ਅੱਜ ਦੇ ਸਮੇਂ ‘ਚ ਹਰ ਬੌਲੀਵੁਡ ਸਿਤਾਰਾ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਿਹਾ ਹੈ। ਬੌਲੀਵੁਡ ਸਿਤਾਰਿਆਂ ਦੇ ਨਾਲ-ਨਾਲ ਆਮ ਲੋਕਾਂ ਲਈ ਵੀ ਸੋਸ਼ਲ ਮੀਡੀਆ ਖ਼ਾਸ ਜ਼ਰੀਆ ਬਣ ਗਿਆ ਹੈ।
ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤਕਰੀਬਨ ਹਰ ਬੌਲੀਵੁਡ ਸਿਤਾਰਾ ਸੋਸ਼ਲ ਮੀਡੀਆ ‘ਤੇ ਸਰਗਰਮ ਹੈ, ਪਰ ਬੌਲੀਵੁਡ ਦੀਆਂ ਕਈ ਅਜਿਹੀਆਂ ਹਸਤੀਆਂ ਵੀ ਹਨ ਜੋ ਹਾਲੇ ਵੀ ਸੋਸ਼ਲ ਮੀਡੀਆ ਤੋਂ ਦੂਰ ਹਨ ਅਤੇ ਪ੍ਰਸ਼ੰਸਕ ਉਨ੍ਹਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਕਿ ਉਹ ਕਦੋਂ ਸੋਸ਼ਲ ਮੀਡੀਆ ‘ਤੇ ਸਰਗਰਮ ਹੋਣਗੇ।
ਰਾਣੀ ਮੁਖਰਜੀ – ਸਭ ਤੋਂ ਪਹਿਲਾਂ ਗੱਲ ਆਉਂਦੀ ਹੈ ਬੌਲੀਵੁਡ ਦੀ ਮਰਦਾਨੀ ਗਰਲ ਰਾਣੀ ਮੁਖਰਜੀ ਦੀ। ਰਾਣੀ ਮੁਖਰਜੀ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ, ਅਤੇ ਨਾਲ ਹੀ ਉਸ ਦੇ ਪਤੀ ਆਦਿਤਿਯਾ ਚੋਪੜਾ ਵੀ ਸੋਸ਼ਲ ਮੀਡੀਆ ‘ਤੇ ਨਹੀਂ। ਤੁਹਾਨੂੰ ਦੱਸ ਦੇਈਏ ਕਿ ਦੋਵੇਂ ਹੀ ਸੋਸ਼ਲ ਮੀਡੀਆ ਤੋਂ ਦੂਰ ਭੱਜਦੇ ਹਨ ਜਦੋਂ ਕਿ ਰਾਣੀ ਮੁਖਰਜੀ ਦੀ ਭੈਣ ਕਾਜੋਲ ਓਨੀ ਹੀ ਸਰਗਰਮ ਹੈ।
ਸੈਫ਼ ਅਲੀ ਖ਼ਾਨ – ਕਰੀਨਾ ਕਪੂਰ ਖ਼ਾਨ ਦੇ ਪਤੀ ਸੈਫ਼ ਅਲੀ ਖ਼ਾਨ ਵੀ ਸੋਸ਼ਲ ਮੀਡੀਆ ‘ਤੇ ਮੌਜੂਦ ਨਹੀਂ, ਪਰ ਉਸ ਦੀ ਬੇਟੀ ਸਾਰ੍ਹਾ ਅਲੀ ਖ਼ਾਨ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਹਮੇਸ਼ਾ ਪਰਿਵਾਰ ਨਾਲ ਖਿੱਚਵਾਈਆਂ ਤਸਵੀਰਾਂ ਨੈੱਟ ‘ਤੇ ਫ਼ੈਨਜ਼ ਨਾਲ ਸਾਂਝੀਆਂ ਕਰਦੀ ਦਿਖਾਈ ਦਿੰਦੀ ਹੈ।
ਰਣਬੀਰ ਕਪੂਰ – ਸੋਸ਼ਲ ਮੀਡੀਆ ਤੋਂ ਦੂਰੀ ਬਣਾ ਕੇ ਰੱਖਣ ਵਾਲੇ ਸਿਤਾਰਿਆਂ ਦੀ ਲਿਸਟ ‘ਚ ਰਣਬੀਰ ਕਪੂਰ ਦਾ ਨਾਂ ਵੀ ਸ਼ਾਮਿਲ ਹੈ। ਇੱਕ ਪਾਸੇ ਰਣਬੀਰ ਜਿਥੇ ਸੋਸ਼ਲ ਮੀਡੀਆ ਤੋਂ ਦੂਰ ਹੈ, ਉੱਥੇ ਉਸ ਦੀ ਮਾਂ ਨੀਤੂ ਕਪੂਰ ਬਹੁਤ ਹੀ ਜ਼ਿਆਦਾ ਸਰਗਰਮ ਹੈ। ਦੱਸ ਦੇਈਏ ਕਿ ਰਣਬੀਰ ਕਪੂਰ ਦੇ ਪਿਤਾ ਸਵ. ਰਿਸ਼ੀ ਕਪੂਰ ਵੀ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਸਨ।












