ਗਲੇ ਅਤੇ ਫ਼ੇਫ਼ੜਿਆਂ ਤੋਂ ਇਲਾਵਾ ਕੋਰੋਨਾਵਾਇਰਸ ਕਰ ਰਿਹੈ ਸਿੱਧਾ ਦਿਲ ‘ਤੇ ਅਟੈਕ

ਕੋਰੋਨਾ ਦੇ ਮਾਮਲੇ ਦਿਨੋ ਦਿਨ ਵਧਦੇ ਜਾ ਰਹੇ ਹਨ। ਇਹ ਖ਼ਤਰਨਾਕ ਬੀਮਾਰੀ ਹੁਣ ਤਕ ਲੱਖਾਂ ਲੋਕਾਂ ਦੀ ਜਾਨ ਲੈ ਚੁੱਕੀ ਹੈ। ਕੋਰੋਨਾ ਵਾਇਰਸ ਦਾ ਸੰਕਰਮਣ ਨੱਕ, ਗਲਾ, ਫ਼ੇਫ਼ੜਿਆਂ ਦੇ ਨਾਲ ਹੀ ਦਿਲ ‘ਤੇ ਵੀ ਹਮਲਾ ਕਰ ਰਿਹਾ ਹੈ। ਸੰਕਰਮਣ ਕਾਰਨ ਰੋਗੀਆਂ ਦੀ ਧੜਕਨ ਬੇਕਾਬੂ ਹੋ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਦਿਲ ‘ਚ ਦਰਦ ਵੀ ਹੋ ਰਿਹਾ ਹੈ। ਕਾਰਡੀਔਲੋਜੀ ਸੰਸਥਾਨ ਅਤੇ ਹੈਲਟ ਹਸਪਤਾਲ ਦੀ ਐਮਰਜੈਂਸੀ ‘ਚ ਇਸ ਤਰ੍ਹਾਂ ਦੀ ਸਮੱਸਿਆਵਾਂ ਲੈ ਕੇ ਕਈ ਰੋਗੀ ਆ ਰਹੇ ਹਨ। ਉਨ੍ਹਾਂ ਨੂੰ ਹਾਰਟ ਅਟੈਕ ਜਿਹਾ ਮਹਿਸੂਸ ਹੋ ਰਿਹਾ ਹੈ। ਅਜਿਹੀ ਸਮੱਸਿਆ ਹਾਈ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਨੂੰ ਹੁੰਦੀ ਸੀ। ਹੁਣ ਸਧਾਰਨ ਸੰਕਰਮਿਤਾਂ ‘ਚ ਵੀ ਇਹ ਸਮੱਸਿਆ ਹੋਣ ਲੱਗੀ ਹੈ। ਖ਼ੂਨ ਦੇ ਕਲੌਟ ਜੰਮਣ ਨਾਲ ਉਨ੍ਹਾਂ ਦੇ ਦਿਲ ਦੇ ਕਾਰਜ ਕਰਨ ਦੀ ਪ੍ਰਣਾਲੀ ‘ਚ ਗੜਬੜੀ ਹੋ ਰਹੀ ਹੈ।
ਇੱਕ ਕਾਰਡੀਐਕ ਸਰਜਨ ਨੇ ਦੱਸਿਆ ਕਿ ਐਮਰਜੈਂਸੀ ‘ਚ ਕਈ ਮਰੀਜ਼ ਹਾਰਟ ਅਟੈਕ ਦੀ ਸਮੱਸਿਆ ਲੈ ਕੇ ਆ ਰਹੇ ਹਨ। ਉਨ੍ਹਾਂ ਨੇ ਮਾਇਓਕਾਰਡੀਅਲ ਇਨਫ਼੍ਰੈਕਸ਼ਨ ਦੀ ਦਿੱਕਤ ਰਹਿੰਦੀ ਹੈ। ਕੋਵਿਡ ਸੰਕਰਮਣ ਹੁੰਦੇ ਹੀ ਖ਼ੂਨ ਦੀਆਂ ਨਾੜੀਆਂ ‘ਚ ਕਲੌਟ ਜੰਮਣ ਲੱਗਦੇ ਹਨ। ਇਸ ਕਾਰਨ ਖ਼ੂਨ ਦਾ ਵਹਾਅ ਘੱਟ ਹੋ ਜਾਂਦਾ ਹੈ। ਇਸ ਸਥਿਤੀ ‘ਚ ਦਿਲ ਦਾ ਦੌਰਾ ਪੈਂਦਾ ਹੈ। ਇਸ ਤੋਂ ਇਲਾਵਾ ਕਾਰਡੀਟਿਸ ਦੇ ਨਾਲ ਕਈ ਰੋਗੀ ਆ ਰਹੇ ਹਨ। ਇਸ ‘ਚ ਪੱਲਸ ਰੇਟ ਡਿੱਗ ਕੇ 30 ਤਕ ਪਹੁੰਚ ਜਾਂਦਾ ਹੈ। ਐਮਰਜੈਂਸੀ ‘ਚ ਤੁਰੰਤ ਪੇਸ ਮੇਕਰ ਪਾਉਣ ਦੀ ਨੌਬਤ ਆਉਾਂਦੀੈ। ਇਹ ਸਮੱਸਿਆ ਸੰਕਰਮਣ ਕਾਰਨ ਆ ਰਹੀ ਹੈ। ਆਮ ਪੱਲਸ ਰੇਟ 60 ਤੋਂ 90 ‘ਚ ਰਹਿੰਦੀ ਹੈ।
ਵੱਧ ਰਿਹੈ ਦਿਲ ਦਾ ਆਕਾਰ
GSVM ਮੈਡੀਕਲ ਕਾਲਜ ਦੇ ਮੈਡੀਸਨ ਵਿਭਾਗ ਦੇ ਪ੍ਰੋ. ਐੱਸ. ਦੇ ਗੌਤਮ ਅਨੁਸਾਰ ਕੋਰੋਨਾ ਸੰਕਰਮਣ ਦੇ ਚੱਲਦਿਆਂ ਦਿਲ ਦਾ ਆਕਾਰ ਵਧਣ ਲੱਗਾ ਹੈ। ਇਸ ਨੂੰ ਕਾਰਡੀਔਮਾਇਓਪੈਥੀ ਕਹਿੰਦੇ ਹਨ। ਇਸ ‘ਚ ਦਿਲ ਦੇ ਪੰਪ ਕਰਨ ਦੀ ਸਮਰੱਥਾ 30 ਤੋਂ 40 ਫ਼ੀਸਦੀ ਤਕ ਘੱਟ ਹੋ ਜਾਂਦੀ ਹੈ। ਮਰੀਜ਼ ਦਾ ਸਾਹ ਫ਼ੁੱਲਣ ਲੱਗਦਾ ਹੈ। ਦਿਲ ‘ਚ ਦਰਦ ਹੁੰਦਾ ਹੈ। ਦਿਲ ਦੀਆਂ ਮਾਸਪੇਸ਼ੀਆਂ ‘ਚ ਵੀ ਸੋਜ ਆ ਜਾਂਦੀ ਹੈ।
ਧੜਕਨ ‘ਚ ਹੋ ਰਿਹੈ ਉਤਾਰ-ਚੜਾਅ
ਕਾਰਡੀਔਲੋਜੀ ਸੰਸਥਾਨ ਦੇ ਇੱਕ ਡਾਕਟਰ ਨੇ ਦੱਸਿਆ ਕਿ ਪੋਸਟ ਕੋਵਿਡ ਮਰੀਜ਼ਾਂ ਦੀ ਧੜਕਨ ‘ਚ ਕਾਫ਼ੀ ਉਤਾਰ-ਚੜਾਅ ਹੋ ਰਿਹਾ ਹੈ। ਕਿਸੇ ‘ਚ ਪੱਲਸ ਰੇਟ 110 ਤੋਂ ਉੱਪਰ ਪਹੁੰਚ ਜਾਂਦੀ ਹੈ। ਕੁਝ-ਕੁਝ ਰੋਗੀਆਂ ‘ਚ 130 ਤੋਂ 140 ਨੇੜੇ ਮਿਲੀ ਹੈ। ਇਸ ਨੂੰ ਟ੍ਰਾਈਕੀ ਕਾਰਡਿਆ ਕਹਿੰਦੇ ਹਨ। ਕੁਝ ਮਰੀਜ਼ਾਂ ਦੀ ਪੱਲਸ ਰੇਟ 60 ਦੇ ਹੇਠਾਂ ਮਿਲ ਰਹੀ ਹੈ। ਇਸ ਨੂੰ ਬ੍ਰਾਡਿਕਾਰਡਿਆ ਕਹਿੰਦੇ ਹਨ। ਇਸ ‘ਚ ਰੋਗੀ ਕਮਜ਼ੋਰੀ, ਘਬਰਾਹਟ, ਤਣਾਅ, ਬਲੱਡ ਪ੍ਰੈਸ਼ਰ ਘੱਟ ਹੋਣ ਦੀ ਸ਼ਿਕਾਇਤ ਕਰ ਰਹੇ ਹਨ।