ਸ਼ਰੀਰ ‘ਚ ਖ਼ੂਨ ਦੀ ਘਾਟ ਨੂੰ ਪੂਰੀ ਕਰਨ ਲਈ ਖ਼ੁਰਾਕ ‘ਚ ਆਇਰਨ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ‘ਚ ਤੁਸੀਂ ਆਪਣੇ ਖਾਣੇ ‘ਚ ਕੁਝ ਸੁਪਰਫ਼ੂਡ ਸ਼ਾਮਿਲ ਕਰ ਸਕਦੇ ਹੋ। ਇਸ ਨਾਲ ਖ਼ੂਨ ਦੀ ਘਾਟ ਪੂਰੀ ਹੋਣ ਦੇ ਨਾਲ ਇਮਿਊਨਿਟੀ ਵਧਾਉਣ ‘ਚ ਸਹਾਇਤਾ ਮਿਲੇਗੀ। ਚੁਕੰਦਰ ਅਤੇ ਸੇਬ ਦਾ ਜੂਸ ਬੱਚੇ ਨੂੰ ਪਿਲਾਉਣ ਨਾਲ ਖ਼ੂਨ ਦੀ ਘਾਟ ਪੂਰੀ ਹੁੰਦੀ ਹੈ। ਸੇਬ ‘ਚ ਆਇਰਨ ਅਤੇ ਚੁਕੰਦਰ ‘ਚ ਵਾਇਟਾਮਿਨ ਸੀ, ਫ਼ਾਈਬਰ, ਪੋਟੈਸ਼ੀਅਮ ਅਤੇ ਫ਼ੋਲਿਕ ਐਸਿਡ ਹੁੰਦੇ ਹਨ।
ਅਨਾਰ ਦਾ ਜੂਸ – ਖ਼ੂਨ ਨੂੰ ਵਧਾਉਣ ਵਾਲੇ ਆਹਾਰ ‘ਚ ਅਨਾਰ ਨੂੰ ਸਭ ਤੋਂ ਅਹਿਮ ਮੰਨਿਆਂ ਜਾਂਦਾ ਹੈ ਕਿਉਂਕਿ ਅਨਾਰ ‘ਚ ਆਇਰਨ ਦੀ ਭਰਪੂਰ ਮਾਤਰਾ ਮੌਜੂਦ ਹੁੰਦੀ ਹੈ। ਇਸ ਨੂੰ ਤੁਸੀਂ ਉਂਝ ਵੀ ਖਾ ਸਕਦੇ ਹੋ ਜਾਂ ਇਸ ਦੇ ਜੂਸ ਦੀ ਵੀ ਵਰਤੋਂ ਕਰ ਸਕਦੇ ਹੋ। ਸਵੇਰ ਦੇ ਸਮੇਂ ਅਨਾਰ ਦੇ ਜੂਸ ਦੀ ਵਰਤੋਂ ਨਾਲ ਤੁਹਾਡੇ ਸ਼ਰੀਰ ‘ਚੋਂ ਆਇਰਨ ਦੀ ਘਾਟ ਬਹੁਤ ਜਲਦੀ ਪੂਰੀ ਹੋ ਜਾਂਦੀ ਹੈ।
ਚੁਕੰਦਰ ਦੀ ਕਰੋ ਵਰਤੋਂ – ਖ਼ੂਨ ਦੀ ਘਾਟ ਲਈ ਚੁਕੰਦਰ ਦਾ ਨਾਂ ਅਨਾਰ ਦੇ ਨਾਲ ਲਿਆ ਜਾਂਦਾ ਹੈ ਕਿਉਂਕਿ ਇਹ ਖ਼ੂਨ ਦੀ ਘਾਟ ਲਈ ਇੱਕ ਰਾਮਬਾਣ ਇਲਾਜ ਹੈ। ਖ਼ੂਨ ਦੀ ਘਾਟ ‘ਚ ਰੋਜ਼ਾਨਾ ਚੁਕੰਦਰ ਦੀ ਵਰਤੋਂ ਬਹੁਤ ਜਲਦੀ ਤੁਹਾਡੀ ਸ਼ਰੀਰ ‘ਚੋਂ ਖ਼ੂਨ ਦੀ ਘਾਟ ਨੂੰ ਪੂਰਾ ਕਰ ਸਕਦਾ ਹੈ। ਜੇਕਰ ਚੁਕੰਦਰ ਦੇ ਜੂਸ ਨੂੰ ਅਨਾਰ ਦੇ ਜੂਸ ‘ਚ ਮਿਲਾ ਕੇ ਪੀਤਾ ਜਾਵੇ ਤਾਂ ਇਹ ਤਰੀਕਾ ਤੁਹਾਡੇ ਸ਼ਰੀਰ ‘ਚ ਇੱਕ ਹਫ਼ਤੇ ‘ਚ ਹੀਮੋਗਲੋਬਿਨ ਬਣਾ ਸਕਦਾ ਹੈ।
ਸੇਬ ਖਾਣਾ ਜ਼ਰੂਰੀ – ਹੀਮੋਗਲੋਬਿਨ ਵਧਾਉਣ ਲਈ ਸੇਬ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਚਾਹੋ ਤਾਂ ਸੇਬ ਦੇ ਨਾਲ ਸ਼ਹਿਦ ਮਿਲਾ ਕੇ ਵੀ ਵਰਤੋਂ ਕਰ ਸਕਦੇ ਹੋ। ਇਸ ਦੀ ਵਰਤੋਂ ਕਰਨ ਨਾਲ ਤੁਸੀਂ ਆਸਾਨੀ ਨਾਲ ਖ਼ੂਨ ਦੀ ਘਾਟ ਨੂੰ ਪੂਰਾ ਕਰ ਸਕਦੇ ਹੋ।
