ਦੁਬਈਂ ਚੈਂਪੀਅਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਅੱਜ ਕਿਹਾ ਕਿ ਉਹ ਕ੍ਰਿਕਟ ‘ਚ ਤਕਨੀਕ ਦੇ ਇਸਤੇਮਾਲ ਦਾ ਸਮਰਥਨ ਕਰਦੇ ਹਨ ਹਾਲਾਂਕਿ ਉਹ ਤੀਜੇ ਅੰਪਾਇਰ ਵੱਲੋਂ ਆਊਟ ਕਰਾਏ ਜਾਣ ਵਾਲੇ ਪਹਿਲੇ ਬੱਲੇਬਾਜ਼ ਸਨ। ਸਚਿਨ ਨੇ ਕਿਹਾ, ”ਜਦੋ ਤਕਨੀਕ ਦਾ ਸਵਾਲ ਆਉਂਦਾ ਹੈ ਤਾਂ ਮੈਂ ਹਮੇਸ਼ਾ ਇਸ ਦੀ ਵਰਤੋਂ ਦਾ ਸਮਰਥਕ ਹਾਂ ਹਾਲਾਂਕਿ ਮੈਂ ਇਸ ਤਕਨੀਕ ਦੇ ਇਸਤੇਮਾਲ ਨਾਲ ਆਊਟ ਦਿੱਤਾ ਜਾਣ ਵਾਲਾ ਪਹਿਲਾ ਬੱਲੇਬਾਜ਼ ਸੀ ਜਦੋਂ 1992 ‘ਚ ਦੱਖਣੀ ਅਫ਼ਰੀਕਾ ‘ਚ ਮੈਨੂੰ ਤੀਜੇ ਅੰਪਾਇਰ ਨੇ ਆਊਟ ਦਿੱਤਾ ਸੀ।” ਉਨ੍ਹਾਂ ਦੁਬਈ ਸਥਿਤ ਭਾਰਤੀ ਹੈਲਥਕੇਅਰ ਫ਼ਰਮ ਐਸਟੇਰ ਫ਼ਾਰਮੇਸੀ ਦੇ ਲਾਂਚ ਮੌਕੇ ਕਿਹਾ, ”2002 ‘ਚ ਜਦੋਂ ਸਾਡੇ ਡਰੈਸਿੰਗ ਰੂਪ ‘ਚ ਲੈਪਟਾਪ ਆਇਆ ਤਾਂ ਸਾਨੂੰ ਲਗਿਆ ਕਿ ਇਸ ਦਾ ਕੀ ਕੰਮ ਹੈ। ਬਾਅਦ ‘ਚ ਸਾਨੂੰ ਇਸ ਤੋਂ ਕਾਫ਼ੀ ਮਦਦ ਮਿਲੀ। ਤਕਨੀਕ ਦੇ ਕਾਰਨ ਸਾਡੀ ਟੀਮ ਬੈਠਕਾਂ ਹੋਰ ਬਿਹਤਰ ਹੋ ਗਈਆਂ।” ਉਨ੍ਹਾਂ ਕਿਹਾ, ”ਹੁਣ ਤੁਸੀਂ ਦੇਖ ਸਕਦੇ ਹੋ ਕਿ ਕਿਨ੍ਹਾਂ ਖੇਤਰਾਂ ‘ਚ ਬੱਲੇਬਾਜ਼ ਪਹਿਲੇ ਕੁਝ ਓਵਰਾਂ ‘ਚ ਦੌੜਾਂ ਬਣਾਉਂਦਾ ਹੈ ਅਤੇ ਕਿਨ੍ਹਾਂ ‘ਚ ਬਾਅਦ ‘ਚ । ਤਕਨੀਕ ਨਾਲ ਹਮੇਸ਼ਾ ਮਦਦ ਮਿਲਦੀ ਹੈ। ਇਸ ਨਾਲ ਦਰਸ਼ਕਾਂ ਦਾ ਅਨੁਭਵ ਵੀ ਬਦਲਿਆ ਹੈ।”












