ਦੋ ਛੋਟੀਆਂ ਇਲਾਇਚੀਆਂ ਦਾ ਪਾਣੀ ਰੋਜ਼ ਪੀਣ ਨਾਲ ਮਿਲੇਗੀ ਇਨ੍ਹਾਂ ਰੋਗਾਂ ਤੋਂ ਰਾਹਤ ਛੋਟੀ ਇਲਾਇਚੀ ਦਾ ਇਸਤੇਮਾਲ

ਹਰ ਘਰ ‘ਚ ਖਾਣੇ ਦਾ ਸੁਆਦ ਵਧਾਉਣ ਲਈ ਕੀਤਾ ਜਾਂਦਾ ਹੈ। ਇਲਾਇਚੀ ‘ਚ ਪੋਟੈਸ਼ੀਅਮ, ਕੈਲਸ਼ੀਅਮ, ਮੈਗਨੀਜ਼ੀਅਮ ਤੋਂ ਇਲਾਵਾ ਭਰਪੂਰ ਖਣਿਜ ਪਦਾਰਥ ਹੁੰਦੇ ਹਨ। ਇਹ ਸਾਰੇ ਪਦਾਰਥ ਪਾਚਨ ‘ਚ ਸੁਧਾਰ ਕਰਨ ਦੇ ਨਾਲ-ਨਾਲ ਕੈਂਸਰ ਵਰਗੀ ਬੀਮਾਰੀ ਤੋਂ ਵੀ ਰਾਹਤ ਦਿਵਾਉਣ ‘ਚ ਮਦਦ ਕਰਦੇ ਹਨ। ਛੋਟੀ ਇਲਾਇਚੀ ਸੁਆਦ ਦੇ ਨਾਲ-ਨਾਲ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੈ, ਪਰ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਲੋਕਾਂ ਦੇ ਮਨ ‘ਚ ਇਹ ਸਵਾਲ ਉਠਦਾ ਹੈ ਕਿ ਇਸ ਦੀ ਤਾਸੀਰ ਗਰਮ ਹੈ ਜਾਂ ਠੰਡੀ। ਜਦਕਿ ਸੱਚਾਈ ਇਹ ਹੈ ਕਿ ਛੋਟੀ ਹਰੀ ਇਲਾਇਚੀ ਦੀ ਤਾਸੀਰ ਗਰਮ ਹੁੰਦੀ ਹੈ। ਜਿੰਨੀ ਛੋਟੀ ਇਲਾਇਚੀ ਸਿਹਤ ਲਈ ਫ਼ਾਇਦੇਮੰਦ ਹੁੰਦੀ ਹੈ, ਓਨਾ ਹੀ ਇਸ ਦਾ ਪਾਣੀ ਸਿਹਤ ਨੂੰ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ। ਇਨ੍ਹਾਂ ਕਾਲਮਾਂ ਵਿੱਚ ਅਸੀਂ ਤੁਹਾਨੂੰ ਇਲਾਇਚੀ ਖਾਣ ਦੇ ਫ਼ਾਇਦਿਆਂ ਦੇ ਨਾਲ-ਨਾਲ ਇਸ ਦਾ ਪਾਣੀ ਪੀਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਵੀ ਦੱਸਣ ਜਾ ਰਹੇ ਹਾਂ। ਗਲੇ ਦੀ ਇਨਫ਼ੈਕਸ਼ਨ ਕਰੇ ਦੂਰ – ਜੇਕਰ ਗਲੇ ‘ਚ ਤਕਲੀਫ਼ ਰਹਿੰਦੀ ਹੈ ਜਾਂ ਗਲਾ ਦਰਦ ਹੋ ਰਿਹਾ ਹੈ ਤਾਂ ਸਵੇਰੇ ਉੱਠਣ ਅਤੇ ਰਾਤ ਨੂੰ ਸੌਣ ਸਮੇਂ ਇਚਾਇਚੀ ਚਬਾ ਕੇ ਖਾਣ ਤੋਂ ਬਾਅਦ ਥੋੜ੍ਹਾ ਗਰਮ ਪਾਣੀ ਪੀਓ। ਵਾਲਾਂ ਦਾ ਝੜਨਾ ਕਰੇ ਘੱਟ – ਪ੍ਰਦੂਸ਼ਣ ਦਾ ਅਟੈਕ, ਤਨਾਅ ਅਤੇ ਖ਼ਰਾਬ ਡਾਈਟ ਵਾਲਾਂ ਨੂੰ ਕਮਜ਼ੋਰ ਕਰ ਦਿੰਦੀ ਹੈ ਜਿਸ ਕਾਰਨ ਵਾਲ ਝੜਨ ਲੱਗਦੇ ਹਨ। ਪਰ ਇਹ ਉਪਾਅ ਵਾਲਾਂ ਨੂੰ ਝੜਨ ਤੋਂ ਰੋਕਣ ‘ਚ ਕਾਫ਼ੀ ਹੱਦ ਤਕ ਮਦਦਗਾਰ ਸਾਬਿਤ ਹੋ ਸਕਦਾ ਹੈ। ਨਾਲ ਹੀ ਇਸ ਨਾਲ ਸਿਕਰੀ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ। ਮੂੰਹ ਦੀ ਬਦਬੂ ਕਰੇ ਖ਼ਤਮ – ਕਈ ਵਾਰ ਇਨਸਾਨ ਨੂੰ ਮੂੰਹ ‘ਚੋਂ ਬਦਬੂ ਆਉਣ ਕਰ ਕੇ ਬੇਹੱਦ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹਰੀ ਇਲਾਇਚੀ ਦਾ ਪਾਣੀ ਮੂੰਹ ‘ਚੋਂ ਬਦਬੂ ਖ਼ਤਮ ਕਰਨ ‘ਚ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਰੋਜ਼ਾਨਾ ਸਵੇਰ ਦੇ ਸਮੇਂ ਇਲਾਇਚੀ ਵਾਲਾ ਉਬਲਿਆ ਹੋਇਆ ਪਾਣੀ ਚਾਹੀਦਾ ਹੈ। ਅਜਿਹਾ ਕਰਨ ਦੇ ਨਾਲ ਮੂੰਹ ‘ਚੋਂ ਆਉਣ ਵਾਲੀ ਬਦਬੂ ਤੋਂ ਰਾਹਤ ਮਿਲੇਗੀ। ਫ਼ਟੇ ਬੁੱਲ੍ਹ ਹੋਣਗੇ ਠੀਕ – ਬਦਲਦੇ ਮੌਸਮ ‘ਚ ਬੁੱਲ੍ਹ ਫ਼ੱਟਣ ਦੀ ਸਮੱਸਿਆ ਆਮ ਹੈ ਅਜਿਹੇ ‘ਚ ਇਲਾਇਚੀ ਨੂੰ ਪੀਸ ਕੇ ਮੱਖਣ ਦੇ ਨਾਲ ਮਿਲਾ ਕੇ ਦਿਨ ‘ਚ ਦੋ ਵਾਰ ਲਗਾਓ। ਸੱਤ ਦਿਨਾਂ ‘ਚ ਹੀ ਤੁਹਾਨੂੰ ਫ਼ਰਕ ਦਿਖਾਈ ਦੇਣ ਲੱਗੇਗਾ। ਕਬਜ਼ ਤੋਂ ਦੇਵੇ ਛੁਟਕਾਰਾ – ਇਲਾਇਚੀ ਵਾਲਾ ਪਾਣੀ ਕਬਜ਼ ਤੋਂ ਰਾਹਤ ਦਿਵਾਉਣ ‘ਚ ਵੀ ਬੇਹੱਦ ਫ਼ਾਇਦੇਮੰਦ ਸਾਬਿਤ ਹੁੰਦਾ ਹੈ। ਜੇਕਰ ਤੁਹਾਨੂੰ ਵੀ ਕਬਜ਼ ਰਹਿੰਦੀ ਹੈ ਤਾਂ ਰੋਜ਼ਾਨਾ ਇਲਾਇਚੀ ਵਾਲਾ ਉਬਲਿਆ ਹੋਇਆ ਪਾਣੀ ਚਾਹੀਦਾ ਹੈ।
