
ਪਟਿਆਲਾ : ਪਟਿਆਲਾ ਦੀ ਰੋਜ਼ ਕਾਲੋਨੀ ‘ਚ ਦਿਨ-ਦਿਹਾੜੇ ਇਕ ਜਨਾਨੀ ਦਾ ਗਲਾ ਵੱਢ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਜਨਾਨੀ ਅਤੇ ਉਸ ਦਾ ਪਤੀ ਰੋਜ਼ ਕਾਲੋਨੀ ‘ਚ ਰਹਿ ਰਹੇ ਸਨ ਅਤੇ ਦੋਵੇਂ ਮੱਧ ਪ੍ਰਦੇਸ਼ ਨਾਲ ਸਬੰਧਿਤ ਹਨ।
ਮੌਕੇ ‘ਤੇ ਪੁੱਜੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਨਾਨੀ ਦਾ ਚਾਕੂ ਨਾਲ ਗਲਾ ਵੱਢ ਕੇ ਕਤਲ ਕੀਤਾ ਗਿਆ ਹੈ ਅਤੇ ਕਾਤਲ ਦੀ ਪਛਾਣ ਰਾਹੁਲ ਨਾਂ ਦੇ ਵਿਅਕਤੀ ਵੱਜੋਂ ਹੋਈ ਹੈ, ਜੋ ਕਿ ਪੇਂਟ ਦਾ ਕੰਮ ਕਰਦਾ ਹੈ। ਪੁਲਸ ਮੁਤਾਬਕ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਕਤਲ ਪਿੱਛੇ ਕਾਰਨਾਂ ਬਾਰੇ ਖ਼ੁਲਾਸਾ ਕੀਤਾ ਜਾਵੇਗਾ।
News Credit :jagbani(punjabkesar)















