ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਨੂੰ ਮਿਲਿਆ ਮੋਦੀ ਤੋਂ ਇਸ ਕੰਮ ਲਈ ਪੁਰਸਕਾਰ

6ਨਵੀਂ ਦਿੱਲੀ : ਨੌਜਵਾਨਾਂ ‘ਚ ਵਧਦੇ ਕੱਟੜਵਾਦ ਲਈ ਅਕਸਰ ਸੁਰਖੀਆਂ ਵਿਚ ਰਹਿਣ ਵਾਲੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਲਈ ਅੱਜ ਖੁਸ਼ੀ ਦਾ ਪੱਲ ਉਸ ਸਮੇਂ ਆਇਆ, ਜਦੋਂ ਉਸ ਨੂੰ ਸਕੂਲਾਂ ਵਿਚ ਵੱਡੇ ਪੈਮਾਨੇ ‘ਤੇ ਟਾਇਲਟ ਦੇ ਨਿਰਮਾਣ ਲਈ ਪ੍ਰ੍ਰਧਾਨ ਮੰਤਰੀ ਤੋਂ ਪੁਰਸਕਾਰ ਪ੍ਰਾਪਤ ਹੋਇਆ। ਅਨੰਤਨਾਗ ਦੇ ਪ੍ਰਸ਼ਾਸਨ ਨੂੰ ਸਾਫ-ਸੁਥਰੇ ਸਕੂਲ ਦੀ ਸ਼੍ਰੇਣੀ ‘ਚ ਇਹ ਪੁਰਸਕਾਰ ਪ੍ਰਦਾਨ ਕੀਤਾ ਗਿਆ, ਜਿੱਥੇ ਇਸ ਜ਼ਿਲੇ ਵਿਚ 1500 ਸਕੂਲਾਂ ‘ਚ ਲੜਕੇ ਅਤੇ ਲੜਕੀਆਂ ਲਈ ਵੱਖਰੇ-ਵੱਖਰੇ ਟਾਇਲਟ ਦਾ ਨਿਰਮਾਣ ਕੀਤਾ ਗਿਆ।
ਅਨੰਤਨਾਗ ਦੇ ਹਾਈ ਕਮਿਸ਼ਨਰ ਸਈਦ ਆਬਿਦ ਰਾਸ਼ੀਦ ਸ਼ਾਹ ਦੱਸਿਆ ਕਿ ਇਹ ਇਕ ਚੰਗਾ ਕੰਮ ਸੀ ਅਤੇ ਪ੍ਰਭਾਵੀ ਜਨ ਹਿੱਸੇਦਾਰੀ ਨਾਲ ਇਹ ਹਕੀਕਤ ਬਣ ਸਕਿਆ। ਇਸ ਖੇਤਰ ਦਾ ਪ੍ਰਤੀਨਿਧੀਤੱਵ ਮਰਹੂਮ ਸਾਬਕਾ ਮੁੱਖ ਮੰਤਰੀ ਮੁਫਤੀ ਮੁਹੰਮਦ ਸਈਦ ਵਿਧਾਇਕ ਦੇ ਰੂਪ ‘ਚ ਕਰ ਚੁੱਕੇ ਹਨ।
ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਨੂੰ ਅਮਲ ‘ਚ ਲਿਆਉਣ ਲਈ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਸਫਲ ਪਹਿਲੂਆਂ ਲਈ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਫਲਤਾ ਦੂਜੇ ਲੋਕ ਸੇਵਕਾਂ ਨੂੰ ਪ੍ਰੇਰਿਤ ਕਰਨ ਵਾਲੀ ਸਾਬਤ ਹੋ ਸਕਦੀ ਹੈ। ਮੋਦੀ ਨੇ ਕਿਹਾ ਕਿ ਇਸ ਸਾਲ ਪੁਰਸਕਾਰਾਂ ਲਈ ਸਫਲਤਾ ਦੀਆਂ 74 ਕਹਾਣੀਆਂ ਦੀ ਚੋਣ ਕੀਤੀ ਗਈ, ਇਹ ਪਿਛਲੇ ਸਾਲ ਦੀ ਤੁਲਨਾ ਵਿਚ ਸੰਤੋਸ਼ਜਨਕ ਤਰੱਕੀ ਹੈ।