ਭੁੱਖ ਵਧਾਏ – ਇਲਾਇਚੀ ਵਾਲਾ ਪਾਣੀ ਭੁੱਖ ਵਧਾਉਣ ‘ਚ ਵੀ ਬੇਹੱਦ ਲਾਹੇਵੰਦ ਹੁੰਦਾ ਹੈ। ਜੇਕਰ ਤੁਹਾਨੂੰ ਭੁੱਖ ਘੱਟ ਲੱਗਦੀ ਹੈ ਤਾਂ ਫ਼ਿਰ ਰੋਜ਼ਾਨਾ ਤੁਹਾਨੂੰ ਇੱਕ ਗਿਲਾਸ ਇਲਾਇਚੀ ਵਾਲਾ ਪਾਣੀ ਉਬਾਲ ਕੇ ਪੀਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਲਾਇਚੀ ਵਾਲਾ ਪਾਣੀ ਮੂੰਹ ਦੇ ਛਾਲੇ ਵੀ ਖ਼ਤਮ ਕਰ ਦਿੰਦਾ ਹੈ। ਪੇਟ ਹੋ ਜਾਵੇਗਾ ਅੰਦਰ – ਜੇਕਰ ਤੁਸੀਂ ਆਪਣੇ ਵਧੇ ਹੋਏ ਪੇਟ ਨੂੰ ਅੰਦਰ ਕਰਨਾ ਚਾਹੁੰਦੇ ਹੋ ਤਾਂ ਰਾਤ ਨੂੰ ਦੋ ਇਲਾਇਚੀਆਂ ਖਾ ਕੇ ਗਰਮ ਪਾਣੀ ਪੀ ਲਓ। ਇਸ ‘ਚ ਪੋਟੈਸ਼ੀਅਮ, ਮੈਗਨੀਜ਼ੀਅਮ, ਵਾਇਟਾਮਿਨ B-1, B-6 ਅਤੇ ਵਾਇਟਾਮਿਨ- C ਹੁੰਦੇ ਹਨ ਜੋ ਐਕਸਟਰਾ ਕੈਲੋਰੀਜ਼ ਬਰਨ ਕਰਨ ‘ਚ ਮਦਦ ਕਰਦੇ ਹਨ। ਪ੍ਰੈਗਨੈਂਸੀ ‘ਚ ਫ਼ਾਇਦੇ – ਗਰਭਵਤੀ ਔਰਤਾਂ ਨੂੰ ਹਮੇਸ਼ਾ ਚੱਕਰ ਆਉਣ ਦੀ ਸਮੱਸਿਆ ਰਹਿੰਦੀ ਹੈ। ਇਸ ਤੋਂ ਰਾਹਤ ਪਾਉਣ ਲਈ ਇਲਾਇਚੀ ਦੇ ਕਾੜ੍ਹੇ ‘ਚ ਗੁੜ ਮਿਲਾ ਕੇ ਸਵੇਰੇ ਅਤੇ ਸ਼ਾਮ ਪੀਣ ਨਾਲ ਚੱਕਰ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ। ਤਨਾਅ ਤੋਂ ਦੇਵੇ ਛੁਟਕਾਰਾ – ਇਲਾਇਚੀ ਚਬਾਉਣ ਨਾਲ ਹੌਰਮੋਨਜ਼ ‘ਚ ਤੁਰੰਤ ਬਦਲਾਅ ਹੁੰਦਾ ਹੈ। ਇਸ ਨਾਲ ਤਨਾਅ ਤੋਂ ਬਹੁਤ ਜਲਦੀ ਛੁਟਕਾਰਾ ਮਿਲਦਾ ਹੈ।
ਸੂਰਜਵੰਸ਼ੀ