
ਕੋਰੋਨਾ ਲਾਗ ਦੇ ਮਰੀਜ਼ਾਂ ਦੇ ਠੀਕ ਹੋਣ ਦੀ ਲਗਾਤਾਰ ਵੱਧ ਰਹੀ ਗਿਣਤੀ ਦੇ ਬਾਵਜੂਦ ਇਸ ਨੂੰ ਹਲਕੇ ‘ਚ ਨਹੀਂ ਲੈਣਾ ਚਾਹੀਦਾ। ਇਸ ਦੇ ਨਾਲ ਹੀ ਵਿਸ਼ਵ ਭਰ ਦੀਆਂ ਸਰਕਾਰਾਂ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਕਿਉਂਕਿ ਇੱਕ ਅਧਿਐਨ ਦੌਰਾਨ ਇਹ ਤੱਥ ਸਾਹਮਣੇ ਆਇਆ ਹੈ ਕਿ ਕੋਰੋਨਾ ਤੋਂ ਠੀਕ ਹੋਣ ਵਾਲੇ ਹਰ ਤਿੰਨ ਮਰੀਜ਼ਾਂ ਵਿੱਚੋਂ ਇੱਕ ਨੂੰ ਸਾਰੀ ਉਮਰ ਕੁੱਝ ਸਿਹਤ ਸਮੱਸਿਆਵਾਂ ਰਹਿ ਸਕਦੀਆਂ ਹਨ ਅਤੇ ਉਨ੍ਹਾਂ ਦੇ ਫ਼ੇਫ਼ੜਿਆਂ ਨੂੰ ਵੀ ਪੱਕੇ ਤੌਰ ‘ਤੇ ਨੁਕਸਾਨ ਪਹੁੰਚ ਸਕਦਾ ਹੈ। ਬ੍ਰਿਟਿਸ਼ ਟੈਲੀਗ੍ਰੈਫ਼ ਅਖ਼ਬਾਰ ਨੇ ਇੰਗਲੈਂਡ ਦੀ ਪ੍ਰਮੁੱਖ ਸਿਹਤ ਏਜੰਸੀ ਨੈਸ਼ਨਲ ਹੈਲਥ ਸਰਵਿਸ ਦੀ ਗਾਈਡਲਾਈਨਜ਼ ਦੇ ਹਵਾਲੇ ਨਾਲ ਇਹ ਜਾਣਕਾਰੀ ਪ੍ਰਕਾਸ਼ਿਤ ਕੀਤੀ ਹੈ। ਬ੍ਰਿਟੇਨ ਦੀ ਨੈਸ਼ਨਲ ਹੈੱਲਥ ਸਰਵਿਸ (HNS) ਗਾਈਡੈਂਸ ਕਹਿੰਦੀ ਹੈ ਕਿ ਕੋਰੋਨਾ ਤੋਂ ਠੀਕ ਹੋ ਰਹੇ 30 ਪ੍ਰਤੀਸ਼ਤ ਮਰੀਜ਼ਾਂ ਦੇ ਫ਼ੇਫ਼ੜਿਆਂ ਨੂੰ ਪਰਮਾਨੈਂਟ ਨੁਕਸਾਨ ਪਹੁੰਚ ਸਕਦਾ ਹੈ। ਉਨ੍ਹਾਂ ਨੂੰ ਮਾਨਸਿਕ ਥਕਾਵਟ ਅਤੇ ਮਾਨਸਿਕ ਬੇਅਰਾਮੀ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ICU ਵਿੱਚ ਇਲਾਜ ਤੋਂ ਬਾਅਦ ਠੀਕ ਹੋਏ ਅੱਧੇ ਮਰੀਜ਼ਾਂ ਨੂੰ ਲੰਬੇ ਸਮੇਂ ਲਈ ਸਿਹਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਗੱਲ ਦੇ ਲਗਾਤਾਰ ਸਬੂਤ ਮਿਲ ਰਹੇ ਹਨ ਕਿ ਕੋਰੋਨਾ ਸ਼ਰੀਰ ਨੂੰ ਸਥਾਈ ਸਮੱਸਿਆਵਾਂ ਦੇ ਕੇ ਜਾ ਸਕਦਾ ਹੈ। ਮਾਹਿਰ ਕਹਿੰਦੇ ਹਨ ਕਿ ਉਹ ਲੋਕ ਜਿਹੜੇ ਕੋਰੋਨਾ ਨਾਲ ਬਿਮਾਰ ਹੋਣ ਤੋਂ ਬਾਅਦ ਠੀਕ ਹੋ ਜਾਂਦੇ ਹਨ ਉਨ੍ਹਾਂ ਦੇ ਦਿਮਾਗ਼ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ ਅਤੇ ਐਲਜ਼ਾਈਮਰ ਹੋਣ ਦਾ ਖ਼ਤਰਾ ਵੀ ਪੈਦਾ ਹੋ ਸਕਦਾ ਹੈ। HNS ਦੇ ਕੋਵਿਡ ਰਿਕਵਰੀ ਸੈਂਟਰ ਦੀ ਮੁਖੀ, ਹਿਲਰੀ ਫ਼ਲੌਇਡ ਨੇ ਕਿਹਾ ਕਿ ਉਹ ਇਸ ਬਾਰੇ ਚਿੰਤਤ ਹਨ ਕਿ ਕੋਰੋਨਾ ਦੇ ਲੰਮੇ ਸਮੇਂ ਦੇ ਪ੍ਰਭਾਵਾਂ ਬਾਰੇ ਬਹੁਤ ਥੋੜ੍ਹੀ ਜਾਣਕਾਰੀ ਉਪਲਬਧ ਹੋ ਰਹੀ ਹੈ। ਬਹੁਤ ਸਾਰੇ ਮਰੀਜ਼ਾਂ ਨੂੰ ਕੋਰੋਨਾ ਨਕਾਰਾਤਮਕ ਹੋਣ ਦੇ ਬਾਅਦ ਵੀ ਇਲਾਜ ਦੀ ਜ਼ਰੂਰਤ ਹੁੰਦੀ ਹੈ। ਹਿਲਰੀ ਨੇ ਕਿਹਾ ਕਿ ਉਸ ਦੇ 40 ਤੋਂ 50 ਸਾਲ ਦੇ ਬਹੁਤ ਸਾਰੇ ਮਰੀਜ਼ ਜੋ ਠੀਕ ਹੋ ਚੁੱਕੇ ਹਨ। ਹੁਣ ਉਨ੍ਹਾਂ ਨੂੰ ਹੁਣ ਬਹੁਤ ਸਾਰੀਆਂ ਸਿਹਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਪਹਿਲਾਂ ਜਿੰਮ, ਤੈਰਾਕੀ, ਕਾਰੋਬਾਰ, ਆਦਿ ਸਭ ਕੁੱਝ ਆਪਣੇ ਆਪ ਕਰਦੇ ਸਨ, ਪਰ ਹੁਣ ਉਹ ਕੋਰੋਨਾ ਤੋਂ ਨਕਾਰਾਤਮਕ ਹੋਣ ਦੇ ਬਾਵਜੂਦ ਆਪਣੇ ਬਿਸਤਰੇ ਤੋਂ ਉੱਠਣ ਦੇ ਯੋਗ ਨਹੀਂ।
ਸੂਰਜਵੰਸ਼ੀ










