੀ ਵੀ ਵਾਰਨਰ ਦੀ ਕਪਤਾਨੀ ਦੇ ਅੱਗੇ ਟਿਕ ਨਹੀਂ ਸਕੇ।
ਐੱਮ.ਐੱਸ.ਧੋਨੀ (ਰਾਈਜ਼ਿੰਗ ਪੁਣੇ ਸੁਪਰਜਾਇੰਟਸ) : ਆਈ.ਪੀ.ਐੱਲ. ਦੀ ਨਵੀਂ ਟੀਮ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਦੀ ਕਪਤਾਨੀ ਐੱਮ.ਐੱਸ. ਧੋਨੀ ਨੂੰ ਦਿੱਤੀ ਗਈ। ਇਸ ਟੀਮ ਦਾ ਪ੍ਰਦਰਸ਼ਨ ਕਾਫ਼ੀ ਖਰਾਬ ਰਿਹ ਅਤੇ ਇਹ ਟੀਮ ਹੇਠੋਂ ਦੂਜੇ ਨੰਬਰ ‘ਤੇ ਰਹੀ।
ਸੁਰੇਸ਼ ਰੈਨਾ : ਗੁਜਰਾਤ ਲਾਇਨਜ਼ ਦੀ ਟੀਮ ਨੇ ਪਹਿਲੀ ਵਾਰ ਆਈ.ਪੀ.ਐੱਲ. ਖੇਡਿਆ। ਟੀਮ ਸੁਰੇਸ਼ ਰੈਨਾ ਦੀ ਅਗਵਾਈ ‘ਚ ਚੰਗਾ ਖੇਡੀ ਪਰ ਖਿਤਾਬ ਤਕ ਨਹੀਂ ਪਹੁੰਚ ਸਕੀ। ਕੁਆਲੀਫ਼ਾਇਰ 2 ‘ਚ ਇਹ ਟੀਮ ਹਾਰੀ ਵੀ ਵਾਰਨਰ ਦੀ ਸਨਰਾਈਜ਼ਰਜ਼ ਹੈਦਰਾਬਾਦ ਤੋਂ।
ਗੌਤਮ ਗੰਭੀਰ (ਕੇ.ਕੇ.ਆਰ.) : ਆਈ.ਪੀ.ਐੱਲ. ਦਾ ਖਿਤਾਬ ਦੋ ਵਾਰ ਕੋਲਕਾਤਾ ਨਾਈਟਰਾਈਡਰਜ਼ ਨੇ ਜਿਤਿਆ। ਐਲੀਮਿਨੇਟਰ ‘ਚ ਇਹ ਟੀਮ ਵੀ ਹੈਦਰਾਬਾਦ ਤੋਂ ਹਾਰੀ ਅਤੇ ਆਈ.ਪੀ.ਐੱਲ. ਦਾ ਇਨ੍ਹਾਂ ਦਾ ਸਫ਼ਰ ਖਤਮ ਹੋ ਗਿਆ।
ਰੋਹਿਤ ਸ਼ਰਮਾ (ਮੁੰਬਈ ਇੰਡੀਅਨਜ਼) : ਮੁੰਬਈ ਇੰਡੀਅਨਜ਼ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ‘ਚ ਆਈ.ਪੀ.ਐੱਲ. ‘ਚ ਖੇਡੀ। ਦੋਹਾਂ ਗਰੁੱਪ ਮੁਕਾਬਲਿਆਂ ‘ਚ ਹੈਦਰਾਬਾਦ ਨੇ ਮੁੰਬਈ ਨੂੰ ਹਰਾਇਆ।
ਜ਼ਹੀਰ ਖਾਨ (ਦਿੱਲੀ ਡੇਅਰਡੇਵਿਲਜ਼) : ਜ਼ਹੀਰ ਖਾਨ ਦੀ ਕਪਤਾਨੀ ਵਾਲੀ ਦਿੱਲੀ ਡੇਅਰਡੇਵਿਲਜ਼ ਦੀ ਟੀਮ ਤਾਂ ਪਲੇਅ ਆਫ਼ ‘ਚ ਨਹੀਂ ਪਹੁੰਚ ਸਕੀ। ਹਾਲਾਂਕਿ ਡੇਵਿਡ ਵਾਰਨਰ ਦੀ ਹੈਦਰਾਬਾਦ ਨੂੰ ਗਰੁੱਪ ਸਟੇਜ ‘ਚ ਇਸ ਟੀਮ ਨੇ ਹਰਾਇਆ ਸੀ।
ਮੁਰਲੀ ਵਿਜੇ (ਕਿੰਗਸ ਇਲੈਵਨ) : ਆਈ.ਪੀ.ਐੱਲ. ਜਦੋਂ ਸ਼ੁਰੂ ਹੋਇਆ ਉਦੋਂ ਕਿੰਗਜ਼ ਇਲੈਵਨ ਦੀ ਕਪਤਾਨੀ ਡੇਵਿਡ ਮਿਲਰ ਦੀ ਸੀ। ਬਾਅਦ ‘ਚ ਮੁਰਲੀ ਵਿਜੇ ਕਪਤਾਨ ਬਣੇ। ਹੈਦਰਾਬਾਦ ਤੋਂ ਇਹ ਟੀਮ ਦੋਵੇਂ ਮੈਚ ਹਾਰੀ।












