ਰੀਓ ਓਲੰਪਿਕ ਦੇ ਖਿਡਾਰੀਆਂ ਨੂੰ ਉਤਸਾਹਤ ਕਰੋ: ਮੋਦੀ

sports-news-300x150ਨਵੀਂ ਦਿੱਲੀਂ ਦੇਸ਼ ‘ਚ ਖੇਡਾਂ ਦੇ ਸਾਹਮਣੇ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਖੇਡ ਅਤੇ ਖਿਡਾਰੀਆਂ ਦੇ ਪ੍ਰਤੀ ਹਾਂ ਪੱਖੀ ਮਾਹੌਲ ਬਣਾਉਣ ਅਤੇ ਰੀਓ ਓਲੰਪਿਕ ਦੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਦੀ ਜ਼ਰੂਰਤ ਦੱਸੀ ਅਤੇ ਕਿਹਾ ਕਿ ਹਾਰ ਜਾਂ ਜਿੱਤ ਦੀ ਕਸੌਟੀ ‘ਤੇ ਕਸਣ ਦੀ ਬਜਾਏ ਖੇਡ ਭਾਵਨਾ ਦੇ ਨਾਲ ਭਾਰਤ ਦੁਨੀਆ ‘ਚ ਆਪਣੀ ਪਛਾਣ ਬਣਾਏ। ਪ੍ਰਧਾਨਮੰਤਰੀ ਨੇ ਖੇਡ ਮੰਤਰੀ ਦੇ ਰੂਪ ‘ਚ ਸਰਬਾਨੰਦ ਸੋਨੋਵਾਲ ਦੇ ਕਾਰਜਾਂ ਦੀ ਸ਼ਲਾਘਾ ਕੀਤੀ।
ਰੇਡੀਓ ‘ਤੇ ਪ੍ਰਸਾਰਤ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਆਪਣੇ ਸੰਬੋਧਨ ‘ਚ ਪ੍ਰਧਾਨਮੰਤਰੀ ਨੇ ਕਿਹਾ ਕਿ ਜਦੋਂ ਵੀ ਓਲੰਪਿਕ ਖੇਡਾਂ ਆਉਂਦੀਆਂ ਹਨ ਅਤੇ ਜਦੋਂ ਖੇਡਾਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਅਸੀਂ ਸਿਰ ਫ਼ੜ ਕੇ ਬੈਠ ਜਾਂਦੇ ਹਾਂ, ਅਸੀਂ ਸੋਨ ਤਮਗੇ ਤੋਂ ਕਿੰਨਾ ਪਿੱਛੇ ਰਹਿ ਗਏ, ਚਾਂਦੀ ਦਾ ਤਮਗਾ ਮਿਲਿਆ ਜਾਂ ਨਹੀਂ, ਕਾਂਸੀ ਤਮਗੇ ਨਾਲ ਚਲਾਈਏ ਜਾਂ ਨਾ ਚਲਾਈਏ, ਇਹ ਗੱਲ ਹੁੰਦੀ ਹੈ।
ਉਨ੍ਹਾਂ ਕਿਹਾ, ਇਹ ਗੱਲ ਸਹੀ ਹੈ ਕਿ ਖੇਡਾਂ ‘ਚ ਸਾਡੇ ਸਾਹਮਣੇ ਚੁਣੌਤੀਆਂ ਬਹੁਤ ਹਨ ਪਰ ਦੇਸ਼ ‘ਚ ਇੱਕ ਮਾਹੌਲ ਬਣਨਾ ਚਾਹੀਦਾ ਹੈ। ਮੋਦੀ ਨੇ ਕਿਹਾ ਕਿ ਰੀਓ ਓਲੰਪਿਕ ਦੇ ਲਈ ਪਸੰਦਗੀ ਦੇ ਪਾਤਰ ਸਾਡੇ ਸਾਰੇ ਖਿਡਾਰੀਆਂ ਦੇ ਪ੍ਰਤੀ ਅਸੀਂ ਇੱਕ ਉਮੰਗ ਅਤੇ ਉਤਸ਼ਾਹਤ ਦਾ ਮਾਹੌਲ ਬਣਾਈਏ। ਹਰ ਚੀਜ਼ ਨੂੰ ਜਿੱਤ ਅਤੇ ਹਾਰ ਦੀ ਕਸੌਟੀ ਤੋਂ ਨਾ ਕਸਿਆ ਜਾਵੇ। ਖੇਡ ਭਾਵਨਾ ਦੇ ਨਾਲ ਭਾਰਤ ਦੁਨੀਆ ‘ਚ ਆਪਣੀ ਪਛਾਣ ਬਣਾਵੇ। ਮੈਂ ਦੇਸ਼ਵਾਸੀਆਂ ਤੋਂ ਅਪੀਲ ਕਰਦਾ ਹਾਂ ਕਿ ਸਾਡੇ ਖੇਡ ਜਗਤ ਨਾਲ ਜੁੜੇ ਸਾਥੀਆਂ ਦੇ ਪ੍ਰਤੀ ਉਤਸ਼ਾਹ ਅਤੇ ਉਮੰਗ ਦਾ ਮਾਹੌਲ ਬਣਾਉਣ ‘ਚ ਅਸੀਂ ਵੀ ਕੁਝ ਕਰੀਏ। ਉਨ੍ਹਾਂ ਕਿਹਾ ਕਿ ਰੀਓ ਓਲੰਪਿਕ ਦੇ ਲਈ ਜਾਣ ਵਾਲੇ ਸਾਡੀ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਦਾ, ਉਨ੍ਹਾਂ ਦਾ ਹੌਂਸਲਾ ਬੁਲੰਦ ਕਰਨ ਦੀ, ਹਰ ਕਿਸੇ ਨੂੰ ਆਪਣੇ-ਆਪਣੇ ਤਰੀਕੇ ਨਾਲ ਪਹਿਲ ਕਰਨੀ ਚਾਹੀਦੀ ਹੈ। ਕੋਈ ਗੀਤ ਲਿਖੇ, ਕੋਈ ਕਾਰਟੂਨ ਬਣਾਵੇ, ਕੋਈ ਸ਼ੁੱਭ ਕਾਮਨਾ ਸੰਦੇਸ਼ ਦੇਵੇ, ਕੋਈ ਕਿਸੇ ਖੇਡ ਨੂੰ ਉਤਸ਼ਾਹਤ ਕਰੇ, ਪਰ ਪੂਰੇ ਦੇਸ਼ ਨੂੰ ਆਪਣੇ ਇਨ੍ਹਾਂ ਖਿਡਾਰੀਆਂ ਦੇ ਪ੍ਰਤੀ ਵੱਡਾ ਹਾਂ ਪੱਖੀ ਮਾਹੌਲ ਬਣਾਉਣਾ ਚਾਹੀਦਾ ਹੈ। ਮੋਦੀ ਨੇ ਕਿਹਾ ਕਿ ਨਤੀਜਾ ਜੋ ਵੀ ਆਵੇਗਾ, ਸੋ ਆਵੇਗਾ। ਖੇਡ ਹੈ- ਖੇਡ ‘ਚ ਜਿੱਤ ਵੀ ਹੁੰਦੀ ਹੈ, ਹਾਰ ਵੀ ਹੁੰਦੀ ਹੈ, ਮੈਡਲ ਵੀ ਆਉਂਦੇ ਹਨ, ਨਹੀਂ ਵੀ ਆਉਂਦੇ ਹਨ, ਪਰ ਹੌਂਸਲਾ ਬੁਲੰਦ ਹੋਣਾ ਚਾਹੀਦਾ ਹੈ। ਖੇਡ ਮੰਤਰੀ ਦੇ ਰੂਪ ‘ਚ ਸਰਬਾਨੰਦ ਸੋਨੋਵਾਲ ਦੇ ਕੰਮਕਾਜ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਡੇ ਖੇਡ ਮੰਤਰੀ ਸਰਬਾਨੰਦ ਸੋਨੋਵਾਲ ਦਾ ਕੰਮ ਮਨ ਨੂੰ ਛੂਹ ਗਿਆ।