ਬਿਗ ਬੀ ਹਸਪਤਾਲ ਤੋਂ ਹੋਇਆ ਡਿਸਚਾਰਜ

ਇੱਕ ਵਾਰ ਫ਼ਿਰ ਖ਼ਬਰ ਆਈ ਸੀ ਕਿ ਮੈਗਾਸਟਾਰ ਅਮਿਤਾਭ ਬੱਚਨ ਦੀ ਤਬੀਅਤ ਵਿਗੜ ਗਈ ਹੈ। ਅਮਿਤਾਭ ਬੱਚਨ ਨੇ ਖ਼ੁਦ ਆਪਣੇ ਨਵੇਂ ਬਲੌਗ ‘ਚ ਇਸ ਗੱਲ ਦਾ ਇਸ਼ਾਰਾ ਦਿੱਤਾ ਸੀ। ਅਮਿਤਾਭ ਦੀ ਪੋਸਟ ਤੋਂ ਲੱਗ ਰਿਹਾ ਸੀ ਕਿ ਉਸ ਦੀ ਤਬੀਅਤ ਕਾਫ਼ੀ ਖ਼ਰਾਬ ਹੈ ਅਤੇ ਉਸ ਦੀ ਸਰਜਰੀ ਵੀ ਹੋ ਸਕਦੀ ਹੈ।
ਬਲੌਗ ਸਾਂਝਾ ਕਰਦੇ ਹੋਏ ਅਮਿਤਾਭ ਨੇ ਸਿਰਫ਼ ਇੱਕ ਲਾਈਨ ‘ਚ ਲਿਖਿਆ ਹੈ ਕਿ ਮੈਡੀਕਲ ਕੰਡੀਸ਼ਨ … ਸਰਜਰੀ … ਕੁੱਝ ਨਹੀਂ ਲਿਖ ਸਕਦਾ। ਇਸ ਪੋਸਟ ਨੂੰ ਦੇਖਣ ਤੋਂ ਬਾਅਦ ਅਮਿਤਾਭ ਦੇ ਪ੍ਰਸ਼ੰਸਕ ਬਹੁਤ ਚਿੰਤਾ ‘ਚ ਸਨ।
ਉਸ ਤੋਂ ਬਾਅਦ ਅਮਿਤਾਭ ਨੇ ਆਪਣੇ ਨਵੇਂ ਟਵੀਟ ਅਤੇ ਇਨਸਟਾਗ੍ਰਾਮ ‘ਤੇ ਵੀ ਪ੍ਰਸ਼ਨ ਚਿੰਨ੍ਹ ਨਾਲ ਪੋਸਟ ਸਾਂਝੀ ਕੀਤੀ ਸੀ ਜੋ ਉਸ ਦੀ ਸਿਹਤ ਦੀ ਅਨਿਸ਼ਚਿਤਤਾ ਵੱਲ ਇਸ਼ਾਰਾ ਕਰ ਰਹੀ ਸੀ। ਦੱਸ ਦੇਈਏ ਕਿ ਅਮਿਤਾਭ ਬੱਚਨ ਫ਼ਿਲਮ ਕੁਲੀ ਦੀ ਸ਼ੂਟਿੰਗ ਦੌਰਾਨ ਇੰਨਾ ਜ਼ਖ਼ਮੀ ਹੋ ਗਏ ਸੀ ਕਿ ਉਸ ਦੀ ਜਾਨ ‘ਤੇ ਬਣ ਆਈ ਸੀ। ਓਦੋਂ ਤੋਂ ਅਮਿਤਾਭ ਦੀ ਤਬੀਅਤ ਬੇਹੱਦ ਨਾਜ਼ੁਕ ਰਹਿਣ ਲੱਗੀ ਹੈ, ਅਤੇ ਉਹ ਸਮੇਂ-ਸਮੇਂ ‘ਤੇ ਹਸਪਤਾਲ ‘ਚ ਦਾਖ਼ਲ ਹੁੰਦਾ ਰਹਿੰਦੈ।
ਪਿਛਲੇ ਮਹੀਨੇ ਅਮਿਤਾਭ ਬੱਚਨ ਨੂੰ ਕੋਰੋਨਾ ਪੌਜ਼ੇਟਿਵ ਹੋਣ ਤੋਂ ਬਾਅਦ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਉਸ ਨੂੰ ਤਕਰੀਬਨ ਤਿੰਨ ਹਫ਼ਤੇ ਲਈ ਆਪਣੀ ਦੇਖਰੇਖ ‘ਚ ਰੱਖਿਆ ਅਤੇ ਰੀਪੋਰਟ ਨੈਗੇਟਿਵ ਆਉਣ ਮਗਰੋਂ 2 ਫ਼ਰਵਰੀ ਨੂੰ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।