ਪਾਲਕ ਸਭ ਤੋਂ ਚੰਗਾ ਉਪਾਅ – ਸ਼ਰੀਰ ‘ਚ ਖ਼ੂਨ ਦੀ ਘਾਟ ਨੂੰ ਪੂਰਾ ਕਰਨ ਲਈ ਪਾਲਕ ਸਭ ਤੋਂ ਚੰਗਾ ਉਪਾਅ ਹੈ। ਵਾਇਟਾਮਿਨ-ਬੀ-6, ਏ., ਸੀ., ਆਇਰਨ, ਕੈਲਸ਼ੀਅਮ ਅਤੇ ਫ਼ਾਈਬਰ ਨਾਲ ਭਰਪੂਰ ਪਾਲਕ ਦੀ ਵਰਤੋਂ ਸ਼ਰੀਰ ‘ਚ ਤੇਜ਼ੀ ਨਾਲ ਖ਼ੂਨ ਦੀ ਘਾਟ ਨੂੰ ਪੂਰਾ ਕਰਦਾ ਹੈ। ਤੁਸੀਂ ਇਸ ਨੂੰ ਸਬਜ਼ੀ ਜਾਂ ਜੂਸ ਦੇ ਰੂਪ ‘ਚ ਪੀ ਸਕਦੇ ਹੋ।
ਕੇਲਾ ਖਾਣਾ ਜ਼ਰੂਰੀ – ਕੇਲੇ ਤੋਂ ਮਿਲਣ ਵਾਲੇ ਪ੍ਰੋਟੀਨ, ਆਇਰਨ ਅਤੇ ਖਣਿਜ ਤੁਹਾਡੇ ਸ਼ਰੀਰ ‘ਚ ਖ਼ੂਨ ਨੂੰ ਵਧਾਉਂਦੇ ਹਨ। ਇਸ ਲਈ ਦੁੱਧ ਦੇ ਨਾਲ ਹਰ-ਰੋਜ਼ ਕੇਲੇ ਦੀ ਸੇਵਨ ਕਰੋ। ਕੇਲੇ ਦੀ ਵਰਤੋਂ ਨਾਲ ਤੁਸੀਂ ਦੂਸਰੇ ਰੋਗਾਂ ਜਿਵੇਂ ਅਲਸਰ, ਗੁਰਦਿਆਂ ਦੀ ਬੀਮਾਰੀ, ਪੇਚਿਸ਼ ਅਤੇ ਅੱਖਾਂ ਦੀ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ। ਇਸ ਦੀ ਰੋਜ਼ਾਨਾ ਵਰਤੋਂ ਨਾਲ ਸ਼ਰੀਰ ‘ਚ ਖ਼ੂਨ ਵਧਣਾ ਸ਼ੁਰੂ ਹੋ ਜਾਂਦਾ ਹੈ।
ਟਮਾਟਰ ਦਾ ਜੂਸ ਪੀਓ – ਸ਼ਰੀਰ ‘ਚ ਖ਼ੂਨ ਦੀ ਘਾਟ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਰੋਜ਼ ਟਮਾਟਰ ਦਾ ਜੂਸ ਪੀਓ। ਤੁਸੀਂ ਚਾਹੋ ਤਾਂ ਟਮਾਟਰ ਦਾ ਸੂਪ ਵੀ ਪੀ ਸਕਦੇ ਹੋ। ਇਸ ਤੋਂ ਇਲਾਵਾ ਸੇਬ ਅਤੇ ਟਮਾਟਰ ਦਾ ਜੂਸ ਮਿਕਸ ਕਰ ਕੇ ਪੀਣ ਨਾਲ ਸ਼ਰੀਰ ‘ਚੋਂ ਖ਼ੂਨ ਦੀ ਘਾਟ ਪੂਰੀ ਹੋ ਜਾਂਦੀ ਹੈ।
ਆਂਵਲੇ ਦਾ ਰਸ – ਆਂਵਲਾ ਅਤੇ ਜਾਮਣ ਦੇ ਰਸ ਨੂੰ ਬਰਾਬਰ ਮਾਤਰਾ ‘ਚ ਮਿਲਾ ਕੇ ਪੀਣ ਨਾਲ ਸ਼ਰੀਰ ‘ਚ ਖ਼ੂਨ ਦੀ ਘਾਟ ਵੀ ਪੂਰੀ ਹੋ ਜਾਂਦੀ ਹੈ। ਹੀਮੋਗਲੋਬਿਨ ਦੀ ਘਾਟ ਨੂੰ ਪੂਰਾ ਕਰਨ ਲਈ ਲਗਾਤਾਰ ਇੱਕ ਹਫ਼ਤੇ ਤਕ ਇਸ ਦੀ ਵਰਤੋਂ ਕਰੋ।










