ਮੁੰਬਈ: ਭਾਰਤ ਦੇ ਸੀਮਿਤ ਓਵਰਾਂ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਅਗਲੇ ਮਹੀਨੇ ਹੋਣ ਵਾਲੇ ਜ਼ਿੰਬਾਬਵੇ ਦੇ ਇੱਕ ਰੋਜ਼ਾ ਅਤੇ ਟਵੰਟੀ-20 ਮੈਚਾਂ ਦੇ ਦੌਰੇ ‘ਚ ਟੀਮ ਇੰਡੀਆ ਦੀ ਕਪਤਾਨੀ ਸੰਭਾਲਣਗੇ ਜਿਸ ‘ਚ ਵਿਦਰਭ ਦੇ ਨਵੇਂ ਬੱਲੇਬਾਜ਼ ਫ਼ੈਜ਼ ਫ਼ਜ਼ਲ ਨੂੰ ਸ਼ਾਮਲ ਕੀਤਾ ਗਿਆ ਹੈ। ਭਾਰਤ ਨੂੰ ਜ਼ਿੰਬਾਬਵੇ ਦੌਰੇ ‘ਚ ਤਿੰਨ ਇੱਕ ਰੋਜ਼ਾ ਮੈਚ ਅਤੇ ਤਿੰਨ ਟਵੰਟੀ-20 ਮੈਚ ਖੇਡਣੇ ਹਨ। ਧੋਨੀ ਇਸ ਦੌਰੇ ਦੇ ਲਈ ਸੋਮਵਾਰ ਨੂੰ ਐਲਾਨੀ ਗਈ ਟੀਮ ਦੀ ਕਪਤਾਨੀ ਸੰਭਾਲਣਗੇ। ਰਾਸ਼ਟਰੀ ਚੋਣ ਕਮੇਟੀ ਦੇ ਪ੍ਰਧਾਨ ਸੰਦੀਪ ਪਾਟਿਲ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਨਵੇਂ ਸਕੱਤਰ ਅਜੇ ਸ਼ਿਰਕੇ ਨੇ ਇੱਥੇ ਚੋਣ ਕਮੇਟੀ ਦੀ ਬੈਠਕ ਦੇ ਬਾਅਦ ਜ਼ਿੰਬਾਬਵੇ ਦੇ ਸੀਮਿਤ ਓਵਰਾਂ ਦੇ ਦੌਰੇ ਅਤੇ ਵੈਸਟ ਇੰਡੀਜ਼ ਦੇ ਟੈਸਟ ਦੌਰੇ ਦੇ ਲਈ ਟੀਮਾਂ ਦਾ ਐਲਾਨ ਕਰ ਦਿੱਤਾ ਹੈ। ਭਾਰਤ ਨੂੰ ਵੈਸਟ ਇੰਡੀਜ਼ ਦੌਰੇ ‘ਚ 4 ਟੈਸਟ ਖੇਡਣੇ ਹਨ ਇਸ ਦੌਰੇ ਦੇ ਲਈ ਚੋਣਕਰਤਾਵਾਂ ਨੇ 17 ਮੈਂਬਰੀ ਟੀਮ ਚੁਣੀ ਹੈ। ਵੈਸਟ ਇੰਡੀਜ਼ ਦੇ ਦੌਰੇ ਦੇ ਲਈ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਉੱਥੇ ਟੀਮ ਦੀ ਅਗਵਾਈ ਵਿਰਾਟ ਕੋਹਲੀ ਕਰਨਗੇ।
ਜਿੰਬਾਬਵੇ ਜਾਣ ਵਾਲੇ ਖਿਡਾਰੀ – ਮਹਿੰਦਰ ਸਿੰਘ ਧੋਨੀ (ਕਪਤਾਨ), ਲੋਕੇਸ਼ ਰਾਹੁਲ, ਫ਼ੈਜ਼ ਫ਼ੈਜ਼ਲ, ਮਨੀਸ਼ ਪਾਂਡੇ, ਕਰੁਣ ਨਾਇਰ, ਅੰਬਾਤੀ ਰਾਇਡੂ, ਰਿਸ਼ੀ ਧਵਨ, ਅਕਸ਼ਰ ਪਟੇਲ, ਜਯੰਤ ਯਾਦਵ, ਧਵਲ ਕੁਲਕਰਨੀ, ਜਸਪ੍ਰੀਤ ਬੁਮਰਾਹ, ਬਰਿੰਦਰ ਸ਼ਰਨ, ਮਨਦੀਪ ਸਿੰਘ, ਕੇਦਾਰ ਜਾਧਵ, ਜੈਦੇਵ ਉਨਾਦਕਟ ਅਤੇ ਯੁਜਵੇਂਦਰ ਚਹਿਲ।
ਇਹ ਖਿਡਾਰੀ ਜਾਣਗੇ ਵੈਸਟ ਇੰਡੀਜ਼- ਵਿਰਾਟ ਕੋਹਲੀ (ਕਪਤਾਨ), ਮੁਰਲੀ ਵਿਜੇ, ਸਿਖਰ ਧਵਨ, ਲੋਕੇਸ਼ ਰਾਹੁਲ, ਤੇਜੇਸ਼ਵਰ ਪੁਜਾਰਾ, ਅਜਿੰਕਯ ਰਹਾਣੇ, ਰੋਹਿਤ ਸ਼ਰਮਾ, ਰਿਧੀਮਾਨ ਸਾਹਾ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ, ਸ਼ਾਰਦੁਲ ਠਾਕੁਰ, ਅਮਿਤ ਮਿਸ਼ਰਾ ਅਤੇ ਸਟੁਅਰਟ ਬਿੰਨੀ।












