ਚੰਡੀਗਡ਼ : ਵਿਰੋਧੀ ਧਿਰ ਦੇ ਆਗੂਆਂ ਵੱਲੋਂ ਪੰਜਾਬ ਵਿਰੋਧੀ ਅਤੇ ਕਿਸਾਨ ਵਿਰੋਧੀ ਪੈਂਤਡ਼ਾ ਮੱਲਣ ਅਤੇ ਇਸ ਸਬੰਧ ਵਿੱਚ ਢੀਠਪੁਣੇ ਅਤੇ ਸਿਆਸੀ ਮੌਕਾਪ੍ਰਸਤੀ ਦੀ ਹੱਦ ਤੱਕ ਚਲੇ ਜਾਣ ਕਰਕੇ ਆਪਣੇ ਜੀਵਨ ਵਿੱਚ ਕਦੀ ਵੀ ਆਪਾ ਨਾ ਖੋਹਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਇਸ ਲਕਸ਼ਮਣ ਰੇਖਾ ਨੂੰ ਪਾਰ ਕਰਦੇ ਹੋਏ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਕਿਸਾਨਾਂ ਪ੍ਰਤੀ ਗਿਰਜਾਂ ਵਾਲੀ ਮਾਨਸਿਕਤਾ ਅਪਨਾਉਣ ਅਤੇ ਮਾਤਮ ਤੇ ਤਬਾਹੀ ਲਈ ਅਰਦਾਸਾਂ ਕਰਨ ਦੀ ਪ੍ਰਵਿਰਤੀ ਛੱਡਣ ਲਈ ਆਖਿਆ ਹੈ। ਸ. ਬਾਦਲ ਨੇ ਕਿਹਾ, ”ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੇਹਰਬਾਨੀ ਕਰਕੇ ਪੰਜਾਬ ਦੀ ਮੌਤ ‘ਤੇ ਸਿਆਸਤ ਖੇਡਣੀ ਬੰਦ ਕਰੋ।” ਮੁੱਖ ਮੰਤਰੀ ਨੇ ਸਰਕਾਰੀ ਏਜੰਸੀਆਂ ਵੱਲੋਂ ਕਣਕ ਦੀ ਖਰੀਦ ਲਈ ਕਿਸਾਨਾਂ ਨੂੰ ਭੁਗਤਾਨ ਕਰਨ ਵਾਸਤੇ ਕੈਸ਼ ਕਰੈਡਿਟ ਲਿਮਟ (ਸੀ.ਸੀ.ਐਲ) ਜਾਰੀ ਹੋਣ ‘ਤੇ ਕਾਂਗਰਸ ਅਤੇ ਆਪ ਦੇ ਆਗੂਆਂ ਨੂੰ ”ਮਾਤਮ” ਮਨਾਉਣਾ ਬੰਦ ਕਰਨ ਲਈ ਆਖਿਆ ਹੈ।
ਸ. ਬਾਦਲ ਨੇ ਕਿਹਾ ਕਿ ਕਾਂਗਰਸ ਅਤੇ ਆਪ ਨੇ ਕਣਕ ਦੀ ਖਰੀਦ ਲਈ ਪੈਸੇ ਦੇ ਭੁਗਤਾਨ ਦੇ ਜਾਰੀ ਹੋਣ ਸਬੰਧੀ ਪੈਦਾ ਭੰਬਲਭੂਸੇ ਕਰਕੇ ਇਸ ਸਮੇਂ ਦੌਰਾਨ ਕਿਸਾਨਾਂ ਨੂੰ ਦਰਪੇਸ਼ ਮੁਸੀਬਤਾਂ ‘ਤੇ ਜਸ਼ਨ ਮਨਾਏ। ਇਹ ਪਾਰਟੀਆਂ ਪੰਜਾਬ ਵਿੱਚ ਸੱਤਾ ਦੀ ਪ੍ਰਾਪਤੀ ਲਈ ਏਨੀਆਂ ਮਯੂਸ ਹੋਈਆਂ ਪਈਆਂ ਹਨ ਕਿ ਇਨ•ਾਂ ਨੇ ਸਰਕਾਰ ਨੂੰ ਮਾਡ਼ਾ ਦਿਖਾਉਣ ਲਈ ਹਰ ਹੱਦਾਂ ਬੰਨੇ ਟੱਪਣ ਅਤੇ ਕਿਸਾਨਾਂ ਲਈ ਭੁਗਤਾਨ ‘ਚ ਰੁਕਾਵਟ ਆਉਣ ਕਾਰਨ ਹਵਨ ਤੱਕ ਕਰਵਾਉਣ ਤੱਕ ਚਲੀਆਂ ਗਈਆਂ। ਸ. ਬਾਦਲ ਨੇ ਕਿਹਾ ਕਿ ਇਨ•ਾਂ ਵੱਲੋਂ ਕਿਸਾਨਾਂ ਅਤੇ ਉਨ•ਾਂ ਦੇ ਪਰਿਵਾਰਾਂ ਨਾਲ ਭੱਦਾ ਮਜ਼ਾਕ ਕੀਤਾ ਗਿਆ। ਸ. ਬਾਦਲ ਨੇ ਕਿਹਾ ਕਿ ਕਿਸਾਨਾਂ ਨੂੰ ਪੈਸੇ ਦੇ ਭੁਗਤਾਨ ਵਿੱਚ ਦੇਰੀ ਹੋਣ ਕਾਰਨ ਉਨ•ਾਂ ਨੂੰ ਅਥਾਹ ਪੀਡ਼ਾ ਅਤੇ ਚਿੰਤਾ ਹੋਈ ਹੈ। ”ਇਕ ਦਿਹਾਤੀ ਪੰਜਾਬੀ ਤੇ ਕਿਸਾਨ ਹੋਣ ਦੇ ਨਾਤੇ ਮੈਂ ਜਾਣਦਾ ਹਾਂ ਕਿ ਬੱਚਿਆਂ ਤੋਂ ਲੈ ਕੇ ਮਾਪਿਆਂ ਤੱਕ ਹਰੇਕ ਕਿਸਾਨ ਪਰਿਵਾਰ ਦੇ ਹਰੇਕ ਮੈਂਬਰ ਨੂੰ ਫਸਲ ਦੇ ਘਰ ਆਉਣ ਦੀ ਕਿੰਨੀ ਉਤਸੁਕਤਾ ਹੁੰਦੀ ਹੈ। ਹਰੇਕ ਪਰਿਵਾਰ ਦਾ ਸਭ ਕੁਝ ਚੰਗੀ ਫਸਲ ਅਤੇ ਸਮੇਂ ਸਿਰ ਭੁਗਤਾਨ ‘ਤੇ ਨਿਰਭਰ ਕਰਦਾ ਹੈ। ਇਨ•ਾਂ ਦਿਨਾਂ ਦੌਰਾਨ ਸੀ.ਸੀ.ਐਲ ਦੇ ਜਾਰੀ ਹੋਣ ਤੱਕ ਮੇਰੀ ਮੁਸ਼ਕਲ ਨਾਲ ਹੀ ਅੱਖ ਲੱਗੀ ਹੋਵੇਗੀ। ਇਸ ਦੇ ਜਾਰੀ ਹੋਣ ਦੇ ਨਾਲ ਹਰੇਕ ਕਿਸਾਨ ਅਤੇ ਮੈਨੂੰ ਨਿੱਜੀ ਤੌਰ ‘ਤੇ ਵੱਡੀ ਰਾਹਤ ਮਿਲੀ ਹੈ ਪਰ ਜਦੋਂ ਸੀ.ਸੀ.