ਪ੍ਰੈਗਨੈਂਸੀ ‘ਚ ਮੋਟਾਪਾ ਹੋ ਸਕਦੈ ਖ਼ਤਰਨਾਕ

thudi-sahat-300x150ਪ੍ਰੈਗਨੈਂਸੀ ‘ਚ ਇੱਕ ਮਹਿਲਾ ਨਾ ਸਿਰਫ਼ ਸਰੀਰਿਕ ਬਦਲਾਅ ਆਉਂਦੇ ਹਨ ਸਗੋਂ ਉਹ ਮਾਨਸਿਕ ਅਤੇ ਭਾਵਨਾਤਮਕ ਰੂਪ ‘ਚ ਵੀ ਬਦਲ ਜਾਂਦੀ ਹੈ। ਇਹ ਇੱਕ ਅਜਿਹਾ ਸਮਾਂ ਹੁੰਦਾ ਹੈ ਜਦੋਂ ਉਸ ਨੂੰ ਆਪਣੇ ਨਾਲ-ਨਾਲ ਆਪਣੇ ਗਰਭ ‘ਚ ਪਲ ਰਹੇ ਬੱਚੇ ਦਾ ਵੀ ਪੂਰਾ ਖਿਆਲ ਰੱਖਣਾ ਪੈਂਦਾ ਹੈ ਕਿਉਂਕਿ ਇੱਕ ਛੋਟੀ ਜਿਹੀ ਲਾਪਰਵਾਹੀ ਵੀ ਵੱਡਾ ਨੁਕਸਾਨ ਕਰ ਸਕਦੀ ਹੈ। ਇਸ ਦੌਰਾਨ ਹਮੇਸ਼ਾ ਮਹਿਲਾਵਾਂ ਦਾ ਭਾਰ ਵੱਧ ਜਾਂਦਾ ਹੈ ਪਰ ਇਹ ਭਾਵੀ ਮਾਂ ਅਤੇ ਉਸ ਦੇ ਬੱਚੇ ਦੋਵਾਂ ਲਈ ਖਤਰਨਾਕ ਹੋ ਸਕਦਾ ਹੈ। ਬੱਚਾ ਸਿਹਤਮੰਦ ਹੋਵੇ ਇਸ ਲਈ ਬਹੁਤ ਜ਼ਰੂਰੀ ਹੈ ਕਿ ਮਾਂ ਦਾ ਭਾਰ ਕੰਟਰੋਲ ਰਹੇ।
ਗਰਭਵਤੀ ਮਹਿਲਾਵਾਂ ਨੂੰ ਯੋਗ ਅਤੇ ਕਸਰਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਯੋਗ ਅਤੇ ਕਸਰਤ ਨਾਲ ਵੀ ਭਾਰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਦੌਰਾਨ ਮਾਂ ਦਾ ਭਾਰ ਕਿੰਨਾ ਹੋਣਾ ਚਾਹੀਦਾ, ਇਸ ਬਾਰੇ ‘ਚ ਪੂਰੀ ਜਾਣਕਾਰੀ ਹੋਣੀ ਚਾਹੀਦੀ। ਵੈਸੇ ਵੀ ਗਰਭਅਵਸਥਾ ਦੇ ਹਰ ਮਹੀਨੇ ‘ਚ ਭਾਵੀ ਮਾਂ ਦਾ ਭਾਰ ਘੱਟਦਾ-ਵੱਧਦਾ ਰਹਿੰਦਾ ਹੈ। ਅਜਿਹੇ ‘ਚ ਸਭ ਤੋਂ ਪਹਿਲਾਂ ਆਪਣੇ ਡਾਕਟਰ ਤੋਂ ਇਸ ਬਾਰੇ ‘ਚ ਪੂਰੀ ਜਾਣਕਾਰੀ ਲੈ ਲਓ। ਪ੍ਰੈਗਨੈਂਸੀ ‘ਚ ਬਹੁਤ ਟਫ਼ ਵਰਕਆਊਟ ਕਰਨ ਤੋਂ ਪਰਹੇਜ਼ ਕਰੋ। ਅਜਿਹਾ ਕਰਨਾ ਤੁਹਾਡੇ ਲਈ ਅਤੇ ਬੱਚੇ ਲਈ ਖਤਰਾ ਭਰਿਆ ਹੋ ਸਕਦਾ ਹੈ। ਭਾਰ ਜ਼ਿਆਦਾ ਹੋਣ ਕਾਰਨ ਗਰਭਪਾਤ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ। ਇੱਕ ਅਧਿਐਨ ਮੁਤਾਬਕ ਗਰਭਪਾਤ ਹੋਣ ਦਾ ਇੱਕ ਬਹੁਤ ਵੱਡਾ ਕਾਰਨ ਗਰਭਵਤੀ ਮਹਿਲਾ ਦਾ ਓਵਰ-ਵੇਟ ਹੋਣਾ ਵੀ ਹੈ।
ਗਰਭਵਤੀ ਔਰਤਾਂ ‘ਚ ਪ੍ਰੀ-ਐਕਲੇਮਪਸੀਆ ਲਈ ਵੀ ਉਨ੍ਹਾਂ ਦਾ ਮੋਟਾਪਾ ਜ਼ਿੰਮੇਦਾਰ ਹੁੰਦਾ ਹੈ। ਇਸ ਸਥਿਤੀ ‘ਚ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ, ਜਿਸ ਨਾਲ ਗਰਭਪਾਤ ਦਾ ਖਤਰਾ ਵੀ ਦੋਗੁਣਾ ਹੋ ਜਾਂਦਾ ਹੈ। ਮਾਂ ਦੇ ਮੋਟਾਪੇ ਦਾ ਅਸਰ ਬੱਚੇ ‘ਤੇ ਵੀ ਸਮਾਨ ਰੂਪ ਨਾਲ ਪੈਂਦਾ ਹੈ। ਮੋਟਾਪਾ ਮਹਿਲਾ ਨੂੰ ਐਕਟਿਵ ਨਹੀਂ ਰਹਿਣ ਦਿੰਦਾ ਜਿਸ ਨਾਲ ਮਾਂ ਨੂੰ ਕਈ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਹੀ ਬੱਚੇ ‘ਚ ਵੀ ਕੁਝ ਬੀਮਾਰੀਆਂ ਜਨਮ ਲੈ ਤੋਂ ਪਹਿਲਾਂ ਘਰ ਬਣਾ ਲੈਂਦੀਆਂ ਹਨ।