ਬਿਹਤਰੀਨ ਸਬਜ਼ੀ ਹੈ ਪਰਵਲ

Image Courtesy :jagbani(punjabkesar)

ਗਰਮੀ ਦੇ ਮੌਸਮ ‘ਚ ਲੋਕਾਂ ਨੂੰ ਸਬਜ਼ੀਆਂ ਦੀ ਚੋਣ ਕਰਨ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਹਨ। ਇਸ ਦੇ ਬਾਵਜੂਦ ਕੁੱਝ ਅਜਿਹੀਆਂ ਸਬਜ਼ੀਆਂ ਵੀ ਹਨ ਜੋ ਗਰਮੀ ਦੇ ਮੌਸਮ ‘ਚ ਆਸਾਨੀ ਨਾਲ ਮਿਲ ਜਾਂਦੀਆਂ ਹਨ। ਪਰਵਲ ਗਰਮੀਆਂ ਦੀ ਇੱਕ ਬਿਹਤਰੀਨ ਸਬਜ਼ੀ ਹੈ। ਪਰਵਲ ਦੀ ਸਭ ਤੋਂ ਵੱਡੀ ਖ਼ੂਬੀ ਇਹ ਹੈ ਕਿ ਲੰਬੇ ਸਮੇਂ ਤਕ ਤਾਜ਼ਾ ਰਹਿੰਦਾ ਹੈ। ਪਰਵਲ ‘ਚ ਵਾਇਟਾਮਿਨ-A, ਵਾਇਟਾਮਿਨ- B1 ਅਤੇ ਵਾਇਟਾਮਿਨ- C ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਇਹ ਕੈਲਸ਼ੀਅਮ ਦਾ ਵੀ ਚੰਗਾ ਸਰੋਤ ਹੈ। ਇਸ ਦੇ ਛਿਲਕਿਆਂ ‘ਚ ਮੈਗਨੀਜ਼ੀਅਮ, ਪੋਟੈਸ਼ੀਅਮ, ਫ਼ਾਸਫ਼ੋਰਸ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਕਬਜ਼ ਅਤੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ – ਪਰਵਲ ਚਮੜੀ ਨਾਲ ਜੁੜੀਆਂ ਸਮੱਸਿਆਵਾਂ ‘ਚ ਖ਼ਾਸ ਤੌਰ ‘ਤੇ ਫ਼ਾਇਦੇਮੰਦ ਹੁੰਦਾ ਹੈ। ਪਰਵਲ ‘ਚ ਮੌਜੂਦ ਬੀਜ ਕਬਜ਼ ਅਤੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ ‘ਚ ਫ਼ਾਇਦੇਮੰਦ ਹੁੰਦੇ ਹਨ। ਸ਼ੂਗਰ ਦੇ ਮਰੀਜ਼ਾਂ ਨੂੰ ਖ਼ਾਸ ਤੌਰ ‘ਤੇ ਪਰਵਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਚਿਹਰੇ ਦੀਆਂ ਛਾਈਆਂ ਨੂੰ ਕਰੇ ਦੂਰ – ਪਰਵਲ ‘ਚ ਮੌਜੂਦ ਐਂਟੀ-ਔਕਸੀਡੈਂਟ ਵਧਦੀ ਉਮਰ ਦੇ ਲੱਛਣਾਂ ਨੂੰ ਘੱਟ ਕਰਨ ‘ਚ ਮਦਦਗਾਰ ਹੁੰਦੇ ਹਨ। ਇਹ ਚਿਹਰੇ ਦੀਆਂ ਛਾਈਆਂ ਅਤੇ ਬਾਰੀਕ ਰੇਖਾਵਾਂ ਨੂੰ ਦੂਰ ਕਰਨ ‘ਚ ਮਦਦਗਾਰ ਹੈ। ਇਮਿਊਨ ਸਿਸਟਮ – ਪਰਵਲ ਇਮਿਊਨ ਸਿਸਟਮ ਨੂੰ ਬਿਹਤਰ ਬਣਾਉਂਦਾ ਹੈ। ਇਹ ਬੁਖ਼ਾਰ, ਸਰਦੀ-ਖ਼ਾਂਸੀ, ਚਮੜੀ ਦੀ ਇਨਫ਼ੈਕਸ਼ਨ ਅਤੇ ਸੱਟ ਨੂੰ ਛੇਤੀ ਭਰਨ ‘ਚ ਮਦਦ ਕਰਦਾ ਹੈ। ਬੱਚਿਆਂ ਲਈ ਫ਼ਾਇਦੇਮੰਦ – ਜੇਕਰ ਤੁਹਾਡੇ ਬੱਚੇ ਨੂੰ ਭੁੱਖ ਨਹੀਂ ਲੱਗਣ ਦੀ ਸ਼ਿਕਾਇਤ ਹੈ ਤਾਂ ਉਸ ਨੂੰ ਪਰਵਲ ਦੀ ਸਬਜ਼ੀ ਖੁਆਓ। ਪਰਵਲ ਦੀ ਵਰਤੋਂ ਕਰਨ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ। ਪਾਚਨ ਤੰਤਰ – ਪਰਵਲ ‘ਚ ਭਰਪੂਰ ਮਾਤਰਾ ‘ਚ ਡਾਈਟਰੀ ਫ਼ਾਈਬਰਜ਼ ਪਾਏ ਜਾਂਦੇ ਹਨ ਜੋ ਪਾਚਨ ਤੰਤਰ ਨੂੰ ਸਹੀ ਰੱਖਣ ‘ਚ ਮਦਦਗਾਰ ਹੁੰਦੇ ਹਨ। ਪੇਨ-ਕਿਲਰ ਦਾ ਕਰੇ ਕੰਮ – ਸ਼ਰੀਰ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆਂ ਹੋਣ ‘ਤੇ ਪਰਵਲ ਦੀ ਵਰਤੋਂ ਕਰਨੀ ਚਾਹੀਦੀ ਹੈ। ਪਰਵਲ ਦਾ ਲੇਪ ਪੇਨ-ਕਿਲਰ ਦੀ ਤਰ੍ਹਾਂ ਕੰਮ ਕਰਦਾ ਹੈ। ਪਿਤ, ਵਾਈ ਅਤੇ ਗਰਮੀ ਨੂੰ ਕਰੇ ਦੂਰ – ਆਯੂਰਵੈਦ ਦੀ ਦ੍ਰਿਸ਼ਟੀ ਤੋਂ ਪਰਵਲ ਹਲਕਾ, ਰੁੱਖਾ, ਕੁੜੱਤਨ ਵਾਲਾ ਅਤੇ ਗਰਮ ਹੁੰਦਾ ਹੈ। ਇਨ੍ਹਾਂ ਗੁਣਾਂ ਕਾਰਨ ਪਿਤ, ਵਾਈ ਅਤੇ ਗਰਮੀ ਨੂੰ ਦੂਰ ਕਰਦਾ ਹੈ।
ਸਿਰ ਦਰਦ ਤੋਂ ਮਿਲੇ ਆਰਾਮ – ਸਿਰ ਦਰਦ ਹੋਣ ‘ਤੇ ਪਰਵਲ ਦੀ ਜੜ੍ਹ ਦਾ ਲੇਪ ਕਰਨ ਨਾਲ ਸਿਰ ਦਰਦ ਤੋਂ ਆਰਾਮ ਮਿਲਦਾ ਹੈ।
ਸੂਰਜਵੰਸ਼ੀ