
ਨਵੀਂ ਦਿੱਲੀ— ਕੇਂਦਰੀ ਜਲ ਸ਼ਕਤੀ ਮੰਤਰੀ ਗਜਿੰਦਰ ਸ਼ੇਖਾਵਤ ਵੀਰਵਾਰ ਨੂੰ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਉਨ੍ਹਾਂ ਨੇ ਖੁਦ ਟਵਿੱਟਰ ‘ਤੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਸ਼ੇਖਾਵਤ ਨੇ ਅੱਜ ਟਵੀਟ ਕੀਤਾ ਕਿ ਤੰਦਰੁਸਤ ਨਾ ਹੋਣ ਦੇ ਕੁਝ ਲੱਛਣ ਦਿੱਸਣ ‘ਤੇ ਮੈਂ ਕੋਰੋਨਾ ਟੈਸਟ ਕਰਵਾਇਆ ਅਤੇ ਮੇਰੀ ਰਿਪੋਰਟ ਪਾਜ਼ੇਟਿਵ ਆਈ ਹੈ। ਡਾਕਟਰਾਂ ਦੀ ਸਲਾਹ ‘ਤੇ ਹਸਪਤਾਲ ‘ਚ ਦਾਖ਼ਲ ਹੋ ਰਿਹਾ ਹਾਂ। ਮੇਰੀ ਬੇਨਤੀ ਹੈ ਕਿ ਬੀਤੇ ਦਿਨਾਂ ਵਿਚ ਮੇਰੇ ਸੰਪਰਕ ‘ਚ ਜੋ ਲੋਕ ਆਏ ਹਨ, ਉਹ ਖੁਦ ਨੂੰ ਆਈਸੋਲੇਟ ਕਰ ਕੇ ਆਪਣੀ ਜਾਂਚ ਕਰਵਾਉਣ। ਤੁਸੀਂ ਸਾਰੇ ਸਿਹਤਮੰਦ ਰਹੋ ਅਤੇ ਆਪਣਾ ਖਿਆਲ ਰੱਖੋ।
ਦੱਸ ਦੇਈਏ ਕਿ ਸ਼ੇਖਾਵਤ ਨਰਿੰਦਰ ਮੋਦੀ ਸਰਕਾਰ ਦੇ ਚੌਥੇ ਮੰਤਰੀ ਹਨ, ਜੋ ਕਿ ਇਸ ਜਾਨਲੇਵਾ ਵਾਇਰਸ ਦੀ ਲਪੇਟ ‘ਚ ਆਏ ਹਨ। ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ, ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰ੍ਰਧਾਨ, ਸੰਸਦੀ ਕਾਰਜ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਵਾਇਰਸ ਤੋਂ ਪੀੜਤ ਹੋਏ ਸਨ। ਅਮਿਤ ਸ਼ਾਹ ਨੇ 14 ਅਗਸਤ ਨੂੰ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ ਪਰ ਸਾਹ ਸੰਬੰਧੀ ਪਰੇਸ਼ਾਨੀ ਦੇ ਚੱਲਦਿਆਂ ਉਹ ਦਿੱਲੀ ਦੇ ਏਮਸ ਵਿਖੇ ਹਸਪਤਾਲ ‘ਚ ਦਾਖ਼ਲ ਹਨ।
News Credit :jagbani(punjabkesar)















