ਐਸ਼ਵਰਿਆ ਰਾਏ ਦੀ ਹਮਸ਼ਕਲ ਨੇ ਕੀਤਾ ਪ੍ਰਸ਼ੰਸ਼ਕਾਂ ਨੂੰ ਹੈਰਾਨ

ਬੌਲੀਵੁਡ ਦੀ ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਦੇ ਪ੍ਰਸ਼ੰਸਕ ਆਮਨਾ ਇਮਰਾਨ ਨਾਂ ਦੀ ਪਾਕਿਸਤਾਨੀ ਮਹਿਲਾ ਨਾਲ ਸ਼ਕਲ ਮਿਲਦੀ ਦੇਖ ਕੇ ਹੈਰਾਨ ਹੋ ਗਏ। ਉਸ ਦੀਆਂ ਤਸਵੀਰਾਂ ਇੰਟਰਨੈੱਟ ‘ਤੇ ਬੇਹੱਦ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਆਮਨਾ ਇਮਰਾਨ ਅਮਰੀਕਾ ‘ਚ ਰਹਿੰਦੀ ਹੈ ਅਤੇ ਉਹ ਐਸ਼ਵਰਿਆ ਰਾਏ ਵਰਗੀ ਦਿਖਦੀ ਹੈ। ਫ਼ੋਟੋਗ੍ਰਾਫ਼ਰ ਵਿਰਲ ਭਯਾਨੀ ਨੇ ਐਸ਼ਵਰਿਆ ਅਤੇ ਆਮਨਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਕਈ ਲੋਕਾਂ ਨੇ ਉਨ੍ਹਾਂ ਦੇ ਹਮਸ਼ਕਲ ਹੋਣ ‘ਤੇ ਪ੍ਰਤੀਕਿਰਿਆਵਾਂ ਦਿੱਤੀਆਂ। ਇੱਕ ਪ੍ਰਸ਼ੰਸਕ ਨੇ ਲਿਖਿਆ ਹੈ ਕਿ ਪਹਿਲੀ ਵਾਰ ਮੈਨੂੰ ਲੱਗਾ ਕਿ ਉਹ ਐਸ਼ਵਰਿਆ ਰਾਏ ਬੱਚਨ ਹੀ ਹੈ। ਉੱਧਰ ਇੱਕ ਹੋਰ ਨੇ ਲਿਖਿਆ ਕਿ ਇੱਕ ਸੈਕਿੰਡ ਲਈ ਮੈਨੂੰ ਲੱਗਾ ਕਿ ਉਹ ਐਸ਼ਵਰਿਆ ਰਾਏ ਹੈ। ਕੁੱਝ ਹੋਰ ਪ੍ਰਸ਼ੰਸਕ ਨੇ ਲਿਖਿਆ ਕਿ ਮੈਨੂੰ ਲੱਗਾ ਕਿ ਆਮਨਾ ਇਮਰਾਨ ਨੇ ਐਸ਼ਵਰਿਆ ਰਾਏ ਦੀ ਤਰ੍ਹਾਂ ਦਿੱਸਣ ਲਈ ਪਲਾਸਟਿਕ ਸਰਜਰੀ ਦਾ ਸਹਾਰਾ ਲਿਆ ਹੈ। ਪਲਾਸਟਿਕ ਸਰਜਰੀ ਕਰਵਾ ਕੇ ਪੂਰੀ ਤਰ੍ਹਾਂ ਨਾਲ ਕੋਸ਼ਿਸ਼ ਕੀਤੀ ਗਈ ਹੈ ਐਸ਼ਵਰਿਆ ਵਾਂਗ ਦਿਖਣ ਲਈ।
ਉੱਧਰ ਆਮਨਾ ਨੇ ਇਸ ਪੋਸਟ ‘ਤੇ ਲਿਖਿਆ ਕਿ ਧੰਨਵਾਦੀ ਹਾਂ। ਤੁਹਾਡੇ ਸਾਰਿਆਂ ਦੇ ਪਿਆਰ ਲਈ ਧੰਨਵਾਦ ਅਤੇ ਮੈਂ ਕੋਈ ਸਰਜਰੀ ਨਹੀਂ ਕਰਵਾਈ। ਤੁਹਾਨੂੰ ਸਭ ਨੂੰ ਢੇਰ ਸਾਰਾ ਪਿਆਰ। ਆਮਨਾ ਤੋਂ ਪਹਿਲਾਂ ਮਾਨਸੀ ਨਾਈਕ ਅਤੇ ਅੰਮ੍ਰਿਤਾ ਵੀ ਐਸ਼ਵਰਿਆ ਦੀ ਹਮਸ਼ਕਲ ਦੇ ਤੌਰ ‘ਤੇ ਨਜ਼ਰ ਆ ਚੁੱਕੀਆਂ ਹਨ ਹਨ। ਅੰਮ੍ਰਿਤਾ ਆਪਣੇ ਟਿਕ-ਟੌਕ ਵੀਡੀਓ ਲਈ ਮਸ਼ਹੂਰ ਸੀ। ਉਹ ਐਸ਼ਵਰਿਆ ਦੀ ਤਰ੍ਹਾਂ ਮੇਕਅਪ ਕਰਦੀ ਸੀ। ਅੰਮ੍ਰਿਤਾ ਇੱਕ ਮਾਡਲ ਹੈ ਅਤੇ ਉਹ ਹਮੇਸ਼ਾ ਜਿਊਲਰੀ ਦੀ ਬ੍ਰੈਂਡਾਂ ‘ਚ ਨਜ਼ਰ ਆਉਂਦੀ ਹੈ।
ਐਸ਼ਵਰਿਆ ਰਾਏ ਪਿਛਲੀ ਵਾਰ 2018 ‘ਚ ਆਈ ਫ਼ਿਲਮ ਫ਼ੰਨੇ ਖ਼ਾਨ ‘ਚ ਦਿਖਾਈ ਦਿੱਤੀ ਸੀ। ਇਸ ਫ਼ਿਲਮ ‘ਚ ਉਸ ਤੋਂ ਇਲਾਵਾ ਅਨਿਲ ਕਪੂਰ ਅਤੇ ਰਾਜਕੁਮਾਰ ਰਾਓ ਦੀ ਮੁੱਖ ਭੂਮਿਕਾ ਸੀ। ਉਹ ਜਲਦ ਮਣੀਰਤਨਮ ਦੀ ਅਗਲੀ ਫ਼ਿਲਮ ‘ਚ ਨਜ਼ਰ ਆਵੇਗੀ। ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਐਸ਼ਵਰਿਆ ਰਾਏ ਫ਼ਿਲਮ ਅਦਾਕਾਰਾ ਹੈ। ਉਸ ਦੀਆਂ ਫ਼ਿਲਮਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰਦੇ ਹਨ।