ਕੋਰੋਨਾ ਨਾਲ ਲੜਨ ‘ਚ ਚਾਹ ਅਤੇ ਹਰੜ ਹੋ ਸਕਦੇ ਨੇ ਸਹਾਈ

ਭਾਰਤੀ ਤਕਨਾਲੋਜੀ ਸੰਸਥਾ ITI ਦਿੱਲੀ ਨੇ ਇੱਕ ਨਵੀਂ ਖੋਜ ਕਰ ਕੇ ਚਾਹ ਅਤੇ ਹਰੜ ਨੂੰ ਵੀ ਕੋਰੋਨਾਵਾਇਰਸ ਨਾਲ ਲੜਨ ਦੇ ਸਮਰਥ ਦੱਸਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਇਸ ਮਿਸ਼ਰਣ ਦਾ ਸੇਵਨ ਰੋਜ਼ਾਨਾ ਕਰਨ ਦੀ ਸਲਾਹ ਦਿੱਤੀ ਹੈ। ITI ਦਿੱਲੀ ਨੇ ਨਵੇਂ ਸ਼ੋਧ ‘ਚ ਇਹ ਖ਼ੁਲਾਸਾ ਕੀਤਾ ਗਿਆ ਹੈ ਕਿ ਚਾਹ ਅਤੇ ਹਰੜ ਦੇ ਨਾਮ ਤੋਂ ਜਾਣੀ ਜਾਣ ਵਾਲੀ ਹਰੀਤਕੀ ਨੂੰ ਕੋਰੋਨਾਵਾਇਰਸ ਦੇ ਇਲਾਜ ‘ਚ ਬਦਲਵੇਂ ਰੂਪ ਵਿੱਚ ਲਿਆ ਜਾ ਸਕਦਾ ਹੈ। ਬਦਲਵੇਂ ਇਲਾਜ ਪ੍ਰਣਾਲੀ ‘ਚ ਔਸ਼ਧੀ ਗੁਣਾਂ ਵਾਲੇ ਬੂਟੇ ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਨ। ਬਲੈਕ ਟੀ, ਗ੍ਰੀਨ ਟੀ ਅਤੇ ਹਰੀਤਕੀ ਵਾਇਰਸ ਰੋਕੂ – ਇਸ ਦਿਸ਼ਾ ਵਿੱਚ ਕੁਸੁਮ ਸਕੂਲ ਔਫ਼ ਬਾਇਓਲੌਜੀਕਲ ਸਾਇੰਸਿਜ਼, ITI ਦਿੱਲੀ ਦੇ ਪ੍ਰੋਫ਼ੈਸਰ ਅਸ਼ੋਕ ਕੁਮਾਰ ਪਟੇਲ ਦੀ ਅਗਵਾਈ ਵਿੱਚ ਕੀਤੇ ਗਏ ਇਸ ਸ਼ੋਧ ਤੋਂ ਇਹ ਪਤਾ ਲੱਗਾ ਹੈ ਕਿ ਚਾਹ (ਬਲੈਕ ਅਤੇ ਗ੍ਰੀਨ ਟੀ) ਅਤੇ ਹਰੀਤਕੀ ਵਿੱਚ ਵਾਇਰਸ ਰੋਕੂ ਗੁਣ ਹਨ ਜੋ ਕਿ ਕੋਰੋਨਾ ਦੇ ਇਲਾਜ ਵਿੱਚ ਬਦਲ ਦੇ ਰੂਪ ‘ਚ ਅਪਨਾਏ ਜਾ ਸਕਦੇ ਹਨ। ਪਟੇਲ ਨੇ ਕਿਹਾ ਕਿ ਦੁਨੀਆਂ ਭਰ ਦੇ ਵਿਗਿਆਨਕ ਕੋਰੋਨਾ ਦੇ ਇਲਾਜ ਲਈ ਸ਼ੋਧ ਕਰ ਰਹੇ ਹਨ। ਕੁੱਲ 51 ਔਸ਼ਧੀ ਬੂਟਿਆਂ ਦੀ ਜਾਂਚ ਕੀਤੀ – ਇਸ ਦਿਸ਼ਾ ‘ਚ ਸਾਡੀ ਟੀਮ ਨੇ ਔਸ਼ਧੀ ਬੂਟਿਆਂ ਦੀ ਵਰਤੋਂ ਕੀਤੀ। ਅਸੀਂ ਕੁੱਲ 51 ਔਸ਼ਧੀ ਬੂਟਿਆਂ ਦੀ ਜਾਂਚ ਕੀਤੀ। ਇਨ-ਵੀਟਰੋ ਐਕਸਪੈਰੀਮੈਂਟ ਵਿੱਚ ਪਾਇਆ ਗਿਆ ਕਿ ਬਲੈਕ ਟੀ ਅਤੇ ਗ੍ਰੀਨ ਟੀਨ ਅਤੇ ਹਰੀਤਕੀ ਮੁੱਖ ਪ੍ਰੋਟੀਨ ਦੀ ਗਤੀਵਿਧੀ ਨੂੰ ਰੋਕਣ ‘ਚ ਸਮਰਥ ਹਨ। ਚਾਹ ਅਤੇ ਹਰੀਤਕੀ ‘ਚ ਮੌਜੂਦ ਗੈਲੋਟਿਨਿਨ ਵਾਇਰਸ ਦੇ ਮੁੱਖ ਪ੍ਰੋਟੀਨ ਨੂੰ ਘੱਟ ਕਰਨ ‘ਚ ਬਹੁਤ ਪ੍ਰਭਾਵੀ ਹਨ। ਖੋਜ ਟੀਮ ਵਿੱਚ PhD ਵਿਦਿਆਰਥੀਆਂ ਸੌਰਭ ਉਪਾਧਿਆਏ ਅਤੇ ਪ੍ਰਵੀਣ ਕੁਮਾਰ ਤ੍ਰਿਪਾਠੀ, ਪੋਸਟ ਡਾਇਰੈਕਟਰ ਡਾ. ਸ਼ਿਵਾ ਰਾਘਵੇਂਦਰ, ਰੀਸਰਚ ਫ਼ੈਲੋ ਮੋਹਿਤ ਭਾਰਦਵਾਜ ਅਤੇ ਮੋਰਾਰਾਜੀ ਦੇਸਾਈ ਰਾਸ਼ਟਰੀ ਯੋਗ ਕੇਂਦਰ ਦੀ ਆਯੁਵੈਦਿਕ ਵੈਧ ਡਾ. ਮੰਜੂ ਸਿੰਘ ਸ਼ਾਮਿਲ ਸਨ।
ਸੂਰਜਵੰਸ਼ੀ