ਐਲ ਜਾਰੀ ਹੋਣ ਦੀ ਖਬਰ ਆਈ ਤਾਂ ਕਾਂਗਰਸ ਅਤੇ ਆਪ ਦੇ ਆਗੂਆਂ ਦੇ ਚਿਹਰੇ ਉਤਰ ਗਏ। ਕਿਸਾਨਾਂ ਦੀਆਂ ਮੁਸੀਬਤਾਂ ਬਾਰੇ ਉਨਾਂ ਦੇ ਜਸ਼ਨ ਮਾਤਮ ਵਿੱਚ ਬਦਲ ਗਏ।” ਸੂਬੇ ਦਾ ਹਰੇਕ ਕਿਸਾਨ ਕਾਂਗਰਸ ਅਤੇ ਆਪ ਵੱਲੋਂ ਖੇਡੀ ਜਾ ਰਹੀ ਸਿਆਸਤ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਅਤੇ ਗੁੱਸੇ ਵਿਚ ਹੈ ਕਿਉਂਕਿ ਇਨ•ਾਂ ਵੱਲੋਂ ਕਿਸਾਨੀ ਦੇ ਜੀਵਨ ਤੇ ਮੌਤ ਦੇ ਮੁੱਦੇ ‘ਤੇ ਅੱਤ ਦਰਜੇ ਦੀ ਘਟੀਆ ਸਿਆਸਤ ਖੇਡੀ ਜਾ ਰਹੀ ਹੈ।
ਸ. ਬਾਦਲ ਨੇ ਕਾਂਗਰਸ ਵਿਧਾਇਕ ਦਲ ਦੇ ਸਾਬਕਾ ਮੁਖੀ ਸ੍ਰੀ ਸੁਨੀਲ ਜਾਖਡ਼ ਨੂੰ ਕਿਹਾ, ”ਮੈਂ ਘੱਟੋ ਘੱਟ ਤੁਹਾਡੇ ਤੋਂ ਇੱਕ ਕਿਸਾਨ ਹੋਣ ਦੇ ਨਾਤੇ ਇਹ ਆਸ ਕਰਦਾ ਸੀ ਕਿ ਤੁਸੀਂ ਗਿਰਜਾਂ ਵਾਲੀ ਮਾਨਸਿਕਤਾ ਤੋਂ ਆਪਣੇ ਆਪ ਨੂੰ ਦੂਰ ਰੱਖੋਗੇ। ਇਹ ਇੱਲ•ਾਂ ਹਮੇਸ਼ਾਂ ਹੀ ਕਿਸਾਨਾਂ ਵਾਸਤੇ ਆਪਣੀ ਜ਼ਿੰਦਗੀ ਤੋਂ ਪਿਆਰੀਆਂ ਮੱਝਾਂ ਤੇ ਗਾਵਾਂ ਦੀ ਮੌਤ ਤੇ ਬਿਮਾਰੀ ਲਈ ਅਰਦਾਸ ਕਰਦੀਆਂ ਹਨ। ਇਹ ਵੱਖਰਾ ਮੁੱਦਾ ਹੈ ਕਿ ਪੰਜਾਬੀਆਂ ਖਾਸ ਕਰ ਕਿਸਾਨਾਂ ਦੀ ਤਬਾਹੀ ਬਾਰੇ ਇਨ•ਾਂ ਦੀ ਇੱਛਾ ਤੇ ਮੰਦਭਾਵੀ ਸੁਪਨੇ ਕਦੀ ਵੀ ਪੂਰੇ ਨਹੀਂ ਹੋਣਗੇ। ਪਰ ਇਸ ਮੌਕੇ ਉਨ•ਾਂ ਨੂੰ ਪੰਜਾਬੀਆਂ ਦੀ ਤੰਦਰੁਸਤੀ ਤੇ ਚੰਗੇ ਜੀਵਨ ਅਤੇ ਸੂਬੇ ਦੀ ਸ਼ਾਨ ਨੂੰ ਤਹਿਸ-ਨਹਿਸ ਕਰਨ ਲਈ ਟੋਹ ਲੈਣੀ ਬੰਦ ਕਰਨੀ ਚਾਹੀਦੀ ਹੈ।”















