
Image Courtesy :.namscorner
ਸਮੱਗਰੀ
ਅਜਵਾਈਣ 1/2 ਚੱਮਚ
ਲਾਲ ਮਿਰਚ 1 ਚੱਮਚ
ਕਾਲਾ ਨਮਕ 1/2 ਚੱਮਚ
ਤੰਦੂਰੀ ਮਸਾਲਾ 2 ਚੱਮਚ
ਸੁੱਕੀ ਮੇਥੀ ਦੇ ਪੱਤੇ 1/2 ਚੱਮਚ
ਨਮਕ 1/2 ਚੱਮਚ
ਅਦਰਕ ਲਸਣ ਪੇਸਟ 2 ਚੱਮਚ
ਦਹੀਂ 240 ਗ੍ਰਾਮ
ਤੇਲ 1 ਚੱਮਚ
ਕੋਰਨ ਫ਼ਲਾਵਰ 1 ਚੱਮਚ
ਅੱਧੇ ਉਬਲੇ ਆਲੂ 400 ਗ੍ਰਾਮ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾ੬ ਇੱਕ ਬੌਲ ਲਓ ਅਤੇ ਉਸ ‘ਚ ਉਬਲੇ ਆਲੂਆ੬ ਨੂੰ ਛੱਡ ਕੇ ਬਾਕੀ ਦੀ ਸਮੱਗਰੀ ਨਾਲ ਮਿਕਸ ਕਰ ਲਓ। ਫ਼ਿਰ ਇਸ ਤਿਆਰ ਪੇਸਟ ‘ਚ ਆਲੂ ਪਾਓ ਅਤੇ 15 ਮਿੰਟ ਲਈ ਮੈਰੀਨੇਟ ਹੋਣ ਲਈ ਰੱਖ ਦਿਓ। ਫ਼ਿਰ ਸੀਖ ‘ਤੇ ਆਲੂ ਲਗਾਓ ਅਤੇ ਇਸ ਨੂੰ ਅਵਨ ‘ਚ 350 ਡਿਗਰੀ ਫ਼ੈਰਨਹਾਈਟ ਤੋਂ 180 ਡਿਗਰੀ ਸੈਲਸੀਅਸ ਤਕ 25 ਮਿੰਟ ਲਈ ਸੇਕੋ। ਗਰਮਾ-ਗਰਮ ਮਸਾਲੇਦਾਰ ਆਲੂ ਟਿੱਕਾ ਤਿਆਰ ਹੈ ਇਸ ਨੂੰ ਸਰਵ ਕਰੋ।










