ਪਪੀਤਾ ਇੱਕ ਅਜਿਹਾ ਫ਼ਲ ਹੈ ਜੋ ਹਰ ਥਾਂ ‘ਤੇ ਆਸਾਨੀ ਨਾਲ ਮਿਲ ਜਾਂਦਾ ਹੈ। ਪਪੀਤਾ ਆਪਣੇ ਅੰਦਰ ਗੁਣਾਂ ਦਾ ਇੱਕ ਵਿਸ਼ਾਲ ਭੰਡਾਰ ਸਮੋਈ ਬੈਠਾ ਹੈ। ਪਪੀਤਾ ‘ਚ ਵਾਇਟਾਮਿਨ-C ਦੀ ਮਾਤਰਾ 60 ਮਿਲੀਗ੍ਰਾਮ ਪ੍ਰਤੀ 100 ਗ੍ਰਾਮ ਹੁੰਦੀ ਹੈ। ਇਸ ਤੋਂ ਇਲਾਵਾ ਇਸ ‘ਚ ਵਾਇਟਾਮਿਨ- B ਅਤੇ B-2 ਵੀ ਪਾਏ ਜਾਂਦੇ ਹਨ। ਪਪੀਤੇ ‘ਚ ਪਾਇਆ ਜਾਣ ਵਾਲਾ ਪਪੇਇਨ ਨਾਂ ਦਾ ਤੱਤ ਭੋਜਨ ਨੂੰ ਸਹੀ ਢੰਗ ਨਾਲ ਪਚਾਉਣ ‘ਚ ਮਦਦ ਕਰਦਾ ਹੈ ਜਿਸ ਨਾਲ ਭੋਜਨ ਪ੍ਰਤੀ ਰੁਚੀ ਪੈਦਾ ਹੁੰਦੀ ਹੈ। ਕਈ ਵਾਰ ਡਾਕਟਰ ਵੀ ਪਪੀਤਾ ਖਾਣ ਦੀ ਸਲਾਹ ਦਿੰਦੇ ਹਨ ਕਿਉਂਕਿ ਇਸ ਨਾਲ ਕਈ ਬੀਮਾਰੀਆਂ ਦੂਰ ਕੀਤੀਆਂ ਜਾ ਸਕਦੀਆਂ ਹਨ। ਪਪੀਤੇ ‘ਚ ਵਾਇਟਾਮਿਨ- A ਦੀ ਚੋਖੀ ਮਾਤਰਾ ਹੋਣ ਕਾਰਨ ਇਹ ਅੱਖਾਂ ਲਈ ਫ਼ਾਇਦੇਮੰਦ ਹੈ। ਇਸ ਤੋਂ ਇਲਾਵਾ ਇਹ ਕਈ ਰੋਗਾਂ ਨਾਲ ਲੜਨ ਦੀ ਵੀ ਸਮਰਥਾ ਸਾਡੇ ਸ਼ਰੀਰ ਨੂੰ ਪ੍ਰਦਾਨ ਕਰਦਾ ਹੈ। ਆਓ ਜਾਣਦੇ ਹਾਂ ਪਪੀਤੇ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ … ਕੈਂਸਰ ਦੇ ਖਤਰੇ ਨੂੰ ਘਟਾਉ੬ਦਾ – ਪਪੀਤੇ ਵਿੱਚ ਪਾਏ ਜਾਣ ਵਾਲੇ ਵੱਖ-ਵੱਖ ਐਨਜ਼ਾਈਮਜ਼ ਕੈਂਸਰ ਦੇ ਖ਼ਤਰੇ ਨੂੰ ਦੂਰ ਕਰਦੇ ਹਨ। ਕੋਲੈਸਟਰੋਲ ਦੀ ਪਰੇਸ਼ਾਨੀ ਨੂੰ ਕਰੇ ਦੂਰ – ਕੋਲੈਸਟਰੋਲ ਦੀ ਪਰੇਸ਼ਾਨੀ ਅੱਜਕੱਲ੍ਹ ਆਮ ਹੁੰਦੀ ਜਾ ਰਹੀ ਹੈ ਜੋ ਹਾਰਟ ਅਟੈਕ ਅਤੇ ਹਾਈ ਬਲੱਡ ਪ੍ਰੈਸ਼ਰ ਸਮੇਤ ਹੋਰ ਕਈ ਬੀਮਾਰੀਆਂ ਨੂੰ ਸੱਦਾ ਦੇ ਸਕਦੀ ਹੈ। ਪਪੀਤਾ ਇਸ ਨੂੰ ਕੰਟਰੋਲ ‘ਚ ਰੱਖਦਾ ਹੈ ਕਿਉਂਕਿ ਉਸ ‘ਚ ਫ਼ਾਈਬਰ, ਵਾਇਟਾਮਿਨ C ਅਤੇ ਐਂਟੀ ਔਕਸੀਡੈਂਟਸ ਭਰਪੂਰ ਮਾਤਰਾ ‘ਚ ਹੁੰਦੇ ਹਨ ਜੋ ਖ਼ੂਨ ਦੀਆਂ ਨਾੜੀਆਂ ‘ਚ ਕੋਲੈਸਟਰੋਲ ਨੂੰ ਜੰਮਣ ਨਹੀਂ ਦਿੰਦੇ। ਬਵਾਸੀਰ ਤੋਂ ਆਰਾਮ – ਹਰ ਰੋਜ਼ ਸਵੇਰੇ ਖਾਲੀ ਪੇਟ ਪਪੀਤਾ ਖਾਣ ਨਾਲ ਕਬਜ਼ ਦੂਰ ਹੁੰਦੀ ਹੈ ਅਤੇ ਬਵਾਸੀਰ ਤੋਂ ਆਰਾਮ ਮਿਲਦਾ ਹੈ। ਪਾਈਲਸ ਦੇ ਮਰੀਜ਼ ਨੂੰ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਕਬਜ਼ ਦੀ ਸਮੱਸਿਆ – ਪਪੀਤੇ ਦੀ ਵਰਤੋਂ ਕਰਨ ਨਾਲ ਕਬਜ਼ ਦੀ ਸ਼ਿਕਾਇਤ ਦੂਰ ਹੁੰਦੀ ਹੈ। ਇਸ ਦੀ ਰੋਜ਼ਾਨਾ ਵਰਤੋਂ ਨਾਲ ਗੈਸ, ਪੇਟ ‘ਚ ਦਰਦ ਅਤੇ ਉਲਟੀ ਆਦਿ ਆਉਣ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। ਖ਼ੂਨ ਦੀ ਕਮੀ – ਪਪੀਤਾ ਖਾਣ ਨਾਲ ਸ਼ਰੀਰ ‘ਚ ਖ਼ੂਨ ਦੀ ਕਮੀ ਦੀ ਸਮੱਸਿਆ ਹਮੇਸ਼ਾ ਲਈ ਦੂਰ ਹੋ ਜਾਂਦੀ ਹੈ। ਇਸ ਲਈ ਸ਼ਰੀਰ ‘ਚ ਖ਼ੂਨ ਦੀ ਕਮੀ ਹੋਣ ‘ਤੇ ਰੋਜ਼ਾਨਾ ਪਪੀਤੇ ਦੀ ਵਰਤੋਂ ਕਰੋ। ਭਾਰ ਨੂੰ ਕਰੇ ਕੰਟਰੋਲ – ਭਾਰ ਘੱਟ ਕਰਨ ਲਈ ਲੋਕ ਜਿਮ ਅਤੇ ਡਾਈਟ ਚਾਰਟ ਨੂੰ ਫ਼ਾਲੋ ਕਰਦੇ ਹਨ। ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਆਪਣੀ ਖ਼ੁਰਾਕ ‘ਚ ਪਪੀਤੇ ਨੂੰ ਜ਼ਰੂਰ ਸ਼ਾਮਿਲ ਕਰੋ। ਪਾਚਨ ਸ਼ਕਤੀ ਨੂੰ ਰੱਖਦਾ ਠੀਕ – ਪਾਚਨ ਤੰਤਰ ਲਈ ਪਪੀਤੇ ਨੂੰ ਸਭ ਤੋਂ ਵਧੀਆ ਆਪਸ਼ਨ ਮੰਨਿਆ ਜਾਂਦਾ ਹੈ। ਕਦੇ-ਕਦੇ ਅਸੀਂ ਜੰਕ ਫ਼ੂਡ ਜਾਂ ਤੇਲ ਵਾਲਾ ਖਾਣਾ ਖਾਣ ਨੂੰ ਮਜਬੂਰ ਹੁੰਦੇ ਹਾਂ ਤਾਂ ਅਜਿਹੇ ‘ਚ ਰੋਜ਼ ਇੱਕ ਪਪੀਤਾ ਅਜਿਹੇ ਭੋਜਨ ਤੋਂ ਹੋਣ ਵਾਲੇ ਨੁਕਸਾਨ ਤੋਂ ਸ਼ਰੀਰ ਨੂੰ ਬਚਾਏ ਰੱਖਦਾ ਹੈ ਕਿਉ੬ਕਿ ਇਸ ‘ਚ ਫ਼ਾਈਬਰ ਦੇ ਨਾਲ-ਨਾਲ ਪਪੈਨ ਨਾਂ ਦਾ ਇੱਕ ਐਨਜ਼ਾਈਮ ਪਾਇਆ ਜਾਂਦਾ ਹੈ ਜੋ ਪਾਚਨ ਸ਼ਕਤੀ ਨੂੰ ਠੀਕ ਰੱਖਦਾ ਹੈ। ਖਾਰਸ਼ ਤੋਂ ਆਰਾਮ – ਕੱਚੇ ਪਪੀਤੇ ਦਾ ਰਸ ਜੇਕਰ ਖਾਜ, ਖੁਜਲੀ, ਦਾਦ ‘ਤੇ ਲਗਾਇਆ ਜਾਵੇ ਤਾਂ ਜਲਦ ਆਰਾਮ ਮਿਲਦਾ ਹੈ। ਮਾਹਾਵਾਰੀ ਦੇ ਦਰਦ ਨੂੰ ਕਰੇ ਦੂਰ – ਮਾਹਾਵਾਰੀ ‘ਚ ਹੋਣ ਵਾਲਾ ਦਰਦ ਬਹੁਤ ਹੀ ਜਾਨਲੇਵਾ ਹੁੰਦਾ ਹੈ ਅਤੇ ਅਜਿਹੇ ‘ਚ ਪਪੀਤੇ ਦੀ ਵਰਤੋਂ ਨਾਲ ਇਸ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਚਮੜੀ ਦੀਆਂ ਸਮੱਸਿਆਵਾਂ – ਪਪੀਤੇ ਨਾਲ ਤੁਹਾਡੀ ਸਕਿਨ ਚਮਕਦਾਰ ਬਣੀ ਰਹਿੰਦੀ ਹੈ ਅਤੇ ਝੁਰੜੀਆਂ ਨੂੰ ਦੂਰ ਕਰਦਾ ਹੈ। ਥੋੜ੍ਹਾ ਜਿਹਾ ਪਪੀਤਾ, ਅਤੇ ਇੱਕ ਚੱਮਚ ਸ਼ਹਿਦ ਅਤੇ ਗ਼ੁਲਾਬ ਜਲ ਨੂੰ ਮਿਕਸ ਕਰ ਕੇ ਪੇਸਟ ਤਿਆਰ ਕਰ ਲਓ। ਫ਼ਿਰ ਉਸ ਨੂੰ ਚਿਹਰੇ ‘ਤੇ ਲਗਾਓ। ਸੁੱਕਣ ਤੋਂ ਬਾਅਦ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਵੋ। ਇਸ ਨਾਲ ਤੁਹਾਡੀ ਸਕਿਨ ਮੁਲਾਇਮ ਅਤੇ ਗਲੋਇੰਗ ਹੋ ਜਾਵੇਗੀ।
ਸੂਰਜਵੰਸ਼ੀ










