ਮੁੰਬਈ: ਬੌਲੀਵੁਡ ਅਦਾਕਾਰ ਰਿਤਿਕ ਰੌਸ਼ਨ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਸੰਮਨ ਜਾਰੀ ਕਰੇਗੀ। ਅਦਾਕਾਰ ਨੂੰ ਇਹ ਸੰਮਨ ਸਾਲ 2016 ‘ਚ ਕੰਗਨਾ ਰਣੌਤ ਨਾਲ ਜੁੜੇ ਇੱਕ ਈ-ਮੇਲ ਦੇ ਸੰਦਰਭ ‘ਚ ਭੇਜਿਆ ਜਾਵੇਗਾ। ਦੱਸ ਦੇਈਏ ਕਿ ਦਸੰਬਰ 2020 ‘ਚ ਰਿਤਿਕ ਰੌਸ਼ਨ ਦੇ ਚਾਰ ਸਾਲ ਪੁਰਾਣੇ ਮਾਮਲੇ ਨੂੰ ਕ੍ਰਾਈਮ ਬ੍ਰਾਂਚ ਇੰਟੈਲੀਜੈਂਸ ਯੂਨਿਟ (CIU) ਨੂੰ ਟਰਾਂਸਫ਼ਰ ਕਰ ਦਿੱਤਾ ਗਿਆ ਸੀ। ਕੰਗਨਾ ਨਾਲ ਜੁੜੇ ਇਸ ਮਾਮਲੇ ਦੀ ਜਾਂਚ ਸਾਈਬਰ ਪੁਲੀਸ ਕਰ ਰਹੀ ਹੈ।
100 ਤੋਂ ਜ਼ਿਆਦਾ ਈ-ਮੇਲ ਮਿਲਣ ‘ਤੇ ਦਰਜ ਹੋਈ ਸੀ ਸ਼ਿਕਾਇਤ
ਯਾਦ ਦਿਵਾ ਦੇਈਏ ਕਿ ਰਿਤਿਕ ਨੇ ਕੰਗਨਾ ਦੇ ਐਕਾਊਂਟ ਤੋਂ 100 ਤੋਂ ਜ਼ਿਆਦਾ ਈ-ਮੇਲ ਮਿਲਣ ‘ਤੇ ਸਾਲ 2016 ‘ਚ ਸ਼ਿਕਾਇਤ ਦਰਜ ਕਰਵਾਈ ਸੀ। ਕ੍ਰਾਈਮ ਬ੍ਰਾਂਚ ਦੇ ਇੱਕ ਅਧਿਕਾਰੀ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਸੀ ਕਿ CIU ਪਤਾ ਲਗਾਏਗਾ ਕਿ ਕਿਥੋਂ ਜਾਂਚ ਕੀਤੀ ਗਈ ਸੀ ਅਤੇ ਅੱਗੇ ਦੀ ਜਾਂਚ ਕਦੋਂ ਸ਼ੁਰੂ ਕੀਤੀ ਜਾਵੇਗੀ। ਰਿਤਿਕ ਰੌਸ਼ਨ ਨੇ 2016 ‘ਚ ਸਾਈਬਰ ਕ੍ਰਾਈਮ ਪੁਲੀਸ ਸਟੇਸ਼ਨ ‘ਚ IPLC ਦੀ ਧਾਰਾ 419 ਅਤੇ IT ਅਦਾਕਾਰ ਦੀ ਧਾਰਾ 66 (C) ਅਤੇ 66 (D) ਤਹਿਤ ਅਣਪਛਾਤੇ ਲੋਕਾਂ ਖ਼ਿਲਾਫ਼ FRI ਦਰਜ ਕੀਤੀ ਸੀ। ਇਸ ਮਾਮਲੇ ‘ਚ ਕੰਗਨਾ ਰਣੌਤ ਦਾ ਨਾਂ ਸਾਹਮਣੇ ਆਇਆ ਸੀ।
ਇੰਨਾ ਹੀ ਨਹੀਂ ਪੁਲੀਸ ਨੇ ਫ਼ੇਕ ਈ-ਮੇਲ ਮਾਮਲੇ ‘ਚ ਕੰਗਨਾ ਅਤੇ ਉਨ੍ਹਾਂ ਦੀ ਭੈਣ ਦਾ ਬਿਆਨ ਵੀ ਦਰਜ ਕੀਤਾ ਸੀ। ਦੋਵਾਂ ਵਿਚਕਾਰ ਇਹ ਵਿਵਾਦ ਓਦੋਂ ਸ਼ੁਰੂ ਹੋਇਆ ਸੀ ਜਦੋਂ ਕੰਗਨਾ ਨੇ ਰਿਤਿਕ ਦਾ ਨਾਂ ਲਏ ਬਿਨਾਂ ਉਸ ਨੂੰ ਆਪਣਾ ਸਾਬਕਾ ਪ੍ਰੇਮੀ ਦੱਸਿਆ ਸੀ। ਕੰਗਨਾ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਹ ਰਿਤਿਕ ਦੇ ਨਾਲ ਰਿਸ਼ਤੇ ‘ਚ ਸੀ ਅਤੇ ਉਸ ਨੇ ਉਸ ਨੂੰ ਕਈ ਈ-ਮੇਲ ਕੀਤੀਆਂ ਹਨ ਜਿਸ ‘ਤੇ ਰਿਤਿਕ ਨੇ ਕਿਹਾ ਸੀ ਕਿ ਜਿਸ ID ਤੋਂ ਕੰਗਨਾ ਨੂੰ ਈ-ਮੇਲ ਭੇਜੇ ਗਏ ਹਨ ਉਹ ਉਸ ਦੀ ਹੈ ਹੀ ਨਹੀਂ।











